ਬੈਂਕ ਲੁੱਟ ਦੇ 2 ਦੋਸ਼ੀਆਂ ਨੂੰ ਮੁਕਾਬਲੇ ''ਚ ਲੱਗੀ ਗੋਲੀ, 5 ਪੁਲਸ ਮੁਲਾਜ਼ਮ ਜ਼ਖਮੀ

Sunday, Jul 12, 2020 - 08:10 PM (IST)

ਬੈਂਕ ਲੁੱਟ ਦੇ 2 ਦੋਸ਼ੀਆਂ ਨੂੰ ਮੁਕਾਬਲੇ ''ਚ ਲੱਗੀ ਗੋਲੀ, 5 ਪੁਲਸ ਮੁਲਾਜ਼ਮ ਜ਼ਖਮੀ

ਇੰਦੌਰ (ਮੱਧ ਪ੍ਰਦੇਸ਼) (ਭਾਸ਼ਾ) : ਐਕਸਿਸ ਬੈਂਕ ਦੀ ਸ਼ਾਖਾ 'ਚ ਲੁੱਟ ਨੂੰ ਅੰਜਾਮ ਦੇਣ ਦੇ 2 ਦੋਸ਼ੀ ਪੁਲਸ ਦੇ ਨਾਲ ਐਤਵਾਰ ਸਵੇਰੇ ਕਥਿਤ ਮੁਕਾਬਲੇ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਇਸ ਦੌਰਾਨ 5 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
ਪੁਲਸ ਇੰਸਪੈਕਟਰ ਜਨਰਲ ਪੁਲਸ (ਆਈ. ਜੀ.) ਵਿਵੇਕ ਸ਼ਰਮਾ ਨੇ ਦੱਸਿਆ ਕਿ ਐਕਸਿਸ ਬੈਂਕ ਦੀ ਪਰਦੇਸ਼ੀਪੁਰਾ ਸ਼ਾਖਾ 'ਚ ਸ਼ੁੱਕਰਵਾਰ ਦੁਪਹਿਰ 4 ਹਥਿਆਰਬੰਦ ਬਦਮਾਸ਼ਾਂ ਨੇ ਬੈਂਕ ਮੁਲਾਜ਼ਮਾਂ ਨੂੰ ਪਿਸਤੌਲ ਦਿਖਾ ਕੇ 5.35 ਲੱਖ ਰੁਪਏ ਲੁੱਟੇ ਸਨ। ਉਨ੍ਹਾਂ ਨੇ ਦੱਸਿਆ ਕਿ ਸੂਚਨਾ 'ਤੇ ਦੋਸ਼ੀਆਂ ਦੀ ਭਾਲ ਦੌਰਾਨ ਇਕ ਪੁਲ ਦੇ ਹੇਠਾ ਐਤਵਾਰ ਸਵੇਰੇ ਕੁਝ ਲੋਕਾਂ ਦੀ ਸ਼ੱਕੀ ਹਰਕਤ ਦੇਖੇ ਜਾਣ 'ਤੇ ਪੁਲਸ ਨੇ ਉਨ੍ਹਾਂ ਨੂੰ ਸਾਹਮਣੇ ਆਉਣ ਨੂੰ ਕਿਹਾ ਪਰ ਲੁਕੇ ਬਦਮਾਸ਼ਾਂ ਨੇ ਪੁਲਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਸਵੈ-ਰੱਖਿਆ ਦੇ ਲਈ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿਚ 2 ਬਦਮਾਸ਼ਾਂ ਦੇ ਪੈਰਾਂ 'ਚ ਗੋਲੀਆਂ ਲੱਗੀਆਂ। ਤੀਜਾ ਬਦਮਾਸ਼ ਭੱਜਣ ਦੀ ਕੋਸ਼ਿਸ਼ ਦੇ ਦੌਰਾਨ ਜ਼ਮੀਨ 'ਤੇ ਡਿੱਗ ਗਿਆ ਤੇ ਉਸ ਦੇ ਪੈਰ 'ਚ ਸੱਟ ਲੱਗੀ ਹੈ। ਸ਼ਰਮਾ ਨੇ ਦੱਸਿਆ ਕਿ ਮੁਕਾਬਲੇ 'ਚ ਜ਼ਖਮੀ ਤਿੰਨ ਦੋਸ਼ੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


author

Gurdeep Singh

Content Editor

Related News