ਸਿੱਖ ਕਤਲੇਆਮ ''ਤੇ ਮਨਮੋਹਨ ਸਿੰਘ ਦੇ ਬਿਆਨ ਤੋਂ ਦੁਖੀ ਨਰਸਿਮਹਾ ਦੇ ਪੋਤੇ
Thursday, Dec 05, 2019 - 07:15 PM (IST)

ਹੈਦਰਾਬਾਦ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਦਿੱਤੇ ਬਿਆਨ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦੇ ਬਿਆਨ 'ਤੇ ਸਾਬਕਾ ਗ੍ਰਹਿ ਮੰਤਰੀ ਪੀ.ਵੀ. ਨਰਸਿਮਹਾ ਰਾਵ ਦੇ ਪੋਤੇ ਐੱਨ.ਵੀ. ਸੁਭਾਸ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਨੇਤਾ ਸੁਭਾਸ਼ ਨੇ ਡਾ. ਸਿੰਘ ਦੇ ਬਿਆਨ 'ਤੇ ਦੁਖ ਜ਼ਾਹਰ ਕਰਦੇ ਹੋਏ ਸਵਾਲ ਕੀਤਾ ਹੈ ਕਿ ਕੀ ਇਕ ਗ੍ਰਹਿ ਮੰਤਰੀ ਬਿਨਾਂ ਕੈਬਨਿਟ ਦੀ ਮਨਜ਼ੂਰੀ ਦੇ ਕੋਈ ਫੈਸਲਾ ਕਰ ਸਕਦਾ ਹੈ।
ਸੁਭਾਸ਼ ਨੇ ਵੀਰਵਾਰ ਨੂੰ ਕਿਹਾ,''ਨਰਸਿਮਹਾ ਰਾਵ ਦੇ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਮੈਂ ਡਾ. ਮਨਮੋਹਨ ਸਿੰਘ ਦੇ ਬਿਆਨ ਤੋਂ ਬਹੁਤ ਦੁਖੀ ਹਾਂ। ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਕੀ ਕੋਈ ਗ੍ਰਹਿ ਮੰਤਰੀ ਬਿਨਾਂ ਕੈਬਨਿਟ ਦੀ ਮਨਜ਼ੂਰੀ ਦੇ ਕੋਈ ਫੈਸਲਾ ਕਰ ਸਕਦਾ ਹੈ? ਜੇਕਰ ਫੌਜ ਨੂੰ ਬੁਲਾ ਲਿਆ ਜਾਂਦਾ ਤਾਂ ਤਬਾਹੀ ਮਚ ਜਾਂਦੀ।'' ਦੱਸਣਯੋਗ ਹੈ ਕਿ ਡਾ. ਸਿੰਘ ਨੇ ਕਿਹਾ ਕਿ 1984 'ਚ ਜੇਕਰ ਸਾਬਕਾ ਗ੍ਰਹਿ ਮੰਤਰੀ ਪੀ.ਵੀ, ਨਰਸਿਮਹਾ ਰਾਵ ਨੇ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨੀ ਹੁੰਦੀ ਤਾਂ ਦਿੱਲੀ 'ਚ ਸਿੱਖ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ।
ਸਾਬਕਾ ਪੀ.ਐੱਮ. ਨੇ ਕਿਹਾ,''ਦਿੱਲੀ 'ਚ ਜਦੋਂ 1984 ਸਿੱਖ ਵਿਰੋਧੀ ਦੰਗੇ ਹੋ ਰਹੇ ਸਨ, ਗੁਜਰਾਲ ਜੀ ਉਸ ਸਮੇਂ ਗ੍ਰਹਿ ਮੰਤਰੀ ਨਰਸਿਮਹਾ ਰਾਵ ਕੋਲ ਗਏ ਸਨ। ਉਨ੍ਹਾਂ ਨੇ ਰਾਵ ਨੂੰ ਕਿਹਾ ਕਿ ਸਥਿਤੀ ਇੰਨੀ ਗੰਭੀਰ ਹੈ ਕਿ ਸਰਕਾਰ ਲਈ ਜਲਦ ਤੋਂ ਜਲਦ ਫੌਜ ਨੂੰ ਬੁਲਾਉਣਾ ਜ਼ਰੂਰੀ ਹੈ। ਜੇਕਰ ਰਾਵ ਗੁਜਰਾਲ ਦੀ ਸਲਾਹ ਮੰਨ ਕੇ ਜ਼ਰੂਰੀ ਕਾਰਵਾਈ ਕਰਦੇ ਤਾਂ ਸ਼ਾਇਦ 1984 ਦੇ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ।''
Related News
ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
