TV ਦਾ ਰਿਮੋਟ ਲੈ ਬੈਂਕ ਪੁੱਜਾ 16 ਸਾਲ ਦਾ ਮੁੰਡਾ, ਕਿਹਾ-ਪੈਸੇ ਦਿਓ ਨਹੀਂ ਤਾਂ ਬੰਬ ਨਾਲ ਉਡਾ ਦੇਵਾਂਗਾ

Thursday, Sep 26, 2024 - 12:28 PM (IST)

ਨੈਸ਼ਨਲ ਡੈਸਕ : ਦਿੱਲੀ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਸ਼ਾਮ ਨੂੰ 16 ਸਾਲਾ ਨਾਬਾਲਗ ਇਕ ਟੀਵੀ ਦਾ ਰਿਮੋਟ ਲੈ ਕੇ ਬੈਂਕ ਪਹੁੰਚਿਆ, ਜਿੱਥੇ ਉਸ ਨੇ ਚੀਕ ਮਾਰਦੇ ਅਤੇ ਰੌਲਾ ਪਾਉਂਦੇ ਹੋਏ ਬੈਂਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਅਤੇ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਬੱਚੇ ਦੀ ਬੰਬ ਵਾਲੀ ਧਮਕੀ ਸੁਣ ਕੇ ਬੈਂਕ ਮੁਲਾਜ਼ਮਾਂ 'ਚ ਹਫ਼ੜਾ-ਦਫ਼ੜੀ ਮੱਚ ਗਈ। ਮਾਮਲੇ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਪੱਛਮੀ ਦਿੱਲੀ ਦੇ ਵਿਕਾਸਪੁਰੀ ਇਲਾਕੇ ਦੀ ਹੈ। ਪੁਲਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ ਇਸ ਮਸ਼ਹੂਰ ਮੰਦਰ 'ਚ ਬਾਹਰੀ ਪ੍ਰਸਾਦ 'ਤੇ ਲੱਗੀ ਪਾਬੰਦੀ, ਭਗਵਾਨ ਨੂੰ ਲੱਗੇਗਾ ਸਿਰਫ਼ ਇਨ੍ਹਾਂ ਚੀਜ਼ਾਂ ਦਾ ਭੋਗ

ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 8 ਵਜੇ ਥਾਣਾ ਵਿਕਾਸਪੁਰੀ ਵਿਖੇ ਪੁਲਸ ਨੂੰ ਪੀ.ਸੀ.ਆਰ. ਫੋਨ ਕਰਨ ਵਾਲੇ ਨੇ ਦੱਸਿਆ ਕਿ ਇਕ ਵਿਅਕਤੀ ਪਲਾਸਟਿਕ ਦਾ ਡੱਬਾ ਅਤੇ ਪਰਚੀ ਲੈ ਕੇ ਐਕਸਿਸ ਬੈਂਕ ਗਿਆ ਹੈ, ਜਿਸ 'ਤੇ ਪੈਸਿਆਂ ਦੀ ਮੰਗ ਲਿਖੀ ਹੋਈ ਹੈ। ਬੈਂਕ ਵਿਚ ਜਾ ਕੇ ਉਸ ਵਿਅਕਤੀ ਨੇ ਰੌਲਾ ਪਾਇਆ ਕਿ ਉਸ ਨੂੰ ਪੈਸੇ ਦੇ ਦਿਓ, ਨਹੀਂ ਤਾਂ ਉਹ ਬੈਂਕ ਨੂੰ ਉਡਾ ਦੇਵੇਗਾ। ਮੁਲਜ਼ਮ ਨੇ ਬੈਂਕ ਮੁਲਾਜ਼ਮਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ

ਪੁਲਸ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਸਥਾਨਕ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਨੁਸਾਰ ਦੋਸ਼ੀ ਨਾਬਾਲਗ ਹੈ ਅਤੇ ਉਸਦੇ ਕੋਲ ਇਕ ਟੁੱਟਿਆ ਹੋਇਆ ਰਿਮੋਟ ਕੰਟਰੋਲ ਸੀ, ਜੋ ਇੱਕ ਟੀਵੀ ਦਾ ਲੱਗ ਰਿਹਾ ਹੈ। ਮੁਲਜ਼ਮ ਦੇ ਪਿਤਾ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਉਸ ਕੋਲੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ ਰੀਲ ਬਣਾਉਣ ਦੇ ਚੱਕਰ ਕੁੜੀ ਨੇ ਸੜਕ 'ਤੇ ਟੱਪੇ ਹੱਦਾਂ ਬੰਨੇ, ਵਾਇਰਲ ਵੀਡੀਓ 'ਤੇ ਮੰਤਰੀ ਨੇ ਕਰ 'ਤੀ ਵੱਡੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News