ਗਾਂ ਨੂੰ ਜ਼ਿੰਦਾ ਨਿਗਲ ਗਿਆ 16 ਫੁੱਟ ਲੰਮਾ ਅਜਗਰ

Thursday, Sep 12, 2024 - 09:21 PM (IST)

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਾਹ, ਚਿਤਰਾਹਾਟ ਇਲਾਕੇ ਦੇ ਪਾਰਨਾ ਪਿੰਡ ’ਚ ਇਕ ਵੱਡੇ ਅਜਗਰ ਨੇ ਗਾਂ ਨੂੰ ਜ਼ਿੰਦਾ ਨਿਗਲ ਲਿਆ। ਲੋਕਾਂ ਨੇ ਗਾਂ ਦੀ ਜਾਨ ਬਚਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ। ਅਜਗਰ ਦੇ ਜਬਾੜੇ ’ਚੋਂ ਗਾਂ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਦੀ ਸੂਚਨਾ ’ਤੇ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ ਨੇ ਅਜਗਰ ਨੂੰ ਫੜ ਕੇ ਜੰਗਲ ’ਚ ਛੱਡ ਦਿੱਤਾ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਰੋਜ਼ ਵਾਂਗ ਆਪਣੇ ਪਸ਼ੂ ਚਰਾਉਣ ਲਈ ਯਮੁਨਾ ਨਦੀ ਦੇ ਕੋਲ ਜੰਗਲ ’ਚ ਲੈ ਕੇ ਗਏ ਸਨ। ਬੁੱਧਵਾਰ ਦੁਪਹਿਰ ਲੱਗਭਗ 2 ਵਜੇ ਜੰਗਲ ’ਚ ਗਾਂ ਚਾਰਾ ਚਰ ਰਹੀ ਸੀ। ਇਸ ਦੌਰਾਨ ਇਕ ਬਹੁਤ ਵੱਡੇ ਅਜਗਰ ਨੇ ਗਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਜ਼ਿੰਦਾ ਹੀ ਨਿਗਲ ਗਿਆ।

ਗਾਂ ਨੂੰ ਨਿਗਲਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।


Rakesh

Content Editor

Related News