ਕੋਰੋਨਾ ਦੀ ਮਾਰ: ਕੁਵੈਤ ਤੋਂ 154 ਭਾਰਤੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ

07/05/2020 12:45:36 PM

ਇੰਦੌਰ (ਵਾਰਤਾ)— ਮੱਧ ਪ੍ਰਦੇਸ਼ ਦੇ ਇੰਦੌਰ ਦੇ ਕੌਮਾਂਤਰੀ ਦੇਵੀ ਅਹਿਲਆਬਾਈ ਹੋਲਕਰ ਹਵਾਈ ਅੱਡੇ ਤੋਂ ਇਕ ਪ੍ਰਾਈਵੇਟ ਜਹਾਜ਼ ਸੇਵਾ ਦਾ ਜਹਾਜ਼ 154 ਭਾਰਤੀ ਯਾਤਰੀਆਂ ਨੂੰ ਲੈ ਕੇ ਪੁੱਜਾ। ਦੱਸਿਆ ਜਾ ਰਿਹਾ ਹੈ ਕਿ ਸਾਰੇ ਯਾਤਰੀਆਂ ਦੀ ਕੁਵੈਤ 'ਚ ਰਹਿਣ ਦੀ ਕਾਨੂੰਨੀ ਮਿਆਦ ਖਤਮ ਹੋ ਗਈ ਹੈ। ਕੱਲ੍ਹ ਰਾਤ ਇਦੌਰ ਪੁੱਜੀ ਉਸ ਉਡਾਣ 'ਚ ਇਕ ਨਵਜਾਤ ਬੱਚੇ ਸਮੇਤ 154 ਯਾਤਰੀ ਸ਼ਾਮਲ ਹਨ।

PunjabKesari
ਹਵਾਈ ਅੱਡੇ 'ਤੇ ਪਹੁੰਚੇ ਸਾਰੇ ਯਾਤਰੀਆਂ ਦਾ ਸਾਵਧਾਨੀ ਦੇ ਤੌਰ 'ਤੇ ਸਿਹਤ ਜਾਂਚ ਕੀਤੀ ਗਈ। ਕੋਰੋਨਾ ਦੇ ਨੋਡਲ ਅਧਿਕਾਰੀ (ਸਿਹਤ ਮਹਿਕਮੇ) ਡਾ. ਅਮਿਤ ਮਾਲਾਕਾਰ ਨੇ ਦੱਸਿਆ ਕਿ ਕੁਵੈਤ ਤੋਂ ਇੰਦੌਰ ਪੁੱਜੇ 154 ਯਾਤਰੀਆਂ 'ਚੋਂ 12 ਯਾਤਰੀ ਇੰਦੌਰ ਦੇ ਹਨ, ਜਿਨ੍ਹਾਂ ਨੂੰ ਇਕ ਨਿੱਜੀ ਹੋਟਲ ਵਿਚ ਸੰਸਥਾਗਤ ਕੁਆਰੰਟਾਈਨ ਕੀਤਾ ਗਿਆ ਹੈ। ਬਾਕੀ ਯਾਤਰੀ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹਿਆਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਦੁਨੀਆ ਭਰ 'ਚ ਉਂਝ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਜਿਸ ਕਾਰਨ ਵਿਦੇਸ਼ ਦੀ ਯਾਤਰਾ ਕਰ ਕੇ ਵਤਨ ਵਾਪਸ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ 7 ਜਾਂ ਇਸ ਤੋਂ ਵਧੇਰੇ ਸਮੇਂ ਲਈ ਕੁਆਰੰਟਾਈਨ ਕੀਤਾ ਜਾਂਦਾ ਹੈ।


Tanu

Content Editor

Related News