ਮਹਾਰਾਸ਼ਟਰ ’ਚ ਮੀਂਹ ਦਾ ਕਹਿਰ, ਢਿੱਗਾਂ ਡਿੱਗਣ ਅਤੇ ਹੜ੍ਹ ’ਚ ਰੁੜ੍ਹਣ ਕਾਰਨ 129 ਦੀ ਮੌਤ (ਦੇਖੋ ਤਸਵੀਰਾਂ)

Saturday, Jul 24, 2021 - 11:36 AM (IST)

ਮੁੰਬਈ- ਮਹਾਰਾਸ਼ਟਰ ’ਚ ਪਿਛਲੇ 48 ਘੰਟਿਆਂ ਦੌਰਾਨ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਢਿੱਗਾਂ ਡਿੱਗਣ ਸਮੇਤ ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਹੋਰਨਾਂ ਘਟਨਾਵਾਂ ਕਾਰਨ ਘਟੋ-ਘੱਟ 129 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਹਾਰਾਸ਼ਟਰ ਦੇ ਸਮੁੰਦਰੀ ਕੰਢੇ ਵਾਲੇ ਸ਼ਹਿਰ ਰਾਏਗੜ੍ਹ ਦੇ ਨਾਲ ਲੱਗਦੇ ਇਕ ਪਿੰਡ ’ਚ ਢਿੱਗਾਂ ਡਿੱਗਣ ਨਾਲ 38 ਵਿਅਕਤੀ ਮਾਰੇ ਗਏ। ਸ਼ੁੱਕਰਵਾਰ ਰਾਤ ਤੱਕ 36 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸਨ। ਸਤਾਰਾ ਜ਼ਿਲੇ ਦੀ ਪਾਟਨ ਤਹਿਸੀਲ ਦੇ ਦੋ ਪਿੰਡਾਂ ਅੰਬੇਘਰ ਅਤੇ ਮੀਰਗਾਂਵ ਵਿਖੇ ਵੀ ਢਿੱਗਾਂ ਡਿੱਗਣ ਕਾਰਨ 8 ਘਰ ਦੱਬੇ ਗਏ ਅਤੇ 27 ਲੋਕਾਂ ਦੀ ਮੌਤ ਹੋ ਗਈ। ਗੋਂਡੀਆ ਅਤੇ ਚੰਦਰਪੁਰ ਜ਼ਿਲਿਆਂ ’ਚ ਵੀ ਕੁਝ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

PunjabKesari

ਨੀਵੇਂ ਇਲਾਕਿਆਂ ’ਚ ਭਰਿਆ ਪਾਣੀ 
ਢਿੱਗਾਂ ਡਿੱਗਣ ਤੋਂ ਇਲਾਵਾ ਹੜ੍ਹ ਦੇ ਪਾਣੀ ਵਿਚ ਵੀ ਕਈ ਵਿਅਕਤੀ ਰੁੜ੍ਹ ਗਏ। ਮਹਾਬਲੇਸ਼ਵਰ ਅਤੇ ਸਤਾਰਾ ਜ਼ਿਲੇ ’ਚ ਬੀਤੇ ਦੋ ਦਿਨਾਂ ਦੌਰਾਨ ਭਾਰੀ ਮੀਂਹ ਪੈਣ ਕਾਰਨ ਹੜ੍ਹ ਆ ਗਿਆ। ਦੋਹਾਂ ਸ਼ਹਿਰਾਂ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ। ਪ੍ਰਸ਼ਾਸਨ ਵਲੋਂ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਊਧਵ ਠਾਕਰੇ ਨੇ ਸਮੁੱਚੇ ਹਾਲਾਤ ਦਾ ਜਾਇਜ਼ਾ ਲੈਣ ਲਈ ਇਕ ਬੈਠਕ ਕੀਤੀ।

PunjabKesari

ਪ੍ਰਧਾਨ ਮੰਤਰੀ ਨੇ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਵਿਚ ਜਾਨ ਤੇ ਮਾਲ ਦੇ ਹੋਏ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੀਂਹ ਕਾਰਨ ਵਾਪਰੀਆਂ ਵੱਖ-ਵੱਖ ਘਟਨਾਵਾਂ ’ਚ ਜ਼ਖਮੀ ਹੋਣ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।

PunjabKesari


DIsha

Content Editor

Related News