ਅਯੁੱਧਿਆ ''ਚ ਮਾਂ ਗੰਗਾ ਦਾ ਅਲੌਕਿਕ ਰੂਪ: 5100 ਸਾੜੀਆਂ ਦੀ ਚੁੰਨੀ ਨਾਲ ਸ਼ਿੰਗਾਰ, 501 ਲੀਟਰ ਦੁੱਧ ਨਾਲ ਅਭਿਸ਼ੇਕ!
Wednesday, May 27, 2026 - 08:01 AM (IST)
ਵਾਰਾਣਸੀ/ਪ੍ਰਯਾਗਰਾਜ/ਅਯੁੱਧਿਆ (ਏਜੰਸੀ) - ਗੰਗਾ ਦੁਸਹਿਰਾ ਮੌਕੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ, ਪ੍ਰਯਾਗਰਾਜ ਅਤੇ ਅਯੁੱਧਿਆ ਸਮੇਤ ਕਈ ਸ਼ਹਿਰਾਂ ਦੇ ਗੰਗਾ ਘਾਟਾਂ ’ਤੇ ਸ਼ਰਧਾਲੂਆਂ ਦੀ ਭਾਰੀ ਭੀੜ ਉਮੜ ਪਈ। ਸਵੇਰੇ ਤੋਂ ਹੀ ਘਾਟਾਂ ’ਤੇ ਇਸ਼ਨਾਨ, ਪੂਜਾ-ਅਰਚਨਾ ਅਤੇ ਧਾਰਮਿਕ ਰਸਮਾਂ ਦਾ ਦੌਰ ਜਾਰੀ ਰਿਹਾ। ਵਾਰਾਣਸੀ (ਕਾਸ਼ੀ) ਦੇ 80 ਘਾਟਾਂ ’ਤੇ ਇਸ ਮੌਕੇ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿੱਥੇ ਮਾਂ ਗੰਗਾ ਨੂੰ 12 ਸੂਬਿਆਂ ਤੋਂ ਲਿਆਂਦੀਆਂ ਗਈਆਂ 5100 ਸਾੜੀਆਂ ਨਾਲ ਬਣੀ ਲੱਗਭਗ 25,500 ਫੁੱਟ ਲੰਬੀ ਚੁੰਨੀ ਭੇਟ ਕਰ ਕੇ ਸ਼ਿੰਗਾਰ ਕੀਤਾ ਗਿਆ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਚੌਥੀ ਵਾਰ ਵਧੀਆਂ ਕੀਮਤਾਂ, ਚੈਕ ਕਰੋ ਨਵੇਂ ਰੇਟ
ਇਸ ਦੇ ਨਾਲ ਹੀ ਘਾਟ ’ਤੇ 501 ਲੀਟਰ ਦੁੱਧ ਨਾਲ ਮਾਂ ਗੰਗਾ ਦਾ ਅਭਿਸ਼ੇਕ ਵੀ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਅਤੇ ਧਾਰਮਿਕ ਸੰਗਠਨਾਂ ਨੇ ਹਿੱਸਾ ਲਿਆ। ਪੂਰੇ ਸਮਾਗਮ ਦੌਰਾਨ ‘ਹਰ-ਹਰ ਗੰਗੇ’ ਦੇ ਜੈਕਾਰਿਆਂ ਨਾਲ ਵਾਤਾਵਰਣ ਭਗਤੀਮਈ ਬਣਿਆ ਰਿਹਾ। ਅਯੁੱਧਿਆ ਅਤੇ ਪ੍ਰਯਾਗਰਾਜ ਦੇ ਘਾਟਾਂ ’ਤੇ ਵੀ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭੀੜ ਵੇਖੀ ਗਈ। ਲੋਕਾਂ ਨੇ ਗੰਗਾ ਇਸ਼ਨਾਨ ਕਰ ਕੇ ਦਾਨ-ਪੁੰਨ ਕੀਤਾ ਅਤੇ ਪਰਿਵਾਰ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ। ਸਥਾਨਕ ਪ੍ਰਸ਼ਾਸਨ ਨੇ ਭੀੜ ਨੂੰ ਦੇਖਦੇ ਹੋਏ ਸੁਰੱਖਿਆ ਅਤੇ ਵਿਵਸਥਾ ਦੇ ਪੁਖ਼ਤਾ ਪ੍ਰਬੰਧ ਕੀਤੇ ਸਨ। ਪੁਲਿਸ ਅਤੇ ਸਵੈ-ਸੇਵੀ ਸੰਗਠਨਾਂ ਨੇ ਘਾਟਾਂ ’ਤੇ ਵਿਵਸਥਾ ਬਣਾਈ ਰੱਖਣ ’ਚ ਸਹਿਯੋਗ ਕੀਤਾ। ਗੰਗਾ ਦੁਸਹਿਰਾ ਦੇ ਇਸ ਪਵਿੱਤਰ ਮੌਕੇ ਪੂਰੇ ਸੂਬੇ ’ਚ ਧਾਰਮਿਕ ਉਤਸ਼ਾਹ ਤੇ ਸ਼ਰਧਾ ਦਾ ਮਾਹੌਲ ਵੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
