ਬੜਗਾਮ ਮੁਕਾਬਲੇ 'ਚ 1 ਅੱਤਵਾਦੀ ਢੇਰ, ਸਥਾਨਕ ਨਾਗਰਿਕ ਵੀ ਜ਼ਖਮੀ

Sunday, Mar 25, 2018 - 03:44 PM (IST)

ਸ਼੍ਰੀਨਗਰ— ਮੱਧ ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਸੁਰੱਖਿਆ ਫੋਰਸ ਨਾਲ ਅੱਜ ਤੜਕੇ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ। ਪੁਲਸ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਪੁਖਤਾ ਜਾਣਕਾਰੀ ਤੋਂ ਬਾਅਦ 53 ਰਾਸ਼ਟਰੀ ਰਾਈਫਲ (ਆਰ.ਆਰ.), ਜੰਮੂ-ਕਸ਼ਮੀਰ ਪੁਲਸ ਦੀਵਿਸ਼ੇਸ਼ ਮੁਹਿੰਮ ਦਲ ਅਤੇ ਕੇਂਦਰੀ ਰਿਜਰਵ ਪੁਲਸ ਫੋਰਸ (ਸੀ.ਆਰ.ਪੀ.ਐੈੱਫ.) ਦੇ ਜਵਾਨਾਂ ਨੇ ਬੜਗਾਮ ਜ਼ਿਲੇ ਦੇ ਖਾਨ ਮੁਹੱਲਾ, ਆਰੀਜਲ, ਬੀਰਵਾਹ 'ਚ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਨੇ ਕਿਹਾ ਹੈ ਕਿ ਸੁਰੱਖਿਆ ਫੋਰਸ ਦੇ ਜਵਾਨ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਰਹੇ ਸਨ ਤਾਂ ਅੱਤਵਾਦੀਆਂ ਨੇ ਇਕ ਘਰ ਤੋਂ ਨਿਕਲ ਕੇ ਆਟੋਮੈਟਿਕ ਹਥਿਆਰਾਂ ਨਾਲ ਸੁਰੱਖਿਆ ਫੋਰਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਇਕ ਅੱਤਵਾਦੀ ਨੂੰ ਢੇਰ ਕੀਤਾ। ਮਾਰੇ ਗਏ ਅੱਤਵਾਦੀ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ ਹੈ ਅਤੇ ਉਹ ਕਿਸ ਸਮੂਹ ਨਾਲ ਸੰਬੰਧਿਤ ਸੀ, ਇਸ ਬਾਰੇ 'ਚ ਜਾਂਚ ਕੀਤੀ ਜਾ ਰਹੀ ਹੈ।


ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਫੋਰਸ ਨੇ ਘਟਨਾ ਸਥਾਨ ਤੋਂ ਹਥਿਆਰ ਅਤੇ ਗੋਲਾਬਾਰੂਦ ਬਰਾਮਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੁਠਭੇੜ 'ਚ ਇਕ ਮਹਿਲਾ ਵੀ ਜ਼ਖਮੀ ਹੋਈ ਹੈ, ਜਿਸ ਦੇ ਇਲਾਜ ਲਈ ਪੁਲਸ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਉਸ ਦੀ ਸਥਿਤੀ ਸਥਿਰ ਬਣੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਜਾਰੀ ਹੈ।


Related News