ਅਣਪਛਾਤੇ ਨੌਜਵਾਨਾਂ ਵੱਲੋਂ ਸ਼ਹਿਰ ਅੰਦਰ ਮੁੰਡੇ ਨੂੰ ਘੇਰ ਕੇ ਮੋਬਾਈਲ ਅਤੇ ਪਰਸ ਖੋਹਿਆ
Thursday, Oct 02, 2025 - 05:18 PM (IST)

ਕੋਟ ਈਸੇ ਖਾ (ਕਾਲੜਾ) : ਲੰਘੀ ਬੁੱਧਵਾਰ ਦੀ ਰਾਤ ਅਣਪਛਾਤੇ ਨੌਜਵਾਨਾਂ ਵੱਲੋਂ ਸ਼ਹਿਰ ਅੰਦਰ ਨੌਜਵਾਨ ਨੂੰ ਘੇਰ ਕੇ ਮੋਬਾਈਲ ਅਤੇ ਪਰਸ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ ਕੋਟ ਈਸੇ ਖਾਂ ਨੇ ਦੱਸਿਆ ਕਿ ਉਹ ਮਿਤੀ 1 ਅਕਤੂਬਰ ਨੂੰ ਰਾਤ ਤਕਰੀਬਨ 10 ਵਜੇ ਮੈਂ ਆਪਣੀ ਦੁਕਾਨ ਬੰਦ ਕਰ ਕੇ ਜਾ ਰਿਹਾ ਸੀ ਅਤੇ ਜਦੋਂ ਮੈਂ ਨਿਰੰਕਾਰੀ ਭਵਨ ਦੇ ਨਜ਼ਦੀਕ ਪਹੁੰਚਿਆ ਤਾਂ ਦੋ ਅਣਪਛਾਤੇ ਵਿਅਕਤੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਮੈਨੂੰ ਰੁਮਾਲ ਸੁੱਘਾ ਕੇ ਬੇਹੇਸ਼ ਕੀਤਾ ਅਤੇ ਮੇਰੀ ਜੇਬ ਵਿਚ ਮੇਰਾ ਮੋਬਾਈਲ ਜੋ ਕਿ ਵੀਵੋ 60 ਕੰਪਨੀ ਦਾ ਸੀ, ਜਿਸਦੇ ਵਿਚ ਇੰਡੇਨ ਕੰਪਨੀ ਦਾ ਸਿੰਮ ਅਤੇ ਜੀਓ ਦਾ ਸਿੰਮ ਅਤੇ ਮੇਰਾ ਪਰਸ ਜਿਸਦੇ ਵਿਚ ਮੇਰਾ ਅਧਾਰ ਕਾਰਡ, ਪੈਨ ਕਾਰਡ ਅਤੇ ਕਰੀਬ ਦੋ ਹਜ਼ਾਰ ਰੁਪਏ ਸੀ।
ਜੋ ਕਿ ਉਹ ਵਿਅਕਤੀ ਮੇਰੀ ਜੇਬ ਵਿਚੋਂ ਕੱਢ ਕੇ ਫਰਾਰ ਹੋ ਗਏ। ਮੈਂਨੂੰ ਬੇਹੋਸ਼ੀ ਦੀ ਹਾਲਤ ਵਿਚ ਮੇਰਾ ਭਰਾ ਅਜੇ ਕੁਮਾਰ ਘਰ ਲੈ ਕੇ ਗਿਆ। ਸੰਦੀਪ ਕੁਮਾਰ ਨੇ ਥਾਣੇ ਅੰਦਰ ਦਿੱਤੀ ਦਰਖਾਸਤ ਦਿੱਤੀ ਕੇ ਅਣਪਛਾਤੇ ਚੋਰਾਂ ਦੀ ਭਾਲ ਕਰ ਕੇ ਕਾਰਵਾਈ ਕੀਤੀ ਜਾਵੇ ਅਤੇ ਮੈਂਨੂੰ ਇਨਸਾਫ ਦਵਾਇਆ ਜਾਵੇ।