ਜੂਆ ਖੇਡਦੇ ਨਕਦੀ ਸਮੇਤ 2 ਕਾਬੂ, 3 ਫਰਾਰ
Tuesday, Feb 04, 2025 - 05:28 PM (IST)
ਮੋਗਾ (ਆਜ਼ਾਦ) : ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਹੌਲਦਾਰ ਨਰਿੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਦੇਰ ਰਾਤ ਦਾਣਾ ਮੰਡੀ ਮੋਗਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਕੁਝ ਵਿਅਕਤੀ ਦਾਣਾ ਮੰਡੀ ਮੋਗਾ ਵਿਚ ਜੂਆ ਖੇਡ ਰਹੇ ਹਨ ਅਤੇ ਉਨ੍ਹਾਂ ਦੇ ਅੱਗੇ ਭਾਰੀ ਮਾਤਰਾ ਵਿਚ ਨਕਦੀ ਵੀ ਪਈ ਹੈ, ਜਿਸ ’ਤੇ ਉਨ੍ਹਾਂ ਪੁਲਸ ਪਾਰਟੀ ਸਮੇਤ ਦੱਸੀ ਹੋਈ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਬਲਵਿੰਦਰ ਸਿੰਘ ਨਿਵਾਸੀ ਬੇਰੀਆਂ ਵਾਲਾ ਮੁਹੱਲਾ ਅਤੇ ਅਵਤਾਰ ਚੰਦ ਨਿਵਾਸੀ ਸੰਤ ਨਗਰ ਮੋਗਾ ਨੂੰ ਜਾ ਦਬੋਚਿਆ, ਜਦਕਿ ਕੁਲਵੰਤ ਸਿੰਘ ਨਿਵਾਸੀ ਜ਼ੀਰਾ ਰੋਡ ਮੋਗਾ ਅਤੇ ਦੋ ਅਣਪਛਾਤੇ ਵਿਅਕਤੀ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਵਿਚ ਸਫਲ ਹੋ ਗਏ।
ਪੁਲਸ ਨੇ ਮੌਕੇ ਤੋਂ ਇਕ ਤਾਸ਼ ਅਤੇ 10,530 ਰੁਪਏ ਦੀ ਨਕਦੀ ਬਰਾਮਦ ਕੀਤੀ। ਕਥਿਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੂਸਰੇ ਕਥਿਤ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।