ਘਰੇਲੂ ਵਿਵਾਦ ਨੇ ਉਜਾੜ ਛੱਡਿਆ ਪਰਿਵਾਰ, ਨੌਜਵਾਨ ਨੇ ਕਰ ਲਈ ਖੁਦਕਸ਼ੀ

Wednesday, Jul 17, 2024 - 01:07 PM (IST)

ਘਰੇਲੂ ਵਿਵਾਦ ਨੇ ਉਜਾੜ ਛੱਡਿਆ ਪਰਿਵਾਰ, ਨੌਜਵਾਨ ਨੇ ਕਰ ਲਈ ਖੁਦਕਸ਼ੀ

ਮੋਗਾ (ਅਜ਼ਾਦ) : ਥਾਣਾ ਸਿਟੀ ਸਾਊਥ ਅਧੀਨ ਪੈਂਦੇ ਇਲਾਕੇ ਬੁੱਕਣਵਾਲਾ ਰੋਡ ਨਿਵਾਸੀ ਸਤਿਨਾਮ ਸਿੰਘ (28) ਵਲੋਂ ਬੀਤੀ ਰਾਤ ਪੱਖੇ ਨਾਲ ਲਟਕ ਕੇ ਖੁਦਕਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਤਿਨਾਮ ਸਿੰਘ ਨਿਵਾਸੀ ਪਿੰਡ ਦੁੱਨੇਕੇ ਹਾਲ ਆਬਾਦ ਮੋਗਾ ਜੋ ਇਕ ਬੱਚੇ ਦਾ ਪਿਤਾ ਸੀ ਅਤੇ ਘਰੇਲੂ ਵਿਵਾਦ ਕਾਰਨ ਪ੍ਰੇਸ਼ਾਨ ਰਹਿੰਦਾ ਸੀ।

ਬੀਤੀ ਦੇਰ ਰਾਤ ਉਸਨੇ ਆਪਣੇ ਘਰ ਵਿਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਸੁਖਮੰਦਰ ਸਿੰਘ ਦੇ ਬਿਆਨਾਂ ’ਤੇ ਅਧੀਨ ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕੀਤਾ ਗਿਆ ਹੈ।


author

Gurminder Singh

Content Editor

Related News