ਤੂੰ ਨੇਤਾ ਬਣਨਾ ਚਾਹੁੰਦੀ ਏ
Saturday, Jun 23, 2018 - 02:36 PM (IST)

ਮੁੰਡਾ-ਗੱਲ ਸੁਣ ਬਿੱਟੂ ਦੀ ਮੰਮੀ ਨੀ, ਕਿਉ ਕਰਦੀ ਗੱਲ ਨਿਕੰਮੀ ਨੀ,
ਨਾ ਸਕਾ ਇਹਨਾ ਦਾ ਬਾਪ ਕੋਈ, ਪਿਓ ਨਾਲ ਵੀ ਖੇਡਣ ਡੰਮੀ ਨੀ,
ਲੋਕੀ ਵੀ ਮੂੰਹ 'ਤੇ ਥੁੱਕਦੇ ਨੇ, ਇਹ ਕੰਮ ਕਰਦੇ ਨੇ ਮਾੜੇ..
ਤੂੰ ਨੇਤਾ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ..
ਤੂੰ ਲੀਡਰ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ..
ਪਤਨੀ :-ਤੂੰ ਕਰਦਾ ਗੱਲ ਅਵੱਲੀ ਵੇ, ਹੋਈ ਸਾਰੀ ਦੁਨੀਆ ਝੱਲੀ ਵੇ,
ਫਾਰਮ ਜੇਠਾਣੀ ਭਰ ਆਈ, ਨਾ ਆਖਾ ਮੈਂ ਗੱਲ ਕੱਲੀ ਵੇ,
ਵਾਂਗ ਭੇਡਾਂ-ਬੱਕਰੀਆ ਦੇ ਲੋਕੀ, ਪਿੱਛੇ ਲੱਗ ਤੁਰਦੇ ਸਾਰੇ..
ਆ ਜਾਦੀ ਕੁਰਸੀ ਥੱਲੇ ਵੇ, ਫਿਰ ਆਉਦੇ ਖ਼ੂਬ ਨਜ਼ਾਰੇ¢
ਜਦ ਆਉਾਦੀ ਕੁਰਸੀ ਥੱਲੇ ਵੇ, ਆਉਦੇ ਨੇ ਬੜੇ ਨਜ਼ਾਰੇ-ਅ¢
ਪਤੀ:- ਚਾਰ ਕੁ ਨਾਲ ਇਹ ਚਮਚੇ ਲੈਂਦੇ, ਸੇਵਕ ਹਾਂ ਹੱਥ ਜੋੜ ਕੇ ਕਹਿੰਦੇ,
ਭਿਖ ਮੰਗਿਆਂ ਦੀ ਜਾਤ ਕਮੀਨੀ, ਲੋਕਾਂ ਨਾਲ ਈ ਪੰਗੇ ਲੈਂਦੇ,
ਇਨਾਾ ਕਰਕੇ ਹੀ ਕਈ ਲੋਕਾਾ ਦੇ, ਜਾਂਦੇ ਘਰ ਉਜਾੜੇ..
ਤੂੰ ਨੇਤਾ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਾ ਦੇ ਸਾੜੇ..
ਤੂੰ ਲੀਡਰ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ...
ਪਤਨੀ:-ਸਾਹਬ ਜੀ-ਸਾਹਬ ਜੀ ਲੋਕੀ ਕਹਿੰਦੇ, ਚਰਨਾ ਦੇ ਵਿਚ ਜੁੜਕੇ ਬਹਿੰਦੇ,
ਫ਼ੋਕਾ ਜਿਹਾ ਜੇ ਦਬਕਾ ਮਾਰੋ, ਮੁਹਰੇ ਰਤਾ ਨਾ ਸ਼ੂੰ ਵੀ ਕਹਿੰਦੇ,
ਨੇਤਾ ਕੇਵਲ ਮਾਲਕ ਹੁੰਦੇ, ਬਾਕੀ ਸਭ ਬੇਚਾਰੇ..
ਆ ਜਾਂਦੀ ਕੁਰਸੀ ਥੱਲੇ ਵੇ, ਫਿਰ ਆਉਦੇ ਖ਼ੂਬ ਨਜ਼ਾਰੇ¢
ਜਦ ਆਉਦੀ ਕੁਰਸੀ ਥੱਲੇ ਵੇ, ਆਉਦੇ ਨੇ ਬੜੇ ਨਜ਼ਾਰੇ...
ਪਤੀ:- ਮੂੰਹ 'ਤੇ ਭਾਵੇਂ ਸਾਹਬ ਕਹਿੰਦੇ, ਇੱਜ਼ਤ ਭੋਰਾ ਨਾ ਕਰਦੇ,
ਅਣਖ ਪਿਆਰੀ ਵਾਲੇ ਕੇਵਲ, ਸੱਚ ਦਾ ਪਾਣੀ ਭਰਦੇ,
ਪਰਸ਼ੋਤਮ ਨੇ ਬੜੇ ਇਨਾਾ ਦੇ, ਭਿਉ-ਭਿਉ ਛਿੱਤਰ ਮਾਰੇ..
ਤੂੰ ਨੇਤਾ ਬਣਨਾ ਚਾਹੁੰਦੀ ਏ, ਜਾਾਦੇ ਪੁਤਲੇ ਇਨਾਂ ਦੇ ਸਾੜੇ..
ਤੂੰ ਲੀਡਰ ਬਣਨਾ ਚਾਹੁੰਦੀ ਏ, ਜਾਂਦੇ ਪੁਤਲੇ ਇਨਾਂ ਦੇ ਸਾੜੇ...
ਪਤਨੀ:-ਬਿਨਾਂ ਪੀਤਿਆਂ ਲੋਰ ਆ ਜਾਂਦੀ, ਹੱਥ ਕਾਨੂੰਨ ਦੀ ਡੋਰ ਆ ਜਾਂਦੀ,
ਚੜਦਾ ਚੰਨ ਜਦ ਚੌਧਰ ਵਾਲਾ, ਆਪੇ ਨਾਲ ਚਕੋਰ ਆ ਜਾਂਦੀ,
ਕੇਸ ਰਫ਼ਾ-ਦਫ਼ਾ ਹੁੰਦੇ ਨੇ, ਚਾਹੇ ਹੋਣ ਮੁਕੱਦਮੇਂ ਭਾਰੇ..
ਆ ਜਾਂਦੀ ਕੁਰਸੀ ਥੱਲੇ ਵੇ, ਫਿਰ ਆਉਦੇ ਖ਼ੂਬ ਨਜ਼ਾਰੇ...
ਜਦ ਆਉਦੀ ਕੁਰਸੀ ਥੱਲੇ ਵੇ, ਆਉਦੇ ਨੇ ਬੜੇ ਨਜ਼ਾਰੇ...
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348