ਤੂੰ ਬਦਲ ਜਾਣਾ
Wednesday, Jul 11, 2018 - 05:01 PM (IST)
ਤੂੰ ਬਦਲ ਜਾਣਾ,
ਸਮੇਂ ਦੇ ਨਾਲ,
ਜਾਂ ਤੂੰ ਸਮੇਂ ਨੂੰ,
ਬਦਲ ਦੇਣਾ।
ਇਹ ਮੈਦਾਨ,
ਸਮੇਂ ਦਾ ਦੋਸਤਾ,
ਤੂੰ ਬਲ, ਹਿੰਮਤ,
ਬਗਲ ਦੇਣਾ।
ਵਗ-ਵਗ ਹਿੰਮਤਾਂ,
ਆਉਂਦੀਆਂ,
ਇਹ ਪੈਰ ਨਾ ਪਿੱਛੇ,
ਆਉਂਦੇ,
ਤੈਨੂੰ ਔਖੇ ਕਾਰਜ,
ਉਡੀਕਦੇ,
ਜੋ ਧੁਰ ਅੰਦਰ,
ਮਨ ਭਾਉਂਦੇ,
ਹੋਵੇ ਪੂਰੀ ਰੀਝ,
ਮਨੋਰਥੀ,
ਰੱਬ ਸਗਲ ਦੇਣਾ,
ਤੂੰ ਬਦਲ ਜਾਣਾ,
ਸਮੇਂ ਦੇ ਨਾਲ,
ਜਾਂ ਤੂੰ ਸਮੇਂ ਨੂੰ,
ਬਦਲ ਦੇਣਾ।
ਇਹ ਮੈਦਾਨ,
ਸਮੇਂ ਦਾ ਦੋਸਤਾ,
ਤੂੰ ਬਲ, ਹਿੰਮਤ
ਬਗਲ ਦੇਣਾ।
ਸੁਰਿੰਦਰ 'ਮਾਣੂੰਕੇ ਗਿਲ'
ਸੰਪਰਕ:8872321000
