ਲੱਚਰਤਾ ਬਾਰੇ ਵਿਚਾਰ
Wednesday, Feb 06, 2019 - 11:49 AM (IST)

ਆਓ ਅੱਜ ਗੱਲ ਕਰਦੇ ਹਾਂ ਵਧਦੀ ਹੋਈ ਲੱਚਰਤਾ ਬਾਰੇ ਕੇ ਕਿਸ ਤਰ੍ਹਾਂ ਮੇਰੇ ਸੋਹਣੇ ਦੇਸ਼ ਪੰਜਾਬ ਵਿੱਚ ਲੱਚਰਤਾਂ ਅੱਗ ਵਾਂਗ ਫੈਲ ਰਹੀ ਹੈ। ਸਾਨੂੰ ਏਸ ਲੱਚਰਤਾਂ ਨੂੰ ਰੋਕਣ ਲਈ ਆਪਣੇ ਘਰ ਤੋਂ ਮਹਿੰਮ ਚਾਲੂ ਕਰਨੀ ਪਵੇਗੀ ....ਕੇ ਪੂਰੇ ਪਰਿਵਾਰ ਸਮੇਤ ਟੀ. ਵੀ. ਅੱਗੇ ਬੈਠ ਕੇ ਸਿਰਫ
ਵਧੀਆਂ ਧਾਰਮਿਕ ਤੇ ਸਿੱਖਿਆਂ ਦਾਇਕ ਮੂਵੀਆਂ ਹੀ ਦੇਖੀਆਂ ਜਾਣ..... ਬੱਚਿਆਂ ਨੂੰ ਵਧੀਆਂ ਤੇ ਸਮਾਜ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਤੋਂ ਜਾਣੂ ਕਰਵਾਇਆਂ ਜਾਵੇ।
ਦੂਜੇ ਨੰਬਰ ਤੇ ਗੀਤ ਸੰਗੀਤ ਲਿਖਣ ਵਾਲੀਆਂ ਕਲਮਾਂ ਵਾਲੇ ਵੀ ਵਧੀਆਂ ਸਮਾਜ ਨੂੰ ਸੇਧ ਦੇਣ ਵਾਲੇ ਬੋਲਾਂ ਦਾ ੳਉੁਚਾਰਣ ਕਰਨ..... ਇਹ ਕਾਰਜ਼ ਕਿਸੇ ਇਕ ਬੰਦੇ ਦੇ ਕੀਤਿਆਂ ਨਹੀਂ ਰੁਕਣ
ਵਾਲਾ ਏੇਸ ਵਿੱਚ ਸਾਰਿਆਂ ਨੂੰ ਸਾਥ ਦੇਣਾ ਪੈਣਾ ਹੈ ....... ਕਿਉੁਂ ਕੇ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹਨ। ਅੱਜ ਕੱਲ ਸੱਭਿਆਚਾਰ ਦੇ ਨਾਮ ਤੇ ਬਹੁਤ ਸਾਰੇ ਕਲਾਕਾਰ ਲੋਕਾਂ ਨੂੰ ਗਲਤ ਰਾਹ ਵੱਲ ਲਿਜਾਅ ਰਹੇ ਹਨ। ਹਰ ਪਾਸੇ ਪੈਸਾ ਕਮਾਉਣ ਦੀ ਦੌੜ ਲੱਗੀ ਹੋਈ ਏੇ ਤੇ ਏੇਸੇ ਪੈਸੇ ਦਾ ਸ਼ਿਕਾਰ ਹੋਏੇ ਕਲਾਕਾਰ ਆਪਣਾਂ ਨਾਮ ਬਣਾਉਣ ਦੀ ਖਾਤਿਰ ਟੀ. ਵੀ. ਚੈੱਨਲਾਂ ਰਾਹੀ ਘੱਟ ਕੱਪੜਿਆਂ ਵਾਲੀਆਂ ਮਜ਼ਬੂਰ ਜਾਂ ਲਾਚਾਰ ਕੁੜੀਆਂ ਨੂੰ ਸਹਾਮਣੇ ਲਿਆ ਰਹੇ ਹਨ ....ਇਸ ਨਾਲ ਬਹੁਤ ਹੀ ਬੁਰਾ ਪ੍ਰਭਾਵ ਅੱਜ ਸਾਡੇ ਨੌਜਵਾਨ ਵਰਗ ਤੇ ਭਾਰੀ ਪੈ ਰਿਹਾ ਹੈ। ਅੱਜ ਕੱਲ ਮੈਰਿਜ਼
ਪੈਲਸਾਂ ਵਿੱਚ ਵਿਆਹ ਸ਼ਾਦੀ ਤੇ ਪਾਰਟੀ ਦੇ ਟਾਈਮ ਤੇ ਡਾਂਸਰਾਂ ਦਾ ਨਾਚ ਦਿਖਾਇਆਂ ਜਾਂਦਾ ਹੈ ਜੋ ਕੇ ਸਾਡੇ ਸਿੱਖ ਇਤਿਹਾਸ ਦੇ ਬਿੱਲਕੁੱਲ ਉਲਟ ਹੈ। ਜੇ ਕਿਸੇ ਨੂੰ ਕਹੀਏ ਕੇ ਭਾਈ ਆਪਾਂ ਆਹ ਲੱਚਰਤਾ ਬੰਦ ਕਰਾਈਏ ਤਾਂ ਅੱਗੋਂ ਜਵਾਬ ਮਿਲਦਾ ਯਾਰ ਛੱਡ ਆਪਾਂ ਕੀ ਲੈਣਾ......
ਚਲੋਂ ਛੱਡੋ ਜਿੰਨੀ ਕੁ ਕਿਸੇ ਦੀ ਮੱਤ ਹੈ ੳਉੱਨੀ ਹੀ ਵਰਤਦਾ ਹੈ। ਬਹੁਤ ਸਾਰੇ ਲੰਡੂ ਕਲਾਕਾਰ ਨਸ਼ਿਆਂ ਨੂੰ ਵੀ ਗੀਤਾਂ ਰਾਹੀਂ ਪ੍ਰਮੋਟ ਕਰ ਰਹੇ ਹਨ।
ਕਈ ਕਲਾਕਾਰਾਂ ਦਾ ਇਹ ਵੀ ਕਹਿਣਾ ਹੈ ਕੇ ਸਾਡੇ ਗਾਏ ਗੀਤਾਂ ਦਾ ਲੋਕਾਂ ਤੇ ਕੋਈ ਅਸਰ ਨਹੀਂ ਹੁੰਦਾ। ਪਰ ਜਿਸ ਦੀ ਸੋਚ ਮਾੜੀ ਹੋ ਜਾਵੇ ਉਹਨੂੰ ੳੁਹੀ ਸੁਝਦਾ ਜੋ ਕੁਝ ਅੰਦਰ ਚੱਲਦਾ ਬਾਹਰ ਆ ਜਾਦਾਂ ਵੱਸ ੳਉਨ੍ਹਾਂ ਦੇ ਵੀ ਨਹੀਂ ਕਿਉਂਕੇ ਉਨ੍ਹਾਂ ਨੂੰ ਸੁਣ ਕੇ ਸਟਾਰ ਬਣਾਉਣ ਵਾਲੇ ਵੀ ਆਪਾਂ ਹੀ ਹਾਂ। ਇਹ ਗੱਲਾਂ ਮੈਂ ਆਪਣੇ ਕੋਲੋ ਨਹੀਂ ਲਿਖ ਰਿਹਾ ਜੋ ਸਮਾਜ ਵਿੱਚ ਵਰਤਾਰਾ ਵਰਤ ਰਿਹਾ ਹੈ ੳਉਹੀਉ ਲਿਖ ਰਿਹਾ ਹਾਂ....ੲਏੇਸ ਲੱਚਰਤਾ ਦੇ ਪਰਥਾਇੲਗੁਰੂ ਪੰਚਮ ਪਾਤਸ਼ਾਹ ਜੀ ਦਾ ਫੁਰਮਾਨ ਹੈ ....
ਗੰਧਣ ਵੈਣ ਸੁਣਿਹ ਉਰਝਾਵਹਿ ਨਾਮ ਲੈਤ ਅਲਕਾਇਆ ।
ਇਹ ਪੂਰਾ ਸ਼ਬਦ ਵਿਆਖਿਆਂ ਸਹਿਤ ਪੜ੍ਹਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰ 402 ਤੇ ਸੁਭਾਏ ਮਾਣ ਹੈ ।
ਸੋ ਆਉ ਥੋੜ੍ਹਾ ਬਹੁਤ ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਦੀ ਕੋਸ਼ਿਸ ਕਰੀਏ ਤੇ ਸਮਾਜ ਵਿੱਚ ਚੱਲ ਰਹੀ ਅਸ਼ਲੀਲ ਗਾਇਕੀ ਤੋਂ ਛੁਟਕਾਰਾਂ ਪਾਈਏੇ ...ਆਪ ਗੁਰਬਾਣੀ ਪੜੀਏ ਤੇ ਆਪਣੇ
ਬੱਚਿਆਂ ਨੂੰ ਵੀ ਗੁਰਬਾਣੀ ਇਤਿਹਾਸ ਨਾਲ ਜੋੜੀਏ ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਣਾ ਨਹੀ
ਸਿਰਫ ਇਕ ਵਿਚਾਰ ਦੇਣਾ ਹੈ। ਜੇ ਕੋਈ ਗੱਲ ਕਿਸੇ ਨੂੰ ਚੁੱਭੀ ਹੋਵੇ ਤਾਂ ਆਪਣਾ ਛੋਟਾ ਵੀਰ ਸਮਝ ਕੇ ਮੁਆਫ ਕਰ ਦੇਣਾ ਜੀ।
ਸੁਖਚੈਨ ਸਿੰਘ 'ਠੱਠੀ ਭਾਈ'
00971527632924