ਫਰਕ ਹੁੰਦਾ ਏ
Wednesday, Jul 04, 2018 - 05:31 PM (IST)
ਫਿਕਰਿਆਂ ਤੇ ਫੁਕਰਿਆਂ 'ਚ ,ਫਰਕ ਹੁੰਦਾ ਏ
ਯਾਰਾਂ ਅਤੇ ਲੁੱਤਰਿਆਂ 'ਚ ,ਫਰਕ ਹੁੰਦਾ ਏ
ਅੱਖਾਂ ਤੋਂ ਪਛਾਣੇ ਜਾਂਦੇ ,ਅੱਖਾਂ ਵਿਚੋਂ ਡਿੱਗਿਓ
ਸੱਚਿਆਂ ਤੇ ਮੁੱਕਰਿਆਂ 'ਚ, ਫਰਕ ਹੁੰਦਾ ਏ
ਦੰਗੇ ਨਹੀਂ ਸੀ ਹੋਏ,ਕਤਲੇਆਮ ਸੀ ਉਹ ਦਿੱਲੀਏ
ਮਰਿਆਂ ਤੇ ਕੁਤਰਿਆਂ 'ਚ,ਫਰਕ ਹੁੰਦਾ ਏ
ਗਿੱਦੜਾਂ ਨੇ ਸ਼ੇਰਾਂ ਦੇ ਕੀ , ਕਰਨੇ ਮੁਕਾਬਲੇ
ਬੰਦਿਆਂ ਤੇ ਖੁਸਰਿਆਂ 'ਚ ,ਫਰਕ ਹੁੰਦਾ ਏ
ਅੱਡ ਹੁੰਦਾ ਵਿਆਹਾਂ ਅਤੇ ਕੋਠਿਆਂ ਤੇ ਨੱਚਣਾ
ਗਿੱਧਿਆਂ ਤੇ ਮੁਜਰਿਆਂ 'ਚ ,ਫਰਕ ਹੁੰਦਾ ਏ
ਯਾਦਾਂ ਵਿਚ ਖੁੱਬੇ,ਯਾਦ ਆਉਂਦੇ ਸਾਰੀ ਜ਼ਿੰਦਗੀ
ਦਿਲਾਂ ਵਿਚ ਉਤਰਿਆਂ ਦਾ ,ਫਰਕ ਹੁੰਦਾ ਏ
ਕਈ ਯਾਦ ਆਉਂਦੇ ,ਕਈ ਭੁੱਲ ਜਾਂਦੇ ਆ
ਕੁਲਵੀਰ ਬੜਾ ਮੁੱਖੜੇਆਂ 'ਚ ,ਫਰਕ ਹੁੰਦਾ ਏ
ਡਾਨਸੀਵਾਲ
