ਉਹ ਜੋ
Monday, Jul 16, 2018 - 01:00 PM (IST)

ਉਹ ਜੋ ਛਣਕਦੇ ਲੰਘੇ ਸਨ
ਬੇੜੀਆਂ ਦੇ ਘੁੰਗਰੂ ਸਨ
ਵੱਜਦੇ ਕੈਦੀਆਂ ਦੇ ਪੈਰੀਂ
ਇਹ ਜੋ ਹੱਥ ਮੁੱਠਾਂ ਮੀਚੀ
ਹੱਕ ਮੰਗਣ ਲਈ
ਅਰਸ਼ 'ਚ ਗੂੰਜਣਾ ਸਿਖ ਗਏ ਹਨ
ਮਿਹਨਤ ਦੇ ਪਰਛਾਵੇਂ ਹਨ
ਆ ਜੋ ਚੀਕਾਂ
ਤੇ ਭੁੱਖੀਆਂ ਕਿਲਕਾਰੀਆਂ
ਸੁਣ ਰਹੇ ਹੋ
ਹਰ ਨਗਰ ਸ਼ਹਿਰ ਦੀ ਗਲੀ 'ਚੋਂ ਆ ਰਹੀਆਂ ਹਨ
ਰੇਤ ਦਾ ਜੋ ਘਰ
ਮੇਰੇ ਬੱਚਿਆਂ ਨੇ
ਦਰਿਆ ਕਿਨਾਰੇ ਬਣਾਇਆ ਹੈ
ਹੁਣੇ ਅਸਮਾਨ ਨੂੰ ਛੁਹੇਗਾ
ਇਹ ਜੋ ਪੰਛੀ
ਗੀਤ ਗਾ ਰਹੇ ਹਨ
ਮਜ਼ਦੂਰ ਦੀ ਖਾਲੀ
ਕੌਲੀ ਗਲਾਸ ਦੇ ਤਾਲ ਨਾਲ ਵੱਜਦਾ ਹੀ ਰਹੇਗਾ
ਕੈਨਵਸ 'ਤੇ ਡਿੱਗੇ
ਜੇ ਐਨਕ ਦੇ ਹੰਝੂਆਂ ਨਾਲ
ਰੰਗ ਮਿਲਾ ਕੇ ਕੋਈ ਪੇਂਟਿੰਗ ਬਣਾ ਸਕੇ
ਤਾਂ ਕਈ ਬੁੱਢੇ ਵਕਤਾਂ ਦੇ ਨੇਤਰਾਂ ਨੂੰ ਲੋਅ ਮਿਲ ਸਕਦੀ ਹੈ
ਅਮਰਜੀਤ ਟਾਂਡਾ