ਜ਼ਿੰਦਗੀ ਵਿੱਚ ਦੁੱਖ ਸੁੱਖ .....

05/19/2019 1:49:16 PM

ਜ਼ਿੰਦਗੀ ਵਿੱਚ ਦੁੱਖ ਸੁੱਖ ਤਾਂ ਸਭ ਕਰਮਾ ਦੀ ਖੇਡ ਹੈ ਉਸ ਪਰਮਾਤਮਾ ਨੇ ਦੁਨੀਆ ਰਚੀ ਹੈ ਉਸ ਪਰਮਾਤਮਾ ਨੇ ਇਸ ਸ਼੍ਰਿਸ਼ਟੀ ਨੂੰ ਸਾਜਿਆ ਹੈ ਜਿਸ ਜੀਵ ਵਿੱਚ ਵੀ ਜਾਨ ਪਾਈ ਐ ਉਹ ਜਿਸ ਵੀ ਹਾਲਾਤ 'ਚ ਹੋਵੇ ਉਸ ਨੂੰ ਰੋਟੀ ਪਾਣੀ ਸਭ ਉਸ ਨੂੰ ਫਿਕਰ ਹੁੰਦੀ ਹੈ, ਕੁੱਝ ਸਮੇਂ ਪਹਿਲਾ ਇੱਕ ਇਨਸਾਨ ਜੋ ਦੇਖਣ ਨੂੰ ਦਿਮਾਗੀ ਤੌਰ 'ਤੇ ਕੁਝ ਠੀਕ ਨਹੀਂ ਲਗਦਾ ਸੀ। ਉਹ ਇਨਸਾਨ ਜੋ ਕਿ ਪਤਾ ਨਹੀ ਕਿਥੋਂ 'ਤੇ ਕਿਸ ਤਰ੍ਹਾਂ ਆਇਆ। ਉਸ ਦਿਨ ਮੈਂ ਉਸ ਨੂੰ ਪਿਹਲੀ ਵਾਰ ਦੇਖਿਆ ਸੀ। ਉਸ ਦੇ ਕੋਲ ਰਹਿਣ ਲਈ ਸਿਰ ਤੇ ਛੱਤ ਤਾਂ ਨਹੀਂ ਸੀ। ਪਰ ਉਸ ਨੇ ਮੇਰੀ ਦੁਕਾਨ ਨੇੜੇ ਆਪਣਾ ਰਹਿਣ ਬਸੇਰਾ ਕਰ ਲਿਆ। ਉਹ ਸਾਰਾ ਦਿਨ ਇਧਰ ਉਧਰ ਭਟੱਕਦਾ ਰਹਿੰਦਾ ਤੇ ਇੱਕਲਾ ਹੀ ਆਪਣੇ ਆਪ ਨਾਲ ਗੱਲਾ ਕਰਦਾ ਰਹਿੰਦਾ ਜਿਸ ਨੂੰ ਦੇਖ ਕੇ ਬਹੁਤ ਮਨ ਹੀ ਮਨ ਅਜੀਬ ਲੱਗਦਾ ਤੇ ਸੋਚਦਾ ਕਿ ਇਸ ਦਾ ਕੋਈ ਆਪਣਾ ਤਾਂ ਹੋਵੇਗਾ। ਉਹ ਇਨਸਾਨ ਠੰਡ ਦੇ ਦਿਨਾਂ 'ਚ ਵੀ ਥੋੜੇ ਜਿਹੇ ਕੱਪੜੇ ਪਾ ਕੇ ਘੁੰਮਦਾ ਰਹਿੰਦਾ ਉਸਦੇ ਸਰੀਰ 'ਤੇ ਕਾਫੀ ਜਖ਼ਮ ਵੀ ਹੋ ਗਏ ਉਹ ਕਾਫੀ ਸਿਹਤ ਪੱਖੋ ਵੀ ਕਮਜ਼ੋਰ ਲੱਗ ਰਿਹਾ ਸੀ ਪਰ ਉਸਨੂੰ ਦੇਖ ਕੇ ਲੱਗਦਾ ਸੀ ਕਿ ਉਸਨੂੰ ਕੋਈ ਦਰਦ ਤਕਲੀਫ਼ ਜਿਵੇਂ ਇਹ ਸਭ ਕੁਝ ਮਹਿਸੂਸ ਹੀ ਨਹੀਂ ਹੁੰਦਾ। ਅਕਸਰ ਉਸਨੂੰ ਰਾਹਗੀਰ ਕੁਝ ਨਾ ਕੁਝ ਖਾਣ ਨੂੰ ਦੇ ਜਾਂਦੇ ।ਫਿਰ ਉਹ ਆਦਮੀ ਇੱਕ ਦਿਨ ਅਚਾਨਕ ਹੀ ਪਤਾ ਨਹੀਂ ਕਿਥੇ ਚੱਲਾ ਗਿਆ ਆਸ-ਪਾਸ ਸਭ ਨੇ ਸ਼ੁਕੱਰ ਕੀਤਾ ਕਿ ਉਹ ਇਥੋਂ ਚੱਲਾ ਗਿਆ। ਤਕਰੀਬਨ ਦੌ ਡਾਈ ਸਾਲ ਬਾਅਦ ਉਹ ਮੇਰੀ ਦੁਕਾਨ ਤੇ ਕੁਝ ਸਮਾਨ ਲੈਣ ਆਇਆ। ਜਿਸ ਨੂੰ ਤੰਦਰੁਸਤ ਸਹੀ ਸਲਾਮਤ ਦੇਖ ਕੇ ਇਕ ਦਮ ਮੈਂ ਹੈਰਾਨ ਰਹਿ ਗਿਆ ਉਸ ਨੇ ਬਹੁਤ ਸੋਹਣੀ ਸਿਰ ਤੇ ਦਸਤਾਰ ਸਜਾਈ ਹੋਈ ਸੀ ਮੈਂ ਕੁਝ ਬੋਲਦਾ ਉਹ ਖੁਦ ਹੀ ਕਹਿਣ ਲਗਾ ਕਿ ਉਸ ਵਾਹਿਗੁਰੂ ਦੀ ਕ੍ਰਿਪਾ ਨਾਲ ਮੈਂ ਠੀਕ ਹੋ ਗਿਆ ਮੇਰਾ ਮਾੜਾ ਵਖਤ ਦੇਖ ਮੈਨੂੰ ਮੇਰੇ ਸਾਕ ਸੰਬੰਧੀ ਸਭ ਨੇ ਛੱਡ ਦਿੱਤਾ ਸੀ। ਜਿਸ ਕਾਰਨ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਸੀ ਪਰ ਉਸ ਵਾਹਿਗੁਰੂ ਦੀ ਕ੍ਰਿਪਾ ਸਾਰਿਆਂ ਤੇ ਹੈ ਜਿਸਨੇ ਮੇਰਾ ਸਾਥ ਨਾ ਛਡਿਆ। ਸਾਨੂੰ ਵੀ ਉਸ ਪਰਮਾਤਮਾ ਦਾ ਲੜ ਕਦੇ ਨਹੀ ਛੱਡਣਾ ਚਾਹੀਦਾ। ਉਸ ਪਰਮਾਤਮਾ ਹਰ ਇੱਕ ਜੀਵ ਦੀ ਫ਼ਿਕਰ ਹੈ ਤੇ ਉਸ ਦੇ ਇਹ ਬੋਲ ਅੱਜ ਵੀ ਮੈਨੂੰ ਯਾਦ ਹੈ।

ਦੀਪਕ ਵਰਮਾ
ਮੋਬਾਇਲ-9814756051


Aarti dhillon

Content Editor

Related News