ਮੈਂ ਜਿੰਨੇ ਹੱਸਦੇ ਚਿਹਰੇ ਤੱਕੇ...
Wednesday, Dec 04, 2019 - 10:27 AM (IST)

ਪਾਰਕ ਵਿਚ ਬੈਠੇ ਹੀਰਾਂ ਰਾਂਝੇ ,,
ਕਰਦੇ ਆਪੋ ਆਪਣੇ ਵਿਚਾਰ ਸਾਂਝੇ ।
ਲੁੱਕ ਲੁੱਕ ਇੰਹਨਾਂ ਨੂੰ ਤੱਕਦੇ ,,
ਰੱਕਸ਼ ਚਾਰ ਚੁੱਫੇਰੇ ਤੱਕੇ ।
ਮੈਂ ਜਿੰਨੇ ਹੱਸਦੇ ਚਿਹਰੇ ਤੱਕੇ
ਅੰਦਰੋਂ ਉਨੇ ਰੋਂਦੇ ਜੇਰੇ ਤੱਕੇ ।
ਜਿਸਮ ਤੇ ਪੈਸੇ ਵੱਲ ਭੱਜ ਦਿਆਂ ਨੂੰ ,,
ਫੌਕੀ ਸ਼ੌਹਰਤ ਦਿਖਾ ਗੱਜਦਿਆਂ ਨੂੰ ।
ਸੱਚੇ ਬਣੇ ਝੁੱਠੇ ਆਸ਼ਕਾਂ ਦੇ ,,
ਮੌੜਾਂ ਉੱਤੇ ਖੜ੍ਹੇ ਘੇਰੇ ਤੱਕੇ ।
ਮੈਂ ਜਿੰਨੇ ਹੱਸਦੇ ਚਿੱਹਰੇ ਤੱਕੇ
ਅੰਦਰੋਂ ਉਨੇ ਰੋਂਦੇ ਜੇਰੇ ਤੱਕੇ ।
ਮਾਂ ਬਾਪ ਨੂੰ ਘਰੋਂ ਕੱਡਦੇ ,,
ਮੂਰਤੀਆਂ ਮੁੱਹਰੇ ਹੱਥ ਅੱਡਦੇ ।
ਚੌਰੀ ਦਹਿਲੀਜ ਟੱਪਦੀਆਂ ਧੀਆਂ ,,
ਦੀਵੇ ਥੱਲੇ ਘੁੱਪ ਹਨ੍ਹੇਰੇ ਤੱਕੇ ।
ਮੈਂ ਜਿੰਨੇ ਹੱਸਦੇ ਚਿੱਹਰੇ ਤੱਕੇ
ਅੰਦਰੋਂ ਉਨੇ ਰੋਂਦੇ ਜੇਰੇ ਤੱਕੇ ।
ਭਾਈਆਂ ਵਿਚ ਡਾਗਾਂ ਖੜਕਦੀਆਂ ,,
ਪਿਆਰ ਖਾਤਰ ਰੂਹਾਂ ਭੜਕਦੀਆਂ ।
ਸੱਚੀ ਮੁਹੱਬਤ ਸੱਸਕਦੀ ,,
ਕਾਵਾਂ ਵਾਜੋਂ ਸੁੱਨ੍ਹੇ ਬਨੇਰੇ ਤੱਕੇ ।
ਮੈਂ ਜਿੰਨੇ ਹੱਸਦੇ ਚਿੱਹਰੇ ਤੱਕੇ
ਅੰਦਰੋਂ ਉਨੇ ਰੋਂਦੇ ਜੇਰੇ ਤੱਕੇ ।
ਸ਼ਾਇਰਾਂ ਦੀ ਮਹਿਫਲ 'ਚ ਖੜ੍ਹ ਦੇ ,,
ਹਾਸ ਰੱਸ ਕਵੀਤਾ ਪੜ੍ਹ ਦੇ ।
ਖਿੜ ਖਿੜ ਹੱਸਦੇ 'ਜੱਸ' ਦੇ
ਦਿਲ 'ਚ ਗਮਾਂ ਦੇ ਘੇਰੇ ਤੱਕੇ ।
ਮੈਂ ਜਿੰਨੇ ਹੱਸਦੇ ਚਿਹਰੇ ਤੱਕੇ
ਅੰਦਰੋਂ ਉਨੇ ਰੋਂਦੇ ਜੇਰੇ ਤੱਕੇ ।
ਜੱਸ ਖੰਨੇ ਵਾਲਾ
ਮੋਬਾਇਲ-9914926342