“ਅਵਲ ਅਲਹਿ ਨੂਰ ਉਪਾਇਆ“ ਦੇ ਸਿਧਾਂਤ ਤੋਂ ਕੋਹਾਂ ਦੂਰ ਹਨ ਸਿੱਖ ਆਗੂ

03/16/2019 11:13:34 AM

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਤੇ ਭਾਜਪਾ ਦੇ ਆਗੂ ਸ੍ਰੀ ਮਨਜਿੰਦਰ ਸਿਰਸਾ ਨੇ ਗੁਰਦੁਆਰਾ ਕਮੇਟੀ ਤੇ ਕਾਬਜ਼ ਹੁੰਦਿਆਂ ਹੀ “ਅਵਲ ਅਲਹਿ ਨੂਰ ਉਪਾਇਆ“ ਦੇ ਗੁਰੂ ਸਿਧਾਂਤ ਦੇ ਬਰਖਿਲਾਫ ਜਾ ਕੇ ਮੁਸਲਮਾਨਾਂ ਦੇ ਖਿਲਾਫ ਨਫਰਤੀ ਅਤੇ ਬੇਹੁਦਾ ਟਿੱਪਣੀ ਕੀਤੀ ਹੈ ਜੋ ਹਰ ਸਿੱਖ ਨੂੰ ਸ਼ਰਮਸਾਰ ਕਰਦੀ ਹੈ। ਅੰਤਰਰਾਸ਼ਟਰੀ ਮੁਹਾਜ਼ ਤੇ ਸਾਮੀ ਧਰਮਾਂ ਇਸਾਈਆਂ ਅਤੇ ਮੁਸਲਮਾਨਾਂ ਦੀ ਆਪਸੀ ਖੂਨੀ ਜੰਗ ਵਿੱਚ ਸਿਰਸਾ ਨੇ ਸਿੱਖਾਂ ਨੂੰ ਇੱਕ ਪਾਸੜ ਨਫ਼ਰਤ ਨਾਲ ਨੂੜਨ ਦਾ ਯਤਨ ਕੀਤਾ ਹੈ । ਉਨ੍ਹਾਂ ਨੇ ਮਸੀਤ ਵਿੱਚ ਮੁਸਲਮਾਨਾਂ ਤੇ ਹੋਏ ਹਮਲੇ ਬਾਰੇ ਆਸਟ੍ਰੇਲੀਆ ਦੀ ਸੈਨੇਟਰ ਫਰੇਜ਼ਰ ਐਨੀਗ ਦੇ ਬਿਆਨ ਦੀ ਹਮਾਇਤ ਕਰਦਿਆਂ ਕਿਹਾ ਕਿ ਫਰੇਜ਼ਰ ਨੂੰ ਉਸ ਦੇ ਮਿਡਲ ਬਿਆਨ ਕਰਕੇ ਆਲਮੀ ਮੀਡੀਆ ਜਹਾਦੀਆਂ ਦਾ ਪੱਖ ਲੈ ਕੇ ਫਰੇਜ਼ਰ ਨੂੰ ਖਲਨਾਇਕਾਂ ਵਾਂਗ ਪੇਸ਼ ਨਾ ਕਰੇ । 
ਫਰੇਜ਼ਰ ਨੇ ਕੀ ਕਿਹਾ ਕਿ “ਹਿੰਸਾ ਸਬੰਧੀ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਮੁਸਲਮਾਨਾਂ ਦੀ ਵਧ ਰਹੀ ਜਨਸੰਖਿਆ ਕਰਕੇ ਭਾਈਚਾਰੇ ਵਿੱਚ ਡਰ ਵਧ ਰਿਹਾ ਹੈ। ਹਮੇਸ਼ਾ ਵਾਂਗ ਖੱਬੇ ਪੱਖੀ ਸਿਆਸੀ ਲੋਕ ਅਤੇ ਖ਼ਬਰਾਂ ਦੇ ਸੋਮੇ ਨੂੰ ਇਹ ਗੱਲ ਕਹਿਣ ਦੀ ਕਾਹਲੀ ਹੋਵੇਗੀ ਕਿ ਅੱਜ ਘਟਨਾ ਦਾ ਸੰਬੰਧ ਹਥਿਆਰ ਰੱਖਣ ਨਾਲ ਸਬੰਧਤ ਕਾਨੂੰਨਾਂ ਨਾਲ ਹੈ ਜਾਂ ਫਿਰ ਉਨ੍ਹਾਂ ਲੋਕਾਂ ਨਾਲ ਹੈ ਜੋ ਰਾਸ਼ਟਰਵਾਦੀ ਵਿਚਾਰ ਰੱਖਦੇ ਹਨ ਪਰ ਇਹ ਸਭ ਕੁਝ ਬਕਵਾਸ ਹੈ । ਅੱਜ ਦੇ ਖੂਨ ਖਰਾਬੇ ਦਾ ਮੂਲ ਕਾਰਨ ਸਾਡੀ ਆਵਾਸ ਨੀਤੀ ਵਿੱਚ ਪਿਆ ਹੈ ਜਿਹੜੀ ਮੁਸਲਮਾਨਾਂ ਨੂੰ ਨਿਊਜ਼ੀਲੈਂਡ ਆਉਣ ਦੀ ਖੁੱਲ੍ਹ ਦਿੰਦੀ ਹੈ। ਅੱਜ ਭਾਵੇਂ ਕੁਝ ਮੁਸਲਮਾਨ ਪੀੜਤ ਹਨ ਪਰ ਉਹ ਵੱਡੇ ਪੱਧਰ ਤੇ ਹਿੰਸਾ ਫੈਲਾ ਰਹੇ ਹਨ ਪੂਰੇ ਸੰਸਾਰ ਵਿੱਚ ਮੁਸਲਮਾਨ ਲੋਕਾਂ ਨੂੰ ਮਾਰ ਰਹੇ ਹਨ । ਧਰਮ ਦੇ ਨਾਮ ਤੇ ਉਨ੍ਹਾਂ ਨੇ ਬੰਦੇ ਮਾਰਨ ਦੀ ਫੈਕਟਰੀ ਚਲਾਈ ਹੋਈ ਹੈ ਇਸਲਾਮ ਇੱਕ ਹਿੰਸਾਵਾਦੀ ਵਿਚਾਰਧਾਰਾ ਹੈ ਜੋ ਕਿ ਛੇਵੀਂ ਸਦੀ ਵਿੱਚ ਇੱਕ ਅਜਿਹੇ ਧਾਰਮਿਕ ਆਗੂ ਦੁਆਰਾ ਫੈਲਾਇਆ ਗਿਆ ਜਿਸ ਦਾ ਮੰਨਣਾ ਸੀ ਕਿ ਉਸ ਬੰਦੇ ਵਿਰੁੱਧ ਲੜਾਈ ਜਾਇਜ਼ ਹੈ ਜੋ ਖੁਦਾ ਵਿੱਚ ਵਿਸ਼ਵਾਸ ਨਹੀਂ ਕਰਦਾ । ਇਸਲਾਮ ਹੋਰ ਧਰਮਾਂ ਵਾਂਗ ਨਹੀਂ ਹੈ। ਇਹ ਫਾਸੀਵਾਦ ਦੇ ਬਰਾਬਰ ਦੀ ਚੀਜ਼ ਹੈ । ਸਿਰਫ ਇਸ ਕਰਕੇ ਕਿਉਂਕਿ ਮੁਸਲਮਾਨ ਮਾਰੇ ਗਏ ਹਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਉਹ ਦੋਸ਼ ਰਹਿਤ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਜੋ ਅਜਿਹੇ ਧਰਮ ਨੂੰ ਮੰਨਦੇ ਹਨ ਜਿਸ ਵਿੱਚ ਸਾਡਾ ਕਤਲ ਕਰਨ ਲਈ ਕਿਹਾ ਗਿਆ ਹੈ । ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਨਹੀਂ ਹੋਣੀ ਚਾਹੀਦੀ ਜਦੋਂ ਕੋਈ ਕੁਰਾਨ ਵਿੱਚ ਕਈ ਗੱਲ ਨੂੰ ਉਨ੍ਹਾਂ ਤੇ ਹੀ ਵਰਤ ਲਵੇ ਅਤੇ ਉਸੇ ਲਹਿਜੇ ਵਿੱਚ ਜਵਾਬ ਦੇਵੇ ।“ ਸੈਨੇਟਰ ਫਰੇਜਰ


Aarti dhillon

Content Editor

Related News