ਮਿੰਨੀ ਕਹਾਣੀ: ਅਮੀਰ ਗਰੀਬ

Tuesday, Feb 12, 2019 - 12:46 PM (IST)

ਮਿੰਨੀ ਕਹਾਣੀ: ਅਮੀਰ ਗਰੀਬ

ਬੱਸ ਤੋਂ ਉਤਰ ਕੇ ਮੈਂ ਆਪਣੇ ਘਰ ਦੀ ਗਲੀ ਵੱਲ ਜਾਣ ਲੱਗੀ ਤਾਂ ਅਚਾਨਕ ਪਿੱਛੋਂ ਤਾਈ ਬੀਰੋ ਦੀ ਆਵਾਜ਼ ਆਈ ,“ ਕੁੜੇ ਸੰਦੀਪ ਰੁਕੀ ਮੈਂ ਰੁੱਕ ਗਈ| ਤਾਈ ਕੀ ਕੰਮ ਸੀ ਮੈਂ ਪੁੱਛਿਆ|ਕੁਝ ਜਿਆਦਾ ਨਹੀ ਤਾਈ ਨੇ ਅੱਗੇ ਤੋਂ ਜ਼ਵਾਬ ਦਿੱਤਾ “ਮੈਂ ਤਾਂ ਤੁਹਾਡੇ ਗੁਆਂਢੀ ਟੇਕ ਸਹੁੰ ਦੀ ਨੂੰਹ ਦਾ ਪਤਾ ਕਰਨਾ ਸੀ ਕੱਲ ਦੀ ਹਸਪਤਾਲ ਵਿਚ ਭਰਤੀ ਏ ਮੈਂ ਤਾਈ ਦੀ ਗੱਲ ਦੀ ਗੱਲ ਸੁਣ ਕੇ ਜ਼ਵਾਬ ਦਿੱਤਾ “ ਠੀਕ ਹੀ ਹੋਣੀ ਮੈਨੂੰ ਤਾਂ ਕੱਲ ਪਤਾ ਲੱਗਿਆ ਸੀ ਕਿ ਮਾਮੂਲੀ ਚੱਕਰ ਖਾ ਕੇ ਗਿਰ ਗਈ ਸੀ ਤਾਈ ਨੇ ਮੈਂਨੂੰ ਵਿਚਕਾਰ ਹੀ ਬੋਲਣ ਤੋ ਰੋਕ ਲਿਆ, ਕੁੜੇ ਸ਼ਾਇਦ ਤੈਨੂੰ ਪਤਾ ਉੁਸ ਨੂੰ ਕੱਲ ਟੇਕ ਸਹੁੰ ਨੇ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਸੀ ਆਵੇ ਲੋਕਾਂ ਕੋਲ ਝੂਠ ਬੋਲਦੇ ਨੇ ਬੇਚਾਰੀ ਗਰੀਬ ਘਰ ਦੀ ਧੀ ਨੂੰ ਮਰਨ ਜੋਗਾ ਕਰਤਾ ਜਾਲਮ ਨੇ ਤਾਈ ਇਕ ਮਿੰਟ 'ਚ ਹੀ ਸਭ ਕਹਿ ਗਈ ਤਾਈ ਦੀ ਗੱਲ ਸੁਣ ਕੇ ਮੇਰੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਤਾਈ ਏੇਹ ਕਿਵੇਂ ਹੋ ਸਕਦਾ ਮੈਂ ਤਾਈ ਨੂੰ ਕਿਹਾ ਟੇਕ ਸਹੁੰ ਤਾਂ ਸਾਰੇ ਪਿੰਡ ਨੂੰ ਗਿਆਨ ਦਿੰਦਾ ਹੈ ਕਿ ਧੀ ਤੇ ਨੂਹੰ 'ਚ ਕੋਈ ਫਰਕ ਨਹੀਂ ਹੁੰਦਾ ਧੀਆਂ ਮੁੰਡਿਆਂ ਨਾਲੋਂ ਅੱਗੇ ਨੇ ਫਿਰ ਉੁਹ ਆਪਣੀ ਨੂੰਹ ਤੇ ਅੱਤਿਆਚਾਰ ਕਰ ਸਕਦਾ ਟੇਕ ਸਹੁੰ ਆਪਣੇ ਪਿੰਡ ਦੇ ਅਮੀਰ ਆਦਮੀਆਂ ਵਿਚੋਂ ਇਕ ਸੀ ਪਿੰਡ ਦੇ ਹਰ ਕੰਮ ਵਿਚ ਉਸ ਦੀ ਪੁੱਛ ਨਾਲ ਹੁੰਦਾ ਸੀ|

ਪੁੱਤ ਆਵੇ ਸੋਚ ਵਿਚ ਨਾ ਪੈ ਏਹ ਤਾਂ ਅਮੀਰ ਘਰਾਂ ਹੁੰਦਾ ੇਉਸ ਬੇਚਾਰੀ ਦੇ ਦੋ ਧੀਆਂ ਨੇ ਪਤੀ ਨਸ਼ੇੜੀ ਏ ਉੁਹ ਤਾਂ ਉਸ ਬੇਚਾਰੀ ਨੂੰ ਮਾਰਨ ਨੂੰ ਫਿਰਦੇ ਨੇ|ਮੈਂ ਤਾਈ ਦੀ ਗੱਲ ਸੁਣ ਕੇ ਆਪਣੇ ਘਰ ਵੱਲ ਤੁਰਨ
ਲੱਗੀ|ਸੋਚ ਰਹੀ ਸੀ ਕਿਵੇਂ ਦੇ ਲੋਕ ਨੇ ਪੈਸੇ ਵੱਲੋਂ ਭਾਵੇ ਅਮੀਰ ਸੀ ਪਰ ਇੰਨਾ ਦੀ ਸੋਚ ਕਿੰਨੀ ਗਰੀਬ ਹੈ ਅੱਜ ਵੀ ਧੀਆਂ ਪੁੱਤਰਾਂ ਵਿਚ ਫਰਕ ਕਰਦੇ ਨੇ ਮੈਨੂੰ ਅੱਜ ਟੇਕ ਸਹੁੰ ਦੁਨੀਆ ਦਾ ਸਭ ਤੋਂ ਗਰੀਬ ਆਦਮੀ ਜਾਪਿਆ|ਜਿਸ ਕੋਲ ਪੈਸਾ ਭਾਵੇਂ ਬਹੁਤ ਸੀ ਪਰ ਉਸ ਦੀ ਸੋਚ ਨੇ ਉਸ ਨੂੰ ਗਰੀਬ ਬਣਾ ਦਿੱਤਾ ਭਾਵੇਂ ਉਸ ਦੇ ਮੂੰਹ ਤੇ ਬੋਲ ਦੇ ਪਰ ਉਸ ਦੀ ਪਿੱਠ ਪਿੱਛੇ ਗੱਲ ਕਰਦੇ ਨੇ ਸ਼ਾਇਦ ਇਕ ਅਮੀਰ ਬੰਦਾ ਹੋਣ ਕਰਕੇ।
ਸੁਖਦੀਪ ਕਰਹਾਲੀ


author

Aarti dhillon

Content Editor

Related News