ਕਵਿਤਾ ਖਿੜਕੀ : 'ਕੁਛ ਚੰਗੇ ਆਂ ਕੁਛ ਮਾੜੇ ਆਂ'

04/16/2021 5:11:24 PM

ਕੁਛ ਚੰਗੇ ਆਂ ਕੁਛ ਮਾੜੇ ਆਂ 
ਕੋਈ ਵੇਖ ਸੁਹਾਂਦਾ ਨਹੀਂ ਸਾਨੂੰ ਕਿਸੇ  ਨੂੰ ਜਾਨ ਤੋਂ ਪਿਆਰੇ ਆਂ 
ਅਸੀਂ ਪਬਲਿਕ ਹਾਂ ਅਸੀਂ ਬੇਚਾਰੇ ਹਾਂ ਕੁਝ ਜੀਤੇ ਆਂ ਕੁਝ ਹਾਰੇ ਆਂ 

ਕੁਝ ਵਿਆਹੇ ਆਂ ਕੁਝ ਕੁਆਰੇ ਆਂ 
ਕੁਝ ਹਾਲਾਤਾਂ ਦੇ ਕੁਝ ਕਰਮਾਂ ਦੇ ਮਾਰੇ ਹਾਂ 
ਅਸੀਂ ਪਬਲਿਕ ਹਾਂ ਅਸੀਂ ਬੇਚਾਰੇ ਹਾਂ 

ਅਕਲਾਂ ਦੀ ਘਾਟ ਆ  ਬੜੀ ਲੰਬੀ ਵਾਟ ਆ
ਕੋਈ ਹਿੰਦੂ ਸਿੱਖ ਮੁਸਲਿਮ ਕੋਈ ਅਰੋੜਾ ਰਿਫਿਊਜੀ ਜਾਟ ਆ 

ਅਸੀਂ ਵੰਡੇ ਵੰਡੇ ਰਹਿਣੇ ਆਂ 
ਜ਼ੁਲਮ ਬੀ ਸਾਰੇ ਸਹਿਣੇ ਆਂ 
ਕਦੇ ਡਰਦੇ ਆਂ ਕਦੇ ਮਰਦੇ ਆਂ 
ਪਰ ਹਿੰਮਤ ਜਵਾਂ ਨੀ ਕਰਦੇ ਆਂ 
ਫੋਕੀ ਹਵਾ ਦੇ ਗੁਬਾਰੇ ਆਂ ਅਸੀਂ ਬਸ ਕਿਸਮਤ ਦੇ ਸਹਾਰੇ ਆਂ 
ਅਸੀਂ ਪਬਲਿਕ ਹਾਂ ਅਸੀਂ ਬੇਚਾਰੇ ਹਾਂ


ਜੋੜ ਤੋੜ ਦੇ ਮਾਹਿਰ ਆਂ
ਕ਼ਾਨੂਨ ਬੀ ਸਾਡਾ ਵੈਲੀ ਆ 
ਉਂਝ ਸ਼ਰਾਫ਼ਤ ਦਾ ਡੰਕਾ ਵੱਜਦਾ
ਨੀਯਤ ਹਰ ਬੰਦੇ ਦੀ ਮੈਲੀ ਆ 

ਵਿਹਲੜ ਦੇਸ਼ ਦੇ ਨਕਾਰਾ ਵਾਸੀ
ਸਾਡੇ ਪੂਰੇ ਨਜ਼ਾਰੇ ਆ 
ਅਸੀਂ ਪਬਲਿਕ ਹਾਂ ਅਸੀਂ ਬੇਚਾਰੇ ਹਾਂ।

ਜਤਿੰਦਰ ਸਿੰਘ
Mob. 9023267000

 

ਕੁੱਝ ਨੀ ਕਿਹਾ ਜੀ...

ਵਾਹ ਬਾਬਾ ਧੱਕਾ ਕੀਤਾ 
ਸ਼ਰੇਆਮ ਕੀਤਾ 
ਖੋ ਕੇ ਪਿਆਰ ਲੈ ਗਿਆ 
ਸ਼ਰੇਆਮ ਲੈ ਗਿਆ 

ਹੱਸਣ ਦੀਆਂ ਆਦਤਾਂ ਕਾਹਦੀਆਂ 
ਰੂਹ ਨੂੰ ਖਿਲਾਰ ਨੇ ਰਹੀਆਂ 
ਕਿੱਸੇ ਨੂੰ ਤਾੜੇ ਕੁੱਲੀ ਵਿੱਚ 
ਕਿਸੇ ਨੂੰ ਮਹਿਲ ਬਣਾ ਨੇ ਰਈਆਂ
ਕੋਈ ਡਿਗਦਾ ਡਿਗਦਾ ਢਹਿ ਜਾਂਦਾ 
ਕੋਈ ਮਿੰਨਤਾਂ ਤਰਲਿਆਂ ’ਚ ਰਹਿ ਜਾਂਦਾ 

ਤਕੜਾ ਆਖੇ ਮਾੜੇ ਨੂੰ ਅਕਲ ਨਈ ਹੁੰਦੀ 
ਹਰ ਬਾਤ ਜਾਤ ਦੀ ਵੱਡਾ ਗੱਲ ਕਰਦਾ 
ਮੈਨੂੰ ਸਮਝ ਨਾ ਆਵੇ ਖ਼ੂਨ ਲਾਲ ’ਚ ਕੀਆ 
ਕਾਹਦੀ ਪਖੰਡ ਬਾਜ਼ੀ ਸ਼ਾਹ ਤਰਲੇ ਕਰਦਾ 

ਮੈਨੂੰ ਵੰਡ ਦਿਓ ਮੈਂ ਵੰਡਿਆ ਗਿਆ 
ਮੈਂ ਝੂਠਾ ਹਾਂ ਜਾ ਕੰਡਿਆ ਜਿਹਾ 
ਕੰਮ ਸ਼ੁਹਰਤ ਵਾਲਾ ਵਾਹ ਪੱਕਾ ਕੀਤਾ 
ਹੁੱਕਾ ਮਾਰ ਇਸਕ ਸੜੇ ਜਾਮ ਪੀਤਾ 
ਗੁਲਾਬ ਪਾਖੁੜੀਆ ਲਾਸ ਸੰਭਾਲ਼ ਰਹਈਆ 

ਵਾਹ ਬਾਬਾ ਧੱਕਾ ਕੀਤਾ 
ਸ਼ਰੇਆਮ ਕੀਤਾ 
ਖੋ ਕੇ ਪਿਆਰ ਲੈ ਗਿਆ 
ਸ਼ਰੇਆਮ ਲੈ ਗਿਆ 
ਹੱਸਣ ਦੀਆਂ ਆਦਤਾਂ ਕਾਹਦੀਆਂ 
ਰੂਹ ਨੂੰ ਖਿਲਾਰ ਨੇ ਰਹੀਆਂ 


ਮੁਸਾਫ਼ਰ ਹੈ ਅਜਨਬੀ 
ਮਹੁੱਬਤ ਚਿਹਰੇ ਦੀ ਰਾਣੀ 
ਨੂਰ ਹੁਆ ਤੋਂ ਕਿਆ ਹੁਆ 
ਹੈ ਦੌਲਤ ਬੋਲਾ ਦੀ ਪਿਆਰੀ

ਹੈ ਤੋਂ ਪੈਸਾ ਕਿਆ ਹੈ 
ਜੇ ਹੈ ਤੋਂ ਦੁਨੀਆ ਦਾਰੀ 
ਮਿਲਤਾ ਹੈ ਤੋਂ ਕਿਆ ਨੀ ਮਿਲਤਾ 
ਬੜੀ ਸਫ਼ਰਾ ਦੀ ਹੁੰਦੀ ਤਿਆਰੀ 

ਅਲਵਿੱਦਾ ਹੋਏ ਗੁਜ਼ਰਿਆ ਦੀ 
ਸੂਹ ਨਾ ਕਦੇ ਵਿੱਛੜਿਆ ਦੀ
ਮਰ ਮਿਟ ਜਾਣਾ ਐਦਾਂ ਹੀ 
ਬੰਦ ਕਰ ਕੇ ਰੱਖਿਆ ਤੇ ਪਿੰਜਰੇ ਵਿੱਚ 

ਕਲਾਕਾਰ ਏ ਲੋਹਾ ਪੱਕਾ ਕੀਤਾ 
ਨਾ ਜ਼ਹਿਰ ਮਿਲੇ ਮੈਂ ਸਬਰ ਸੀ ਕੀਤਾ 
ਮੇਰੀਆ ਆਦਤਾਂ ਨਾਰਾਜ਼ਗੀ ਨੂੰ 
ਤਾੜ ਰਈਆਂ 

ਵਾਹ ਬਾਬਾ ਧੱਕਾ ਕੀਤਾ 
ਸ਼ਰੇਆਮ ਕੀਤਾ 
ਖੋ ਕੇ ਪਿਆਰ ਲੈ ਗਿਆ 
ਸ਼ਰੇਆਮ ਲੈ ਗਿਆ 

ਹੱਸਣ ਦੀਆਂ ਆਦਤਾਂ ਕਾਹਦੀਆਂ 
ਰੂਹ ਨੂੰ ਖਿਲਾਰ ਨੇ ਰਹੀਆਂ 

Jamnashayra@gmail.com


rajwinder kaur

Content Editor

Related News