ਪੀਏਯੂ ਦੇ ਵਿਦਿਆਰਥੀ ਨੂੰ ਮਿਲਿਆ ਯੁਵਾ ਵਿਗਿਆਨੀ ਪੁਰਸਕਾਰ

03/01/2019 1:14:26 PM

ਪੀਏਯੂ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿੱਚ ਪੀ.ਐਚ.ਡੀ. ਦੀ ਵਿਦਿਆਰਥਣ ਕੁਮਾਰੀ ਜਸਪ੍ਰੀਤ ਕੌਰ ਨੂੰ 'ਸਰਦਾਰ ਜਵਾਹਰ ਸਿੰਘ ਅਤੇ ਸ੍ਰੀਮਤੀ ਸਤਬਚਨ ਕੌਰ ਯੁਵਾ ਵਿਗਿਆਨੀ ਪੁਰਸਕਾਰ' ਨਾਲ ਨਿਵਾਜਿਆ ਗਿਆ ਹੈ । ਇਹ ਪੁਰਸਕਾਰ 22ਵੀਂ ਪੰਜਾਬ ਵਿਗਿਆਨ ਕਾਂਗਰਸ ਜੋ ਡੀ.ਏ.ਵੀ. ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਜਲੰਧਰ ਵਿਖੇ ਪੰਜਾਬ ਅਕੈਡਮੀ ਆਫ਼ ਸਾਇੰਸ ਪਟਿਆਲਾ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਪੁਰਸਕਾਰ ਵਿੱਚ ਸਰਟੀਫਿਕੇਟ, ਮੈਡਲ ਅਤੇ 7500 ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ । ਕੁਮਾਰੀ ਜਸਪ੍ਰੀਤ ਕੌਰ ਨੂੰ ਇਹ ਇਨਾਮ ਮੌਲਿਕ ਖੋਜ ਕਾਰਜ ਦੀ ਪੇਸ਼ਕਾਰੀ ਲਈ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਸਪ੍ਰੀਤ ਕੌਰ ਪੀਏਯੂ ਵਿੱਚ ਆਪਣਾ ਪੀ.ਐਚ.ਡੀ. ਦਾ ਖੋਜ ਕਾਰਜ ਸਾਉਣੀ ਦੀ ਮੱਕੀ ਵਿੱਚ ਪੋਸ਼ਕ ਤੱਤਾਂ ਦੇ ਵਿਕਾਸ ਬਾਰੇ ਕਰ ਰਹੀ ਹੈ । ਇਹ ਖੋਜ ਕਾਰਜ ਡਾ. ਐਸ ਕੇ ਗੋਸਲ ਦੀ ਨਿਗਰਾਨੀ ਵਿੱਚ ਸਾਉਣੀ ਦੀ ਮੱਕੀ ਦੇ ਸੰਬੰਧ ਵਿੱਚ ਕੀਤਾ ਜਾ ਰਿਹਾ ਹੈ ।  ਇਸ ਮੌਕੇ ਵਿਭਾਗ ਦੇ ਮੁਖੀ ਡਾ. ਸ਼ੰਮੀ ਕਪੂਰ ਅਤੇ ਸਾਰੇ ਅਮਲੇ ਨੇ ਜਸਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਉਸਦੀ ਕਾਮਯਾਬੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ ।


Aarti dhillon

Content Editor

Related News