ਸਾਡਾ ਦੇਸ਼ ਸੁਤੰਤਰ ਤੇ ਮਹਾਨ ਏ

Friday, May 24, 2019 - 12:52 PM (IST)

ਸਾਡਾ ਦੇਸ਼ ਸੁਤੰਤਰ ਤੇ ਮਹਾਨ ਏ

ਸਾਡਾ ਦੇਸ਼ ਸੁਤੰਤਰ ਤੇ ਮਹਾਨ ਏ
ਪਰ ਸੋਚ ਤਾਂ ਅੱਜ ਵੀ ਗੁਲਾਮ ਏ,
ਪਰ ਸਾਡਾ ਦੇਸ਼ ਮਹਾਨ ਏ?
ਗੁਲਾਮੀ ਜਾਤਾ-ਪਾਤਾਂ ਦੀ,ਝੂਠੇ
ਧਰਮ ਤੇ ਰੀਤੀ ਰਿਵਾਜਾਂ ਦੀ
ਝੂਠ ਦੀ ਚੌਧਰ ਦੀ,ਤੇ ਗਰੀਬ ਦੇ
ਹਾਲਾਤਾਂ ਦੀ।
ਗਰੀਬ ਦੇ ਹੱਕ ਨੂੰ ਖਾ-ਡਕਾਰ
ਕੇ,,,ਮੰਦਿਰਾਂ ਮਸਜਿਦਾਂ ਕਰਦੇ ਦਾਨ ਨੇ,,,
ਪਰ ਸਾਡਾ ਦੇਸ਼ ਮਹਾਨ ਏ?
ਇਸ਼ਕ ਨੂੰ ਰੱਬ ਵੀ ਕਹਿੰਦੇ ਨੇ,ਤੇ
ਆਸ਼ਕਾਂ ਦੀ ਜਾਨ ਵੀ ਲੈਂਦੇ ਨੇ,,,
ਕਦੀ ਦੌਲਤ ਸੋਹਰਤ ਦੇ ਨਾਮ ਤੇ
ਕਦੀ ਜਾਤਾਂ ਨਾਲ ਵੰਡ ਲੈਂਦੇ ਨੇ,,,,
ਇਸ ਝੂਠੇ ਇਜ਼ਤਾਂ ਦੇ ਸਮਾਜ ਲਈ
ਲੱਖਾਂ ਆਸ਼ਕ ਕਰੇ ਕੁਰਬਾਨ ਏ,,,,,
ਪਰ ਸਾਡਾ ਦੇਸ਼ ਮਹਾਨ ਏ?
ਛੋਟੀਆਂ ਕੀ ਵੱਡੀਆ ਕੋਈ ਵੀ ਤਾਂ
ਨਹੀ ਛੱਡੀਆਂ,,,,,
ਪੂਜਦੇ ਜਿਨ੍ਹਾਂ ਧੀਆਂ ਨੂੰ,ਓਹੀ
ਜਾਣ ਵੱਢੀਆਂ,
ਕੁੱਝ ਕੁੱਖਾਂ ਵਿੱਚ ਮਾਰਦੇ,ਤੇ
ਕੁਝ ਹਵਸ ਦੇ ਕੁੱਤਿਆਂ ਨੇ
ਕਰੀਆਂ ਕੁਰਬਾਨ ਏ,,,,,,,,
ਪਰ ਸਾਡਾ ਦੇਸ਼ ਮਹਾਨ ਏ।

ਕੁਲਦੀਪ ਕੌਰ ਕਲਮ
78146-82052


author

Aarti dhillon

Content Editor

Related News