ਕਵਿਤਾ ਖਿੜਕੀ : ਇਕ ਸ਼ੀਸ਼ਾ

Thursday, Dec 03, 2020 - 12:30 PM (IST)

ਕਵਿਤਾ ਖਿੜਕੀ : ਇਕ ਸ਼ੀਸ਼ਾ

ਇਕ ਸ਼ੀਸ਼ਾ

ਸ਼ੀਸ਼ਾ ਹਾਂ,
ਸੱਚ ਦਿਖਾਉਣ ਦਾ ਕੰਮ ਕਰਦਾ ਹਾਂ,
ਪ੍ਰਦਰਸ਼ਿਤ ਕਰਦਾ ਹਾਂ ,
ਤੁਸੀਂ … ਬਾਹਰੋਂ ਤੇ ਅੰਦਰੋਂ ਕੀ ਹੋ?
ਤੁਹਾਡੇ ਅੰਦਰ ਦੀ ਆਤਮਾ…ਕੀ ਹੈ?
ਜੋ ਇੰਨਸਾਨ ਸਦਾ ਬਾਹਰ ਭਾਲਦਾ ਰਹਿੰਦਾ ਹੈ
ਉਹ ਸੱਚ ਤੁਹਾਨੂੰ ਆਪਣੇ ਵਿੱਚ ਦਿਖਾ ਦਿੰਦਾ ਹਾਂ।
ਸਿਰਫ਼ ਇਕ ਸ਼ੀਸ਼ਾ ਹਾਂ,
ਜੋ ਤੁਹਾਡੀ ਕੰਧ ’ਤੇ ਲਟਕਿਆਂ ਰਹਿੰਦਾ ਹਾਂ,
ਜਿਸ ਵਿੱਚੋਂ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਵੇਖਦੇ ਹੋ,
ਵੇਖਣ ’ਤੇ …ਝੂਠ ਨਹੀਂ ਬੋਲਦਾ
ਰਿਸ਼ਵਤ ਲੈ ਕੇ ਕੁਝ ਬਦਲ ਨਹੀਂ ਦਿੰਦਾ ,
ਚਾਪਲੂਸੀ ਨਹੀਂ ਕਰਦਾ,
ਨਾ ਕੁਝ ਘੱਟ, ਨਾ ਕੁਝ ਵੱਧ ਦਿਖਾਉਂਦਾ ਹਾਂ,
ਨਾ ਕਿਸੇ ਅਮੀਰ-ਗ਼ਰੀਬ ਵਿੱਚ ਫ਼ਰਕ ਕਰਦਾ ਹਾਂ,
ਨਾ ਭਿਖ਼ਾਰੀ ਤੇ ਰਾਜੇ ਰੰਕ ਵਿੱਚ ਫ਼ਰਕ ਕਰਦਾ ਹਾਂ।
ਤੁਸੀਂ ਮੈਨੂੰ ਮਹਿੰਗੇ ਫ਼ਰੇਮ ਵਿੱਚ ਜੜਾਉ ਜਾਂ ਸਸਤੇ ਵਿੱਚ
ਸਿਰਫ਼ ਉਸ ਇੱਕ ਦਾ ਪ੍ਰਤੀਬਿੰਬ ਦਿੰਦਾ ਹਾਂ
ਜੋ ਮੇਰੇ ਸਾਮ੍ਹਣੇ ਹੁੰਦਾ ਹੈ,
ਨਿਰਣਾ ਨਹੀਂ ਕਰਦਾ ਨਾ ਕੋਈ ਮਾਪ ਡੰਡ
ਨਫ਼ਰਤ ਜਾਂ ਈਰਖ਼ਾ ਨਹੀਂ ਕਰਦਾ
ਆਲੋਚਨਾਂ ਜਾਂ ਸ਼ਿਕਾਇੱਤ ਨਹੀਂ ਕਰਦਾ
ਦੋਸ਼ ਜਾਂ ਸ਼ਰਮ ਨਹੀਂ ਕਰਦਾ
ਪ੍ਰਭਾਵਤ ਨਹੀਂ ਹੁੰਦਾ
ਬਦਸੂਰਤੀ 'ਤੇ ਚੀਕਦਾ ਨਹੀਂ
ਸੁੰਦਰਤਾ ਨਾਲ ਖੁਸ਼ ਵੀ ਨਹੀਂ ਹੁੰਦਾ
ਮੈਨੂੰ ਗੁੱਸਾ ਨਹੀਂ ਆਉਂਦਾ
ਨਾ ਕਿਸੇ ਨਾਲ ਨਾਰਾਜ਼ ਹੁੰਦਾ ਹਾਂ,
ਜੋ ਆਪਣੇ ਸਾਹਮਣੇ ਵੇਖਦਾ ਹਾਂ
ਉਹ ਹੀ ਸਭ ਨੂੰ ਦਿਖਾਉਂਦਾ ਹਾਂ
ਕਿਉਂਕਿ ਇੱਕ ਸ਼ੀਸ਼ਾ ਹਾਂ
ਬਹੁਤ ਹੀ ਸ਼ਾਤ ਸੁਭਾਅ ਦਾ
ਫ਼ਰੇਮ ਨੂੰ ਪਾਲਿਸ਼ ਕਰ ਸਕਦੇ ਹੋ…
ਚਮਕਦਾਰ ਤੇ ਖ਼ੂਬਸੂਰਤ ਬਣਾ ਸਕਦੇ ਹੋ
ਪਰ ਫਿਰ ਵੀ ਸੱਚ ਦੀ ਮੂਰਤ ਬਣ ਕੇ
ਤੂਹਾਨੂੰ ਜੋ ਤੁਹਾਡੇ ਅੰਦਰ ਹੈ
ਉਹ ਵੀ ਦਿਖਾਵਾਂਗਾ।
ਆਪਣੇ ਗੁਨਾਹਾ ਦਾ ਸੱਚ ਦੇਖ ਕੇ
ਭਾਵੇਂ ਤੋੜ ਦਿਉ,
ਮੇਰੇ ਟੁਕੜੇ ਟੁਕੜੇ ਕਰ ਦਿਉ…
ਪਰ ਹਰ ਟੁਟਿਆਂ ਹੋਇਆ ਟੁਕੜਾ
ਤੂਹਾਨੂੰ ਸੱਚ ਦੀ ਮੂਰਤ ਬਣ ਕੇ
ਸਚਾਈ ਦੀ ਸੂਰਤ ਹੀ ਦਿਖਾਵੇਗਾ।
ਕਿਉਂਕਿ ਸਿਰਫ਼ ਸ਼ੀਸਾ ਹਾਂ
'ਤੇ ਸਿਰਫ਼ ਉਹ ਹੀ ਵਿਖਾਅ ਸਕਦਾ ਹਾਂ
ਜੋ ਸਾਹਮਣੇ ਹੋਵੇਗਾ।
ਇਹ ਹੀ ਸੱਚ ਹੈ ।

Surjit Singh Flora
6 Havelock Drive ,
Brampton, ON L6W 4A5
Canada
647-829-9397

 

ਅਰਜ਼ ਕਰਾ ਬਾਬੇ ਨਾਨਕ ਨੂੰ 

ਇੱਕ ਕਰੋ ਉਦਾਸੀ ਹੋਰ
ਏਥੇ ਪਰਜਾ ਦੇ ਰਾਖੇ ਹੀ ਬਣ ਬੈਠੇ ਨੇ ਚੋਰ
ਕੌਮ ਮੇਰੀ ਨੂੰ ਇੰਝ ਨੇ ਖਾ ਗਏ
ਜਿਉਂ ਫੁੱਲਾਂ ’ਚੋਂ ਰਸ ਚੂਸਣ ਭੌਰ
ਅਰਜ਼ ਕਰਾ ਬਾਬੇ ਨਾਨਕ.....

ਪੜ੍ਹੀਂ ਲਿਖੀ ਜਵਾਨੀ ਵਿਹਲੀ ਘੁੰਮਦੀ
ਅਨਪੜ੍ਹ ਲੀਡਰਾਂ ਦੇ ਹੱਥ ਡੋਰ
ਪਿਉ ਦੀ ਜਗ੍ਹਾ ਪੁੱਤ ਆ ਜਾਵੇ 
ਅੱਗੇ ਆਉਣ ਦੇਂਦੇ ਨਹੀਂ ਕੋਈ ਹੋਰ
ਚੁੱਪ ਚਪੀਤੇ ਸਭ ਕੁਝ ਵੇਚਦੇ ਜਰਾ ਨਾ ਕਰਦੇ ਸ਼ੋਰ
ਅਰਜ਼ ਕਰਾ ਬਾਬੇ ਨਾਨਕ......

ਹਾਲ ਮੰਦੜੇ ਹੋਏ ਜਵਾਨੀ ਦੇ
ਪਤਾ ਨਹੀਂ ਲਗਦਾ ਸਿੰਘ ਆ ਜਾ ਕੌਰ
ਬਾਣੇ ਵੱਖਰੇ ਵੱਖਰੇ ਪਾਉਂਦੇ ਨੇ
ਵਿਰਲੇ ਕਰਦੇ ਬਾਣੀ ਤੇ ਗੌਰ
ਅਰਜ਼ ਕਰਾ ਬਾਬੇ ਨਾਨਕ......

ਮਲਕ ਭਾਗੋ ਨੂੰ ਸਭ ਨੇ ਚਾਹੁੰਦੇ
ਲਾਲੋ ਤੋਂ ਫਿਰਣ ਅੱਖ ਬਚਾਉਂਦੇ
ਸੱਚ ’ਤੇ ਪਹਿਰਾ ਆਗੂ ਨਾ ਲਾਉਂਦੇ
ਝੂਠਿਆਂ ਦੇ ਗੁਣ ਪਏ ਨੇ ਗਾਉਂਦੇ
ਜਿਉਂ ਉੱਚੀ ਉੱਚੀ ਕੂਕਣ ਮੋਰ
ਅਰਜ਼ ਕਰਾ ਬਾਬੇ ਨਾਨਕ.......

ਜਬਰ ਜ਼ੁਲਮ ਹੈ ਇਨ੍ਹਾਂ ਵਧਿਆ
ਭਾਈ ਨਾਲ ਭਾਈ ਰਹਿੰਦਾ ਲੜਿਆ
ਡੇਰਿਆਂ ਵੱਲ ਸਭ ਨੇ ਮੂੰਹ ਹੈ ਕਰਿਆ
ਪਤਾ ਨਹੀਂ ਦਿਲ ਹੋਏ ਕਿਉਂ ਕਠੋਰ
ਅਰਜ਼ ਕਰਾ ਬਾਬੇ ਨਾਨਕ.......

ਗਗਨਪ੍ਰੀਤ ਕੌਰ ਪ੍ਰਿੰਸੀਪਲ
+917973929010


author

rajwinder kaur

Content Editor

Related News