ਕਵਿਤਾ ਖਿੜਕੀ: ਸਾਡੀ ਕਾਹਦੀ ਲੋਹੜੀ

01/13/2021 1:34:01 PM

ਖ਼ੁਸ਼ੀਆਂ ਤੇ ਹਾਸੇ ਸਾਡੇ, ਖੋਹ ਲਏ ਸਭ ਹਾਕਮਾਂ ਨੇ
ਸਾਡੇ ਭਾਅ ਦੀਆਂ, ਇਹ ਕਾਹਦੀਆਂ ਲੋਹੜੀਆਂ ਨੇ।
ਘਰ ਛੱਡ ਕੇ ਬਜ਼ੁਰਗ, ਜਵਾਨ ਤੇ ਬਹੂ ਬੇਟੀਆਂ ਵੀਂ।
ਬੈਠੇ ਬੱਚੇ ਵੀ ਉਮਰਾਂ ਭਾਵੇਂ ਥੋਹੜ੍ਹੀਆਂ ਨੇ।
ਮਹੀਨਾ ਪੋਹ ਦਾ ਏ, ਸੀਤ ਭਾਂਵੇ ਲਹਿਰ ਚੱਲਦੀ,
ਹੌਂਸਲੇ ਅੱਜ ਵੀ ਅਸੀਂ ਆਂ ਬੁਲੰਦ ਰੱਖੇ
ਆਖ਼ਰ ਸਰਕਾਰ ਨੂੰ ਸਾਡੇ ਹੱਕ ਵਿੱਚ ਬੋਲਣਾ ਹੀ ਪੈਣਾ,
ਕੀ ਹੋਇਆ ਜੇ ਅਜੇ ਸਰਕਾਰ ਨੇ ਮੂੰਹ ਬੰਦ ਰੱਖੇ।
ਅਜੇ ਤਾਂ ਸਿਰਫ਼ ਬੈਠਿਆਂ ਨੂੰ ਆਈ ਹੈ ਲੋਹੜੀ, 
ਪਿੱਛੇ ਹਟਣਾ ਨਹੀਂ ਦੀਵਾਲੀ ਵੀ ਇੱਥੇ ਮਨਾਲਾਂਗੇ।
ਜਿੰਨਾ ਚਿਰ ਸਰਕਾਰ, ਰੱਦ ਕਰੂ ਨਾ ਕਾਨੂੰਨ ਕਾਲੇ,
ਡੇਰੇ ਸਦਾ ਲਈ (ਵੀਰਿਆ) ਪੱਕੇ ਹੀ ਇੱਥੇ ਲਾਲਾਂਗੇ ।
 

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਮੋਬਾਇਲ : 9780253156---9855069972


Baljeet Kaur

Content Editor

Related News