ਔਲਾਦ ਵਾਂਗ

08/20/2018 6:13:53 PM

ਧਰਤੀ ਦੀ ਹਿੱਕ ਵਿਚ ਬੀਜਦੇ ਬੀਜ ,,
ਪਾਲਣ ਤੇ ਲਗਾ ਦਿੰਦੇ ਪੂਰੀ ਰੀਝ £
ਸਬਰ ਦਾ ਘੁੱਟ ਕੌੜਾ ਭਰਦੇ ,,
ਪੱਕਣ ਤੱਕ ਦੱਬ ਕੇ ਰੱਖਦੇ ਅਰਮਾਨ £
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ £
ਹੜ ਮੀਂਹ ਧੁੱਪ ਤੋਂ ਕਰਦੇ ਰਾਖੀ ,,
ਬਣ ਕੇ ਖੜਦੇ ਨਾਲ ਹਾਕੀ £
ਸਮੇਂ ਸਿਰ ਪਾਣੀ ਖਾਦ ਲਾਓਣ ,,
ਭੁੱਖੇ ਪੇਟ ਮਿਹਨਤ ਕਰਨੀ ਕੰਮ ਨਾ ਆਸਾਨ £
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ £
ਧੀਆਂ ਦੇ ਵਿਆਹ ਦਾ ਭਾਰ ,,
ਮਾਰ ਲੈਂਦੀ ਕਰਜੇ ਦੀ ਮਾਰ £
ਹੌਲ ਸਿੱਨੇ ਠਾਲ ਦਿੰਦਾ ,,
ਆਏ ਵੇ ਵੱਕਤ ਵੇ ਲੋੜੇ ਮੀਂਹ ਦਾ ਅਨੁਮਾਨ £
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ £
ਰੱਬ ਨਾ ਕਰੇ ਆਫਾਤ ਆਵੇ
“ਜੱਸ'' ਤਾਂ ਬੱਸ ਇਹੋ ਚਾਵੇ £
ਸੁੱਖੀ ਵਸਣ ਅੰਨ ਦਾਤੇ ,,
ਦੁੱਖ ਬੜਾ ਲੱਗਦਾ ਜਦ ਹੋ ਜਾਵੇ ਨੁਕਸਾਨ £
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ £
ਧਰਤੀ ਦੀ ਕੁੱਖ ਰਵੇ ਹਰੀ ,,
ਫਸਲ ਸਦਾ ਰਵੇ ਭਰੀ £
ਰੱਬ ਮਿਹਰ ਬਣਾ ਕੇ ਰੱਖੀ ,,
ਕਿਸਾਨਾਂ ਦੀ ਧਰਤੀ ਦੀ ਗੋਦ ਵਿਚ ਜਾਨ £
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ £


Related News