ਜ਼ਿੰਦਗੀ ਤੇ ਹਾਲਾਤ ਭਾਰੇ...

Tuesday, Jun 25, 2019 - 12:15 PM (IST)

ਜ਼ਿੰਦਗੀ ਤੇ ਹਾਲਾਤ ਭਾਰੇ...

ਜ਼ਿੰਦਗੀ ਤੇ ਹਾਲਾਤ ਭਾਰੇ
ਹਾਰ ਜਾਂਦੀ ਹੈ ਨੀਂਦ ਅਕਸਰ
ਕੁਝ ਅਣਛੂਹੇ ਜਜ਼ਬਾਤਾਂ ਕਰਕੇ
ਕੁਝ ਮਰ ਚੁੱਕੇ ਅਹਿਸਾਸਾਂ ਕਰਕੇ
ਕੁਝ ਜ਼ਿੰਮੇਵਾਰੀਆਂ ਜਗਾਉਂਦੀਆਂ ਨੇ
ਕੁਝ ਪੂਰੇ ਨਾ ਹੋਏ ਸੁਪਨਿਆਂ ਦੇ
ਵਾਰ-ਵਾਰ ਆਉਂਦੇ ਖਿਆਲਾਤਾਂ ਕਰਕੇ....
ਕਾਲੀ ਹਨ੍ਹੇਰੀ ਰਾਤ ਜਦ ਆਵੇ
ਮੇਲ ਹੋਵੇ ਤਨਹਾਈ ਵਿਚ
ਗੰਢਾਂ ਉਲਝੀਆਂ ਜ਼ਿੰਦਗੀ ਦੀਆਂ
ਖੋਲ੍ਹਦਿਆਂ ਬੀਤੇ ਪਹਿਰ ਤੇ ਰਾਤ
ਕਰਮਾਂ ਤੇ ਆ ਕੇ ਗੱਲ ਮੁਕਦੀ
ਦੇ ਕੇ ਤਸੱਲੀ ਦਿਲ ਕਮਲੇ ਨੂੰ
ਰਾਹ ਜ਼ਿੰਦਗੀ ਫੇਰ ਤੁਰ ਪੈਂਦੀ...
ਅਜੀਬ ਜਿਹੀ ਕਸ਼ਮਕਸ਼ ਲੈ ਤੁਰੇ ਜ਼ਿੰਦਗੀ
ਗਰੀਬੀ ਹੱਥ ਨਾ ਜਦ ਛੱਡਦੀ
ਹੱਥ ਫੜੇ ਨਾ ਕੋਈ ਇਸ ਦਰਦੀ
ਕਦ ਹੁੰਦੀ ਕਦਰ ਇਨਸਾਨਾਂ ਦੀ
ਇਕ ਦੂਜੇ ਨਾਲ ਬੱਝੇ ਜ਼ਰੂਰਤਾਂ ਮਾਰੇ
ਕਦਰ ਤਾਂ ਚੰਗੇ ਹਾਲਾਤਾਂ ਦੀ...
ਇਕ ਤਸਵੀਰ ਜਿਹੀ ਸਾਹਮਣੇ ਆਈ
“ਪ੍ਰੀਤ “ ਸੋਚ ਲੱਗੀ ਦੇਣ ਦੁਹਾਈ
ਕਿਉਂ ਕਦਰ ਨਾ ਪੈਂਦੀ ਮਿਹਨਤਾਂ ਦੀ
ਕਿਉਂ ਰਾਤ ਫਿਕਰਾਂ ਵਿਚ ਜਾਂਦੀ
ਕਿਉਂ ਪੈਂਦੇ ਜ਼ਿੰਦਗੀ ਤੇ ਹਾਲਾਤ ਭਾਰੇ

ਪ੍ਰੀਤ ਰਾਮਗੜ੍ਹੀਆ
ਮੋਬਾਇਲ : +918427174139


author

Aarti dhillon

Content Editor

Related News