ਕਵਿਤਾ ਖਿੜਕੀ : 'ਜੈ ਜਵਾਨ, ਜੈ ਕਿਸਾਨ’

10/14/2020 12:24:06 PM

ਜੈ ਜਵਾਨ, ਜੈ ਕਿਸਾਨ

ਕਿਓਂ ਹਾਕਮਾਂ ਰਿਹੈਂ ਲਿਤਾੜ ਸਾਨੂੰ
ਤੂੰ ਪਰਖ ਨਾ ਸਾਡੇ ਜੇਰਿਆਂ ਨੂੰ
ਹਿੱਕਾਂ ਬਾਲ਼ ਤੁਰੇ ਪੁੱਤ ਚਾਨਣਾਂ ਦੇ
ਮਿਟਾ ਕੇ ਰੱਖਣਾ ਤੇਰੇ ਨੇਰ੍ਹਿਆਂ ਨੂੰ
ਸੋਚ ਤੇਰੀ ਖ਼ਤਮ ਪੰਜਾਬ ਕਰਨਾ
ਅਸੀਂ ਪੁੱਟ ਦੇਣਾ ਤੇਰੇ ਡੇਰਿਆਂ ਨੂੰ
ਮਾਂ ਵੇਚਣੀ ਨਈਂ ਅਸਾਂ ਮੁੱਲ ਪਾ ਕੇ
ਫੇਲ੍ਹ ਕਰਨਾ ਮਨਸੂਬੇ ਤੇਰਿਆਂ ਨੂੰ
ਤੇਰਾ ਜ਼ਬਰ ਤੇ ਸਾਡਾ ਸਬਰ ਹੋਇਆ
ਅਜਾਈਂ ਰੋਲਣਾ ਨੀ ਹੰਝੂ ਕੇਰਿਆਂ ਨੂੰ
ਹੱਕਾਂ ਲਈ ਕਿਵੇਂ ਕੁਰਬਾਨ ਹੋਣਾ
ਪੜ੍ਹ ਕੇ ਵੇਖ ਲੈ ਸਾਡੇ ਚਿਹਰਿਆਂ ਨੂੰ

ਗੁਰਵੀਰ ਸਿੰਘ ‘ਚੀਮਾ.ਹੇਮਕੁੰਟ ਨਗਰ,
(ਪੰਜਾਬੀ ਅਧਿਆਪਕ) 
ਸੰਪਰਕ ਨੰ: 95013-00423.ਬਰਨਾਲ਼ਾ।

 

ਰੱਬ ਕੋਲੋਂ ਖੈਰ ਮੰਗਾ (ਟੱਪੇ)

ਕੰਧੋਲੀਆ ਹਾਏ ਉਏ ਕੰਧੋਲੀਆ ,
ਉਂਝ ਸਾਰਾ ਜੱਗ ਕਹੇ ਜੱਗ ਜੰਨਣੀ, 
ਫੇਰ ਕਾਸਤੋਂ ਧੀਆਂ ਪੈਰਾਂ ਵਿੱਚ ਰੋਲੀਆਂ,
ਕੰਧੋਲੀਆ ਹਾਏ ਓਏ ਕੰਧੋਲੀਆ...

ਆਪੇ ਹਾਏ ਓਏ ਆਪੇ, 
ਉਂਝ ਮਿਲਿਆ ਏ ਰੱਬ ਦਾ ਦਰਜਾ, 
ਪਰ ਕੁੱਖਾਂ ਵਿੱਚ ਧੀਆਂ ਨੂੰ ਮਾਰਦੇ ਮਾਪੇ,
ਆਪੇ ਹਾਏ ਓਏ ਆਪੇ...

ਖੇੜੇ ਹਾਏ ਓਏ ਖੇੜੇ, 
ਹਇਓ ਰੱਬਾ ਉਨ੍ਹਾਂ ਡਾਕਟਰਾਂ ਨੂੰ ਢੋਈ ਨਾ ਮਿਲੇ 
ਚਾਰ ਛਿੱਲੜਾ ਖਾਤਰ ਧੀਆਂ ਨੂੰ ਮਾਰਦੇ ਜਿਹੜੇ, 
ਖੇੜੇ ਹਾਏ ਓਏ ਖੇੜੇ,,,,, 

ਥਾਵਾਂ ਹਾਏ ਉਏ ਥਾਵਾਂ, 
ਇੱਕ ਵਾਰ ਏਹੇ ਜੱਗ ਤੂੰ ਦਿਖਾ ਦੇ ਬਾਬਲਾ,
ਤੇਰਾ ਸਾਰੀ ਉਮਰ ਮੈਂ ਪਰਉਪਕਾਰ ਨਾ ਭੁਲਾਂਵਾ,
ਥਾਵਾਂ ਹਾਏ ਓਏ ਥਾਵਾਂ...

ਪੇੜੇ ਹਾਏ ਓਏ ਪੇੜੇ, 
ਸੰਧਾਰਾ ਲੈ ਕੇ ਆਵੀ ਬਲਤੇਜ ਸੰਧੂ ਵੀਰਨਾ,
ਰੱਬ ਕੋਲੋਂ ਤੇਰੀ ਖੈਰ ਮੰਗਾ ਵੇ ਮੈਂ ਹਰ ਚਰਖੇ ਦੇ ਗੇੜੇ,
ਪੇੜੇ ਹਾਏ ਓਏ ਪੇੜੇ...

ਬਲਤੇਜ ਸੰਧੂ "ਬੁਰਜ ਲੱਧਾ"
ਜ਼ਿਲ੍ਹਾ ਬਠਿੰਡਾ 
9465818158

 

ਸਾਡੀ ਵਾਰੀ 

ਤੇਰੇ ਹੱਥ ਡੋਰ ਦੇਸ਼ ਆਈ ਹਾਕਮਾਂ ਮਨ ਆਈਆਂ ਕਿਉਂ ਕਰਦਾ, 
ਨਿੱਤ ਨਵੇਂ ਹੁਕਮ ਸੁਣਾ ਦੇਵੇ ਧੱਕੇ ਸ਼ਾਹੀਆ ਸ਼ਰੇਆਮ ਹੁਣ ਕਰਦਾ, 
ਹੁਣ ਮਨਮਰਜ਼ੀ ਬਹੁਤਾ ਚਿਰ ਚੱਲਣੀ ਨਹੀਂ ਸਿੱਧੀ ਸੱਟ ਅੰਨਦਾਤੇ ਦੇ ਮਾਰੀ। 
ਭੱਜ ਦਿਆ ਨੂੰ ਵਾਹਣ ਨੀ ਲੱਭਣੇ ਉਏ, ਜਿਸ ਦਿਨ ਆ ਗਈ ਸਾਡੀ ਵਾਰੀ...

ਗਲਾ ਵਿੱਚ ਦੇ ਅੰਗੂਠੇ ਅੰਨਦਾਤੇ ਦੇ ਫਾਇਦਾ ਵਪਾਰੀ ਵਰਗ ਨੂੰ ਤੂੰ ਪਹੁੰਚਾਉਣਾ ਚਾਹੁੰਦਾ, 
ਸਾਰੇ ਦੇਸ਼ ਦਾ ਜਿਹੜੇ ਅੰਨਦਾਤੇ ਨੇ ਢਿੱਡ ਭਰਿਆ ਉਸ ਨੂੰ ਹੀ ਖੂੰਜੇ ਤੂੰ ਲਾਉਣਾ ਚਾਹੁੰਦਾ, 
ਸਾਡੇ ਨਾਲ ਸਤਰੰਜ ਖੇਡਦਾ ਏ ਤੂੰ ਬਣਿਆ ਫਿਰੇ ਖਿਡਾਰੀ। 
ਭੱਜ ਦਿਆ ਨੂੰ ਵਾਹਣ ਨੀ ਲੱਭਣੇ ਉਏ ਜਿਸ ਦਿਨ ਆ ਗਈ ਸਾਡੀ ਵਾਰੀ...

ਜੰਮੂ-ਕਸ਼ਮੀਰ ’ਚ ਪੰਜਾਬੀ ਮਾਂ ਬੋਲੀ ਨੂੰ ਬਾਹਰ ਕਰਕੇ ਚੌਧਰ ਮਾਸੀ ਦੀ ਕਰਵਾਉਣਾ 
ਧਰਮਾਂ ਦੀ ਚਾਲ ਖੇਡਦਾ ਏ ਫਰਕ ਭਾਈ ਭਾਈ ਵਿੱਚ ਤੂੰ ਪਾਉਣੀ ਚਾਹੁੰਨਾ,
ਇਹ ਦੇਸ਼ ਅਧੀਨ ਤੇਰੇ ਤੈਨੂੰ ਇਸ ਭਰਮ ਭੁਲੇਖੇ ਦੀ ਚੰਦਰੀ ਚਿੰਬੜ ਗਈ ਏਹੇ ਬੀਮਾਰੀ। 
ਭੱਜ ਦਿਆ ਨੂੰ ਵਾਹਣ ਨੀ ਲੱਭਣੇ ਉਏ ਜਿਸ ਦਿਨ ਆ ਗਈ ਸਾਡੀ ਵਾਰੀ........

ਧੰਨ ਗੁਰੂ ਤੇਗ ਬਹਾਦਰ ਜੀ ਜਿੰਨਾ ਥੋਡੇ ਲਈ ਸੀਸ ਕਟਾਇਆ ਫਰਕ ਕੋਈ ਨਾ ਕੀਤਾ 
ਤਿਲਕ ਜੰਜੂ ਬਚਾਉਣ ਦਾ ਚੰਗਾ ਮੁੱਲ ਮੋੜ ਰਹੇ ਤੁਸੀਂ ਬੇਕਦਰੇ ਪਾਣੀ ਕਿਹੜੀ ਘਾਟ ਦਾ ਪੀਤਾ,
ਬਲਤੇਜ ਸੰਧੂ ਆਖੇ ਸਿੱਖ ਕੌਮ ਹੈ ਸੇਰਾ ਦੀ ਜੋ ਮਾੜੇ ਵਕਤ ਵਿੱਚ ਦਿਲ ਕਦੇ ਵੀ ਨਾ ਹਾਰੀ। 
ਭੱਜ ਦਿਆ ਨੂੰ ਵਾਹਣ ਨੀ ਲੱਭਣੇ ਉਏ ਜਿਸ ਦਿਨ ਆ ਗਈ ਸਾਡੀ ਵਾਰੀ......

ਬਲਤੇਜ ਸੰਧੂ "ਬੁਰਜ ਲੱਧਾ"
ਜ਼ਿਲ੍ਹਾ ਬਠਿੰਡਾ 
9465818158


rajwinder kaur

Content Editor

Related News