ਮੈਂ ਖੁਦਾ ਤੇਰਾ ਬੰਦਾ

Saturday, Jul 07, 2018 - 04:33 PM (IST)

ਮੈਂ ਖੁਦਾ ਤੇਰਾ ਬੰਦਾ

ਚਾਰੇ ਪਾਸਿਓਂ ਨੇ ਹਵਾਵਾਂ ਆਉਂਦੀਆਂ,
ਆਉਂਦੀਆਂ ਨੇ ਠੰਡੀਆਂ-ਤੱਤੀਆਂ ।
ਤੈਨੂੰ ਕਿਸੇ ਪਾਸੇ ਲੱਭਾਂ,
ਮੇਰੇ ਦਿਲ ਦੀਆਂ ਗੱਲਾਂ ਵੱਡੀਆਂ ।
ਕਿੰਨੀ ਮਿਹਨਤ ਨਾਲ ਮੈਂ,
ਘਰ 'ਤੇ ਬਾਰ ਬਣਾਏ।
ਆਪ ਸੌਂ ਮੈਂ ਭੁੱਖੇ ਨੇ,
ਬੱਚਿਆਂ ਦੇ ਪੇਟ ਰਜਾਏ।
ਦਾਣਾ-ਦਾਣਾ ਕਰ ਕਮਾਉਣ ਲਈ ਕਰਤਾ,
ਤੇਰੇ ਰਾਹ ਹਾਜ਼ਰ ਮੈਂ ਪੈਰ ਟੀਕਾਏ।
ਮੰਜ਼ਿਲ ਬੜੀ ਦੂਰ ਸੀ,
ਤੂੰ ਆਪੇ ਰਾਹ ਦਿਖਾਏ ।
ਤੇਰੀਆਂ ਰਚਨਾਵਾਂ ਤੋਂ ਵਾਰੇ-ਵਾਰੇ ਜਾਵਾਂ,
ਤੂੰ ਤਾਂ ਬੜੀ ਥਾਵੇਂ ਮੇਰੇ ਖੁਦਾ ।
ਅੱਜ ਵੀ ਤੈਨੂੰ ਦੇਖਣ ਨਿੱਕਲਿਆਂ
ਤੂੰ ਨਾ ਮਿਲੇ ਮੇਰੇ ਖੁਦਾ।
ਤੈਨੂੰ ਦੇਖਣ ਨੂੰ ਮਨ ਪਿਆ ਕਾਹਲਾ
ਨਜ਼ਰੀ ਪੈ ਜਾ ਕਿਤੋਂ ਖੁਦਾ
ਤੈਨੂੰ ਸੋਚਦਿਆਂ ਦਿਨ ਪਿਆ ਢੱਲਦਾ
ਰਾਤੀਂ ਤਾਰਿਆਂ ਨੂੰ ਵੇਖ ਦਾ ਰਿਹਾ
ਰੁੱਤਾਂ 'ਤੇ ਪਰਛਾਵੇਂ ਢੱਲ ਗਏ,
ਧੁੱਪਾ ਨੂੰ ਮੈਂ ਮਹਿਸੂਸ ਕੀਤਾ ਕਿੰਨਿਆਂ ਨੇ ਮੱਥੇ ਰਗੜੇ
ਧਿਆ ਫੁੱਲਾਂ ਨਾਲ ਮੈਂ ਸਿਜਦਾ ਕੀਤਾ
ਬੜੇ ਨੇ ਲੋਕੀਂ ਮਾੜਾ ਕਹਿੰਦੇ
ਚੰਗੇ ਆਖਿਰ ਕਿੱਥੇ ਨੇ
ਮੈਂ ਖੁਦਾ ਤੇਰਾ ਬੰਦਾ
- ਜਮਨਾ ਸਿੰਘ, ਗੋਬਿੰਦਗੜ੍ਹੀਆਂ
- ਸੰਪਰਕ :82830-73122


Related News