ਮੈਂ ਹਾਂ ਬਹੁਤ ਨਾਜ਼ੁਕ.

Friday, May 17, 2019 - 02:23 PM (IST)

ਮੈਂ ਹਾਂ ਬਹੁਤ ਨਾਜ਼ੁਕ.

ਹਾਂ........
ਹਾਂ........
ਮੈਂ ਹਾਂ ਬਹੁਤ ਨਾਜ਼ੁਕ.....
ਐਨੀ ਨਾਜ਼ੁਕ...ਕਿ....
ਸੜਕ ਤੇ ਭੀਖ ਮੰਗਦੇ..
ਬੱਚੇ ਨੂੰ ਵੀ ਮੈਂ ਦੇਖਕੇ ਰੋਂ
ਪੈਂਦੀ ਹਾਂ...
ਮੇਰੀ ਰੂਹ ਚੁੱਪ ਹੋ ਜਾਂਦੀ ਏ....
ਅੱਖਾਂ ਡੁੱਲ੍ਹ ਜਾਦੀਆਂ ਨੇ....।।
ਨਹੀਂ ਦੇਖ ਸਕਦੀ ਦੁੱਖ ਕਦੇ
ਕਿਸੇ ਦਾ....
ਚੀਕ ਉੱਠਦੀ ਹਾਂ ਮੈਂ....
ਤੜਪ ਉੱਠਦੀ ਹਾਂ ਮੈਂ....
ਬੇਵੱਸ ਹੋ ਜਾਂਦੀ ਹਾਂ...
ਲੋਕਾਂ ਅੱਗੇ....
ਦੁਨੀਆਂ ਅੱਗੇ.....
ਨਹੀਂ ਜਰ ਸਕਦੀ ਕਿਸੇ ਦੀ ਤਕਲੀਫ਼
ਮੈਂ...
ਨਹੀਂ ਦੇਖ ਸਕਦੀ...
ਕਿਸੇ ਦੇ ਨੈਣਾਂ ਵਿੱਚ ਅੱਥਰੂਆਂ
ਦਾ ਵਹਾਅ
ਬਹੁਤ ਕੁਝ ਦੇਖਿਆਂ ਜਿੰਦਗੀ
ਆਪਣੀ ਚ...
ਦੁੱਖ ਦੇ ਸੁਨੇਹੇ ਵੱਧ..
ਸੁੱਖਾਂ ਦੇ ਘੱਟ ਆਏ ਨੇ...
ਪਤਾ ਨਹੀਂ ਇਹ ਮੇਰੀ ਕਮਜ਼ੋਰੀ ਏ...
ਜਾ ਫੇਰ ਕੁਝ ਹੋਰ...?
ਐਨਾ ਪਤਾ ਮੈਨੂੰ....
ਜਰ ਨਹੀਂ ਸਕਦੀ ਕਿਸੇ ਦਾ ਦੁੱਖ
ਮੈਂ...
ਹਾਂ..........
ਹਾਂ..........
ਮੈਂ ਹਾਂ ਬਹੁਤ ਨਾਜ਼ੁਕ......।।

ਨੀਤੂ ਰਾਮਪੁਰ
ਰਾਮਪੁਰ, ਲੁਧਿਆਣਾ
98149-60725


author

Aarti dhillon

Content Editor

Related News