ਤੂਫਾਨ

Wednesday, Jul 18, 2018 - 03:48 PM (IST)

ਤੂਫਾਨ

ਖੁਆਬਾਂ ਵਿਚ ਇਕ ਤੂਫਾਨ ਆਉਂਦਾ ਏ, 
ਉਹ ਤੇਰੀਆਂ ਗੱਲਾਂ ਦੀ ਗੂੰਜ ਸੁਣਾਉਂਦਾ ਏ, 
ਗਮਾਂ ਨਾਲ ਭਰ ਜਾਂਦਾ ਹਾਂ ਮੈਂ, 
ਹਲਾਤਾਂ ਤੋਂ ਠਰ ਜਾਂਦਾ ਹਾਂ ਮੈਂ, 
ਹੋਈ ਅਲੋਪ ਤੜਫਾ ਤੂੰ ਮੈਨੂੰ, 
ਤੇਰੀ ਤਲਾਸ਼ ਕਰਦਾ ਹਾਂ ਮੈ, 
ਫਿਰ ਅਸਮਾਨ ਵੱਲ ਤੱਕਦਾ ਹਾਂ ਮੈਂ, 
ਗੁਲਾਬ ਨਜ਼ਰ ਆਉਂਦਾ ਮੈਨੂੰ, 
ਜੋ ਮਿੱਠੀਆਂ ਯਾਦਾਂ ਦੀ ਖੁਸ਼ਬੂ ਦਾ ਅਹਿਸਾਸ ਕਰਾਉਂਦਾ ਮੈਨੂੰ, 
ਤੇਰੀ ਯਾਦ ਨੂੰ ਸੀਨੇ 'ਤੇ ਲਾਈ ਰੱਖਦਾ ਹਾਂ, 
ਤਾਹੀਂਓਂ ਤਾਂ ਹਿੰਮਤ ਵਧਾਈ ਰੱਖਦਾ ਹਾਂ, 
ਉਮੀਦ ਹੈ ਦਿਨ ਨਿਕਲ ਆਵੇਗਾ, 
ਤਾਹੀਂਓਂ ਤਾਂ ਜਾਗ ਕੇ ਰਾਤਾਂ ਲੰਘਾਈ ਜਾਂਦਾ ਹਾਂ, 
ਸੁਣਿਐਂ ਕਾਗਜ਼ ਦੇ ਫੁੱਲ ਵੀ ਖੁਸ਼ਬੋ ਦਿੰਦੇ ਇਕ ਦਿਨ, 
ਮੈਂ ਤਾਂ ਅੱਜ ਵੀ ਆਸਾਂ ਦੇ ਬੂਟੇ ਲਾਈ ਜਾਂਦਾ ਹਾਂ, 
ਤਾਹੀਂਓਂ ਜਿਉਣ ਦੇ ਦਿਨ ਵਧਾਈ ਜਾਂਦਾ ਹਾਂ।
ਸੰਦੀਪ ਕੁਮਾਰ ਨਰ ਬਲੌਚਰ 
ਮੋਬਾਇਲ 9041543692


Related News