1947 ਹਿਜਰਤਨਾਮਾ- 27 : ਸਰਦਾਰ ਪੰਛੀ

07/24/2020 2:18:36 PM

‘ਮੁਸੀਬਤ-ਦਰ-ਮੁਸੀਬਤ, ਹਾਦਸਾ-ਦਰ-ਹਾਦਸਾ,
ਕਿੰਨਾਂ ਲੇਖਾ ਹੋਰ ਹਾਲੇ, ਸੱਚੇ ਮੇਰੇ ਪਾਤਸ਼ਾਹ।'

ਉਰਦੂ, ਹਿੰਦੀ ਅਤੇ ਪੰਜਾਬੀ ਅਦਬ ਦੇ ਉਸਤਾਦ ਸ਼ਾਇਰ, ਦਰਜਣਾ ਫ਼ਿਲਮ/ਡਰਾਮਿਆਂ ਦੇ ਗੀਤ/ਡਾਇਲਾਗ ਲਿਖਣ ਵਾਲੇ ਅਤੇ 2001 ’ਚ ਪੰਜਾਬ ਸ਼੍ਰੋਮਣੀ ਉਰਦੂ ਸਾਹਿਤ ਅਵਾਰਡ ਜੇਤੂ ਜਨਾਬ ਸਰਦਾਰ ਪੰਛੀ ਸਾਹਿਬ ਜੀ ਦੀ ਤਲਖ਼ ਜ਼ਿੰਦਗੀ ’ਤੇ ਉਪਰੋਕਤ ਦਰਜ ਸਤਰਾਂ ਇੰਨ ਬਿੰਨ ਢੁੱਕਦੀਆਂ ਹਨ। ਪੇਸ਼ ਹੈ ਉਨ੍ਹਾਂ ਦੀ ਕਹਾਣੀ ਉਨ੍ਹਾਂ ਦੀ ਆਪਣੀ ਜ਼ੁਬਾਨੀ-

'ਮੇਰੇ ਪੜਦਾਦਾ ਜੀ ਸ.ਜੋਧ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਸਮੇਂ ਮਹਾਰਾਣੀ ਨਕੈਣ ਦੇ ਘੋੜ ਸਵਾਰ ਸਨ। ਉਨ੍ਹਾਂ ਦੇ ਦਸਤੇ ਦਾ ਮੁਖੀ ਸੀ ਭਾਈ ਖ਼ਜ਼ਾਨ ਸਿੰਘ ਵੜੈਚ। ਉਨ੍ਹਾਂ ਆਪਣੀ ਧੀ ਦਾ ਰਿਸ਼ਤਾ ਮੇਰੇ ਪੜਦਾਦਾ ਜੀ ਨਾਲ ਕਰ ਦਿੱਤਾ। ਮੇਰੇ ਪੜਦਾਦਾ ਨੂੰ ਵੀ ਸ਼ਾਇਰੀ ਦਾ ਸ਼ੌਂਕ ਸੀ। ਸਾਡਾ ਜੱਦੀ ਪਿੰਡ ਸੀ ਜ਼ਿਲ੍ਹਾ ਸ਼ੇਖੂਪੁਰਾ ਦਾ ਭਿੱਖੀ ਵਿਰਕਾਂ। ਉੱਥੇ ਨਨਕਾਣਾ ਸਾਹਿਬ ਰੋਡ ’ਤੇ ਹੀ ਸਾਡੇ ਬਜ਼ੁਰਗਾਂ ਦੀ ਹਵੇਲੀ ਅਤੇ ਜ਼ਮੀਨ ਸੀ। ਜ਼ਿਲ੍ਹਾ ਗੁਜ਼ਰਾਂਵਾਲਾ ਵਿਚ ਇੱਕ ਪਿੰਡ ਹੈ 'ਛੰਨੀ ਬਚਨੇ ਦੀ' ਉੱਥੋਂ ਦਾ। 

ਬੱਚਿਆਂ ਦੇ ਬੁੱਲ੍ਹਾਂ ਨੂੰ ਚੁੰਮਣ ਨਾਲ ਹੋ ਸਕਦਾ ਹੈ ‘ਕੈਵਿਟੀਜ਼’ ਦਾ ਖਤਰਾ

ਉਸ ਵਕਤ ਇੱਕ ਮੰਦਰ ਦਾ ਪੁਜਾਰੀ ਸੀ, ਪੰਡਤ ਦੇਵੀ ਦਾਸ। ਜੋ ਕਿ ਸ਼ਾਇਰੀ ਦਾ ਸ਼ੌਂਕ ਰੱਖਦਾ ਸੀ। ਪੜਦਾਦਾ ਜੀ ਉਸ ਪਾਸ ਕਈ ਦਫਾ ਸ਼ਾਇਰੀ ਸੁਣਨ ਚਲੇ ਜਾਇਆ ਕਰਦੇ। ਅਜਿਹੇ ਹੀ ਇਕ ਸਮੇਂ ਉਦਾਸ ਮੁਦਰਾ ਵਿਚ ਹੋਣ ਦਾ ਕਾਰਨ ਪੜਦਾਦਾ ਜੀ ਨੇ ਉਨ੍ਹਾਂ ਨੂੰ ਪੁੱਛਿਆ ਤਾਂ ਦੇਵੀ ਦਾਸ ਹੋਰਾਂ ਆਪਣੀ ਜਨਮੋ ਅੰਨ੍ਹੀ ਧੀ ਦੇ ਕਿੱਧਰੇ ਰਿਸ਼ਤਾ ਨਾ ਹੋਣ ਦੀ ਮੁਸ਼ਕਲ ਸਾਂਝੀ ਕੀਤੀ ਤਾਂ ਪੜਦਾਦਾ ਜੀ ਨੇ ਆਪਣੇ ਪੁੱਤਰ ਵਾਸਤੇ ਉਹ ਰਿਸ਼ਤਾ ਕਬੂਲ ਕਰ ਲਿਆ। 

ਇਸ ਤਰ੍ਹਾਂ ਸ਼ਾਇਰੀ ਦੇ ਗੁਣ ਪੀੜ੍ਹੀ ਦਰ ਪੀੜ੍ਹੀ ਮੇਰੇ ਪਿਤਾ ਸ.ਫੌਜਾ ਸਿੰਘ ਬਿਜਲਾ ਤੇ ਅੱਗੋਂ ਮੇਰੇ ਵਿਚ ਆ ਗਏ। ਰੌਲ਼ਿਆਂ ਤੋਂ ਪਹਿਲਾਂ ਸਾਡੀ ਪਿੰਡ ਦੀ ਹਵੇਲੀ ਵਿਚ ਸ਼ਇਰਾਂ ਦੀ ਮਹਿਫ਼ਲ ਜੁੜਿਆ ਕਰਦੀ ਸੀ, ਜਿਸ ਵਿਚ ਮੇਰੇ ਪਿਤਾ ਜੀ, ਜਨਾਬ ਫ਼ਿਰੋਜ਼ਦੀਨ ਸ਼ਰਫ਼, ਗੁਰਮੁੱਖ ਸਿੰਘ ਮੁਸਾਫਰ, ਧਨੀ ਰਾਮ ਚਾਤ੍ਰਿਕ, ਹੀਰਾ ਸਿੰਘ ਦਰਦ, ਤੇਜਾ ਸਿੰਘ ਚੂਹੜਕਾਨਾ ਵਗੈਰਾ ਅਤੇ ਮੈਂ ਬਤੌਰ ਬੱਚਾ ਸ਼ਾਇਰ ਵਜੋਂ ਸ਼ੁਮਾਰ ਹੁੰਦੇ।

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

PunjabKesari
                       
1945 ਦਾ ਵਾਕਿਆ ਹੈ ਜਦ ਬੰਗਾਲ ਵਿਚ ਕਾਲ ਪਿਆ ਅਤੇ ਲੋਕ ਭੁੱਖ ਨਾਲ ਮਰ ਰਹੇ ਸਨ। ਤਦੋਂ ਮੈਂ ਪਿੰਡ ਦੇ ਪ੍ਰ: ਸਕੂਲ਼ ਵਿਚ ਪੰਜਵੀਂ ਜਮਾਤ ਵਿਚ ਪੜ੍ਹਦਾ ਸਾਂ। ਜਦ ਆਪਣੀ ਜ਼ਿੰਦਗੀ ਦੀ ਕੋਈ ਸੱਭ ਤੋਂ ਪਹਿਲੀ ਕਵਿਤਾ ਲਿਖੀ, ਜੋ ਕਿ ਸਟੇਜਾਂ ’ਤੇ ਮੈਂ (ਸਿੱਖ) ਅਤੇ ਹੋਰ ਨਾਲ ਦੇ ਵਿਦਿ: ਸਾਥੀ ਨੱਥੂ ਰਾਮ (ਹਿੰਦੂ) ਅਤੇ ਅਸਲਮ (ਮੁਸਲਿਮ) ਰਲ਼ ਕੇ ਗਾਇਆ ਕਰਦੇ ਸਾਂ। ਆਜ਼ਾਦ ਹਿੰਦ ਫੌਜ ਦੀ ਮਸ਼ਾਹੂਰ ਤਿੱਕੜੀ ਸਹਿਗਲ-ਢਿੱਲੋ-ਸ਼ਾਹ ਨਵਾਜ ਵਾਂਗ, ਸਾਡੀ ਤਿੱਕੜੀ ਵੀ ਬਲਾਕ ਪੱਧਰ ’ਤੇ ਮਸ਼ਾਹੂਰ ਸੀ, ਉਦੋਂ। ਕਵਿਤਾ ਦੇ ਬੋਲ ਸਨ-

'ਚੱਲੀਏ ਬੰਗਾਲੀ ਲੋਕਾਂ ਨੂੰ ਬਚਾਣ ਚੱਲੀਏ-
ਭੁੱਖਿਆਂ ਦੇ ਮੂੰਹ ਵਿਚ ਚੋਗਾ ਪਾਣ ਚੱਲੀਏ'।

ਸਾਡੇ ਪਿੰਡ 8 ਵੀਂ ਤੱਕ ਡਿਸਟ੍ਰਿਕਟ ਬੋਰਡ ਸਕੂਲ ਚਲਦਾ ਸੀ, ਤਦੋਂ। ਸਕੂਲ ਦੇ ਉਸਤਾਦਾਂ ਚ ਸ਼੍ਰੀ ਫ਼ਕੀਰ ਚੰਦ ਅਤੇ ਐੱਚ.ਐੱਮ. ਸ਼ਰਮਾ ਜੀ ਦਾ ਨਾਮ ਯਾਦ ਐ, ਮੈਨੂੰ। ਮੁਸਲਿਮ ਸਹਿਪਾਠੀਆਂ ’ਚ ਅਹਿਮਦ ਖ਼ਰਲ, ਮੁਹੰਮਦ ਅਸਲਮ ਤੇ ਸਰਦਾਰ ਹਰਦਿਆਲ ਸਿੰਘ ਦਾ ਨਾਮ ਯਾਦ ਐ, ਬਸ। ਬਾਰ ਬਟਨ ਤੇ ਮਾਮੂਵਾਲੀ ਗੁਆਂਢੀ ਪਿੰਡ ਸਨ, ਸਾਡੇ।

ਜਦੋਂ ਤੁਹਾਨੂੰ ਸਤਾਉਣ ਲੱਗੇ ਇਕੱਲਾਪਣ ਤਾਂ ਜ਼ਰੂਰ ਕਰੋ ਇਹ ਕੰਮ 

ਰੌਲ਼ੇ ਪੈਣ ਤੋਂ ਪਹਿਲਾਂ ਤੱਕ ਸੱਭ ਕੁੱਝ ਵਧੀਆ ਚੱਲ ਰਿਹਾ ਸੀ। ਜ਼ਮੀਨ ਭਾਵੇਂ ਕੱਲਰਮਾਰੀ ਸੀ ਪਰ ਗੁਜ਼ਾਰਾ ਵਧੀਆ ਹੋਈ ਜਾਂਦਾ ਸੀ ਵੱਢ-ਵਡਾਂਗਾ ਜਦ ਸ਼ੁਰੂ ਹੋਇਆ ਤਾਂ ਮੁਸਲਿਮ ਦੰਗਾਕਾਰੀਆਂ ਨੇ ਘਰ ਅਤੇ ਹਵੇਲੀ ਦਾ ਸਾਰਾ ਸਾਜੋ ਸਾਮਾਨ ਲੁੱਟ-ਪੁੱਟ ਕੇ ਅੱਗ ਲਗਾ ਦਿੱਤੀ। ਮਾਲਕ ਦਾ ਏਨ੍ਹਾਂ ਸ਼ੁਕਰ ਹੋਇਆ ਕਿ ਸਾਡਾ ਕੋਈ ਜਾਨੀ ਨੁਕਸਾਨ ਨਾ ਹੋਇਆ। ਤਦੋਂ ਮੈਂ ਅਤੇ ਮੇਰੀ ਨਿੱਕੀ ਭੈਣ, 3 ਸਾਲਾ ਅਮਰਜੀਤ ਅਸੀਂ ਪਿੰਡੋਂ ਬਾਹਰ ਨਨਕਾਣਾ ਸਾਹਿਬ ਰੋਡ ’ਤੇ ਪੈਂਦੀ ਆਪਣੀ ਹਵੇਲੀ ਵਿਚ ਸਾਂ। ਤਦੋਂ ਹੀ ਪੱਛਮ ਵਲੋਂ ਪਿੰਡ ਉਪਰ ਹਮਲਾ ਹੋਇਆ। ਅਸੀਂ ਗੇਟ ਵੱਲ ਭੱਜ ਕੇ ਦੇਖਿਆ ਤਾਂ 3-4 ਸਿੱਖ ਬੰਦੇ/ਬੀਬੀਆਂ ਜ਼ਖ਼ਮੀ ਹਾਲਤ ’ਚ ਪਿੰਡੋਂ ਬਾਹਰ ਖੇਤਾਂ ਵੱਲ ਭੱਜੀ ਜਾਣ।
                    
ਅਸੀਂ ਵੀ ਓਧਰ ਭੱਜ ਕੇ ਝਾੜੀਆਂ ਵਿਚ ਲੁਕ ਗਏ। ਸਾਡੇ ਪਾਸ ਸੜਕ ਦੇ ਬਰਾਬਰ ਇਕ ਤਾਂਗਾ ਰੁੱਕਿਆ। ਤਾਂਗੇ ਵਾਲੇ ਮੁਸਲਿਮ ਨੇ ਸਾਨੂੰ ਲੁਕਦਿਆਂ ਨੂੰ ਦੇਖ ਲਿਆ ਸੀ ਸ਼ਇਦ। ਅਸੀਂ ਤਾਂ ਉਸ ਤੋਂ ਡਰਦੇ ਰੋਈਏ ਪਰ ਉਹ ਜ਼ਬਰੀ ਖਿੱਚ ਕੇ ਲੈ ਗਿਆ। ਸੀਟਾਂ ਥੱਲੇ ਲੰਬੇ ਪਾ ਕੇ ਉਪਰ ਘਾਹ ਪਾ ਕੇ ਉਸ ਲੁਕੋ ਲਿਆ, ਸਾਨੂੰ ਤੇ ਸ਼ੇਖੂਪੁਰਾ ਰਿਫਿਊਜੀ ਕੈਂਪ ਵਿੱਚ ਲਾਹ ਕੇ ਉਹ, ਦੇਵ ਪੁਰਸ਼ ਅਲੋਪ ਹੋ ਗਿਆ। ਕੁੱਝ ਦਿਨਾ ਬਾਅਦ ਬਾਕੀ ਰਿਫਿਊਜੀਆਂ ਦੇ ਨਾਲ ਹੀ ਅਸੀਂ ਵੀ ਲਾਹੌਰ ਵਾਲੀ ਮਾਲ ਗੱਡੀ ’ਚ ਚੜ੍ਹ ਗਏ। ਲਾਹੌਰ ਅੰਬਰਸਰ ਹੁੰਦੀ ਹੋਈ ਉਹ ਗੱਡੀ ਕੋਈ ਚੌਥੇ ਦਿਨ ਸ਼ਾਮ ਨੂੰ ਸਾਹਨੇਵਾਲ 'ਟੇਸ਼ਣ ’ਤੇ ਆ ਖਲੋਈ। ਸਾਰੀਆਂ ਸਵਾਰੀਆਂ ਉਤਰ ਗਈਆਂ, ਅਸੀਂ ਭੈਣ-ਭਰਾ ਖ਼ਾਲੀ ਡੱਬੇ ’ਚ ਉਵੇਂ ਬੈਠੇ ਰਹੇ। ਇਕ ਬਾਬੂ ਆਇਆ ਕਹਿ ਓਸ " ਇਹ ਗੱਡੀ ਅੱਗੇ ਨਹੀਂ ਜਾਣੀ, ਉਤਰੋ।" ਅਸੀਂ ਉਤਰ ਕੇ 'ਟੇਸ਼ਣ ਦੇ ਬੈਂਚ ’ਤੇ ਬਹਿ ਗਏ ।

ਕੋਰਨਾ ਆਫ਼ਤ: ਪੰਜਾਬ ਸਰਕਾਰ ਵਲੋਂ ਚੋਣਾਂ ਵੇਲ਼ੇ ਕੀਤੇ ਵਾਅਦੇ ਪੂਰੇ ਕਰਨ ਦਾ ਹੈ ਵਧੀਆ ਮੌਕਾ

PunjabKesari

ਭੁੱਖ ਤੇਹ ਨਾਲ ਵਿਆਕੁਲ, ਕਾਫੀ ਸਮਾਂ ਉਥੇ ਬੈਠੇ ਰਹੇ। ਫਿਰ ਅੱਧਖੜ ਉਮਰ ਦਾ ਇਕ ਸਰਦਾਰ ਆਇਆ। ਉਸ ਨੇ ਸਾਨੂੰ ਪੁੱਛਿਆ ਕਿ ਕਿਥੇ ਜਾਣਾ ਈ? ਅਸੀਂ ਆਖਿਓਸ ਕਿ ਪਤਾ ਨਹੀਂ। ਤੇ ਉਹ ਪਿਛਵਾੜੇ ਪੈਂਦੇ ਆਪਣੇ ਘਰ ਲੈ ਗਿਆ। ਲੱਸੀ ਤੇ ਅੰਬ ਦੇ ਆਚਾਰ ਨਾਲ ਰੋਟੀ ਖਵਾਈ ਉਸ ਨੇ। ਇਕ ਰਾਤ ਵੀ ਰੱਖਿਆ। ਦੂਜੇ ਦਿਨ ਕੋਈ ਦੁਪਹਿਰ ਨੂੰ ਰੋਟੀ ਚਾਹ ਛਕਾਅ ਕੇ ਉਸ ਸਾਫੇ ਦੇ ਲੜ 4 ਰੋਟੀਆਂ ਗੁੜ ਦੀ ਪੇਸ਼ੀ ਨਾਲ ਬੰਨ੍ਹ ਦਿੱਤੀਆਂ ਤੇ ਕੁਰੂਕਸ਼ੇਤਰ ਵਾਲੀ ਗੱਡੀ ਚੜਾਅ ਗਿਆ, ਉਹ ਦੇਵ ਪੁਰਸ਼ ਸਾਨੂੰ। (ਅੱਜ ਵੀ ਸਾਹਨੇਵਾਲ 'ਟੇਸ਼ਣ ਤੋਂ ਗ਼ੁਜ਼ਰਦਾ ਹਾਂ ਤਾਂ ਅਦਬ ਨਾਲ ਆਪ ਮੁਹਾਰੇ, ਝੁੱਕ ਜਾਂਦਾ ਐ ਸੀਸ ਮੇਰਾ) ਕੁਰੂਕਸ਼ੇਤਰ ਉਤਰ ਕੇ ਰਿਫਿਊਜੀ ਕੈਂਪ ਵਿੱਚ ਚਲੇ ਗਏ। ਰਾਤ ਭਰ ਉਵੇਂ ਮੇਲੇ ਵਿੱਚ ਗੁਆਚੇ ਬਾਲਾਂ ਦੀ ਤਰਾਂ ਲੱਖਾਂ ’ਚੋਂ ਆਪਣਿਆਂ ਨੂੰ ਟੋਲਦੇ ਫਿਰਦੇ ਰਹੇ। ਕਾਫਲਿਆਂ ’ਚੋਂ ਵਿੱਛੜਿਆਂ ਦੀ ਭਾਲ ਵਿਚ ਲਾਊਡ ਸਪੀਕਰਾਂ ’ਤੇ ਅਨਾਊਂਸਮੈਂਟ ਹੁੰਦੀ ਸੀ ਉਦੋਂ।

ਇਕ ਅਨਾਊਂਸਮੈਂਟ ਸੁਣੀ ਅਸੀਂ- " ਸ਼ੇਖੂਪੁਰਾ ਤੋਂ ਫੌਜਾ ਸਿੰਘ ਦੇ ਧੀ ਪੁੱਤਰ ਆਏ ਹੋਣ ਤਾਂ 62 ਨੰ: ਤੰਬੂ ਵਿੱਚ ਪਹੁੰਚਣ" ਅਸੀਂ ਭੱਜ ਤੁਰੇ ਓਧਰ। ਮਾਂ-ਪਿਓ ਨੂੰ ਮਿਲ ਕੇ ਜਾਰੋ ਜਾਰ ਰੋਏ, ਅਸੀਂ। ਇੱਥੋਂ ਭੁੱਖਮਰੀ ਅਤੇ ਵਕਤ ਦੇ ਥਪੇੜਿਆਂ ਦੀ ਝਾਲ ਝੱਲਦਿਆਂ ਜ਼ਮੀਨ ਦੀ ਪਰਚੀ ਨਿੱਕਲਣ ਤੇ ਅੱਗੇ ਰਾਜਿਸਥਾਨ ਦੇ ਪਿੰਡ ਕਾਰੋਲੀ ਖਾਲਸਾ ਤਹਿ:ਰਾਮਗੜ੍ਹ ਜ਼ਿਲ੍ਹਾ ਅਲਵਰ ਵਿਖੇ ਮੁੜ ਆਬਾਦ ਹੋਣ ਲਈ ਜਾ ਡੇਰਾ ਲਾਇਆ। ਇੱਥੇ ਭਾਵੇਂ ਜ਼ਮੀਨ ਸਾਨੂੰ ਬਾਰ ਨਾਲੋਂ ਅੱਧੀ ਅਲਾਟ ਹੋ ਗਈ ਸੀ ਪਰ ਕੁੱਝ ਸਾਲ ਟੱਕਰਾਂ ਮਾਰਨ ਉਪਰੰਤ ਮੈਂ ਤੇ ਮੇਰੇ ਛੋਟੇ ਭਾਈ ਨੇ ਕਰਨਾਲ ਜਾ ਕੇ ਆਰਾ ਮਸ਼ੀਨ ਲਗਾ ਲਈ। ਇੱਥੇ ਰਹਿੰਦਿਆਂ ਮੈਂ ਉਚੇਰੀ ਪੜ੍ਹਾਈ ਕਰਨ ਦੇ ਨਾਲ-ਨਾਲ ਖਾਲਸਾ ਸਕੂਲ ਵਿਚ ਅਧਿਆਪਨ ਦੀ ਨੌਕਰੀ ਵੀ ਕਰ ਲਈ। ਇੱਥੇ ਮੈਨੂੰ ਨਾਮੀ ਸ਼ਾਇਰਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ।

SDM ਪੂਨਮ ਸਿੰਘ ਨੇ ਬਚਾਈ ਨੌਜਵਾਨ ਦੀ ਜਾਨ, ਕਿਹਾ ‘ਮੌਕੇ ’ਤੇ ਨਾ ਪਹੁੰਚਦੀ ਤਾਂ ਮਾਰ ਦਿੰਦੇ’
                          
ਜਿੱਥੇ ਸ. ਕਰਤਰ ਸਿੰਘ ਜੀ 'ਸੁਮੇਰ' ਦੇ ਘਰ ਉਨ੍ਹਾਂ ਦੀ ਮਹਿਫ਼ਲ ਸਜਿਆ ਕਰਦੀ। ਲਿਹਾਜਾ ਮੇਰੀ ਪਹਿਲੀ ਕਿਤਾਬ 'ਮਜ਼ਦੂਰ ਕੀ ਪੁਕਾਰ' (ਹਿੰਦੀ) ਦੀ ਪ੍ਰਕਾਸ਼ਨਾ ਹੋਈ। ਫਿਰ ਇਥੋਂ ਵੀ ਮਨ ਉਚਾਟ ਹੋ ਗਿਆ ਤਾਂ ਰਾਏ ਬਰੇਲੀ ਜਾ ਡੇਰੇ ਲਾਏ। ਇੱਥੇ ਆਪਣੀ ਵਰਕਸ਼ਾਪ ਲਾਈ। ਜ਼ਮੀਨਾਂ ਖੁੱਲੀਆਂ ਤੇ ਸਸਤੀਆਂ ਸਨ, ਸੋ ਮਿਹਨਤ ਕਰਕੇ ਵਾਹਵਾ ਜ਼ਮੀਨ ਵੀ ਬਣਾ ਲਈ। ਆਪਣਾ ਪ੍ਰਾ:ਸਕੂਲ ਅਤੇ ਪਰੈੱਸ ਵੀ ਚਲਾਇਆ। ਇੱਥੋਂ ਹੀ ਮੈਂ ਸੱਭ ਤੋਂ ਪਹਿਲੀ ਆਪਣੀ ਸੰਪਾਦਕੀ ਅਤੇ ਮਾਲਕੀ ਹੇਠ ਹਫ਼ਤਾਵਾਰੀ ਅਖ਼ਬਾਰ 'ਅਵਧ ਮੇਲ' ਸ਼ੁਰੂ ਕੀਤੀ। ਸ਼ਾਇਰੀ ਦਾ ਜਾਦੂ ਵੀ ਸਿਰ ਚੜ੍ਹ ਬੋਲਿਆ। ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਕਈ ਕਿਤਾਬਾਂ ਛਾਪੀਆਂ। ਉਰਦੂ ਸ਼ਾਇਰ ਜਨਾਬ ਜ਼ਲੀਲ ਹਸਨ 'ਵਾਕਿਫ'ਸਾਹਿਬ ਨੂੰ ਉਸਤਾਦ ਧਾਰਿਆ। ਉਸ ਵਕਤ ਇਲਾਕੇ ਭਰ ਵਿਚ ਆਪਣੀ ਚਰਚਾ ਸੀ ਪਰ ਅਫਸੋਸ ਕਿ ਤਦੋਂ ਹੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਦੰਗਾਕਾਰੀਆਂ ਸਭ ਕੁੱਝ ਲੁੱਟ-ਪੁੱਟ ਕੇ ਘਰ ਅਤੇ ਤਮਾਮ ਕਾਰੋਬਾਰ ਅੱਗ ਦੀ ਭੇਟ ਕਰ ਦਿੱਤਾ।

"ਉਹ ਕੁਦਰਤ ਦੀ ਮਰਜੀ ਸੀ ਜਾਂ ਕਾਰਾ ਜ਼ਾਲਮ ਟੋਲੇ ਦਾ
ਵੇਖਿਆ ਫੇਰ 84 ਦੇ ਵਿੱਚ ਵਰਤ ਰਿਹਾ 47 ਵੀ "

ਸ਼ੁਕਰ ਇਹ ਕਿ 47 ਵਾਂਗ 84 ਵਿਚ ਵੀ ਸਾਡੀ ਜਾਨ ਬਚ ਰਹੀ। ਅਸੀਂ ਇੱਕ ਦਫ਼ਾ ਫਿਰ ਆਬਾਦ ਤੋਂ ਬਰਬਾਦ ਹੋ ਕੇ ਪੰਜਾਬ ਮਾਤਾ ਨਗਰ ਲੁੱਦੇਹਾਣਾ ਪਹੁੰਚ ਗਏ। ਦੋਵੇਂ ਬੇਟੀਆਂ ਤਾਂ ਆਪਣੇ ਆਪਣੇ ਘਰ ਸੁਖੀ ਹਨ ਪਰ ਦੋਹਾਂ ਬੇਟਿਆਂ ਦੇ ਪਰਿਵਾਰਕ ਕਲੇਸ਼ ਕਰਕੇ, ਜਿੱਥੇ ਛੋਟੇ ਬੇਟੇ ਨੂੰ ਖੁਦਕੁਸ਼ੀ ਕਰਨੀ ਪਈ, ਉੱਥੇ ਇਹ ਘਰ ਵੀ ਵੇਚਣ ਲਈ ਮਜ਼ਬੂਰ ਕਰ ਦਿੱਤਾ। ਫਿਰ ਅਸੀਂ ਸਰਕਾਰ ਵਲੋਂ 84 ਦੇ ਦੰਗਾਪੀੜ੍ਹਤਾਂ ਨੂੰ ਦੁਗਰੀ ਅਰਬਨ ਇਸਟੇਟ-3 ਵਿਚ ਅਲਾਟ ਫਲੈਟ ਵਿਚ ਚਲੇ ਗਏ। ਇਥੇ ਵੀ ਘਰੇਲੂ ਅਤੇ ਕਾਰੋਬਾਰੀ ਪਰੇਸ਼ਾਨੀਆਂ ਨੇ ਪਿੱਛਾ ਨਾ ਛੱਡਿਆ ਤਾਂ ਇੱਥੋਂ ਫਿਰ ਬਰਬਾਦ ਹੋ ਕੇ ਖੰਨੇ ਜਾ ਆਬਾਦ ਹੋਏ। ਜ਼ਿੰਦਗੀ ਦੇ ਇਨ੍ਹਾਂ ਪੀੜ੍ਹਾਂ ਭਰੇ ਤਲਖ਼ ਸਫ਼ਰ ਵਿਚ, ਮੇਰੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਖੜ੍ਹੀ ਰਹੀ ਮੇਰੀ ਸ਼ਰੀਕ-ਏ-ਹਯਾਤ ਸਰਦਾਰਨੀ ਜਸਵੰਤ ਕੌਰ ਦਾ ਮੈਂ ਸਾਰੀ ਉਮਰ ਦੇਣ ਨਹੀਂ ਦੇ ਸਕਦਾ ਜਿਸਨੇ ਮੈਨੂੰ ਵਾਰ ਵਾਰ ਡਿੱਗੇ ਨੂੰ ਮੁੜ੍ਹ ਆਸਰਾ ਦੇ ਕੇ ਖੜ੍ਹਾ ਕੀਤਾ। ਅਦਬੀ ਦੁਨੀਆਂ ਵਿਚ ਜੋ ਵੀ ਅੱਜ ਮੇਰਾ ਸਤਿਕਾਰ ਅਤੇ ਮਿਆਰ ਹੈ ਉਸ ਪਿੱਛੇ ਵੀ ਸਿਰੜੀ ਜਸਵੰਤ ਦਾ ਹੱਥ ਹੈ।

ਤੰਦਰੁਸਤ ਤੇ ਖ਼ੂਬਸੂਰਤ ਚਮੜੀ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਰੋਜ਼ ਕਰੋ ਇਹ ਕੰਮ

ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਵਿਚ ਢਾਈ ਦਰਜਣ ਸਾਹਿਤ ਦੀਆਂ ਕਿਤਾਬਾਂ ਪਾਠਕਾਂ ਦੀ ਨਜ਼ਰ ਕਰ ਚੁੱਕੈਂ।ਅੱਜ ਵੀ ਅਖਬਾਰਾਂ ਵਿੱਚ ਬਰਾਬਰ ਛਪਦੈਂ। ਸ਼ਗਿਰਦਾਂ ਅਤੇ ਮਾਣ ਸਤਿਕਾਰ ਦੀ ਫ਼ਸਲ ਵੀ ਭਰਪੂਰ ਐ। ਪਰ ਸੱਭ ਕੁੱਝ ਹੁੰਦਿਆਂ ਸੁੰਦਿਆਂ ਵੀ ਇਵੇਂ ਭਾਸਦੈ ਕਿ ਕੁੱਝ ਵੀ ਨਹੀਂ ਹੈ। ਘਰੇਲੂ ਹਾਲਾਤਾਂ ਦੇ ਨਾਸਾਜ ਚਲਦਿਆਂ, ਮਾਰਚ 20 ਵਿੱਚ ਜਸਵੰਤ ਵੀ ਕੁੱਝ ਸਮਾ ਬੀਮਾਰ ਰਹਿ ਕੇ ਸਾਥ ਛੱਡ ਗਈ। ਹੁਣ ਇਕਲਾਪੇ ’ਚ ਉਹ ਪਰਾਇਆ ਹੋਇਆ ਭਿੱਖੀ ਵਿਰਕਾਂ ਡਾਹਢਾ ਯਾਦ ਆਉਂਦਾ ਪਿਐ, ਜਦੋਂ ਸਾਂਝੇ ਪਰਿਵਾਰ ਵਿਚਲੀ ਰੌਣਕ ਤੇ ਖ਼ੁਸ਼ਹਾਲੀ ਦਾ ਆਪਣਾ ਹੀ ਜ਼ਲੌਅ ਸੀ। ਕਾਸ਼-' ਕੋਈ ਲੁਟਾ ਦੇ ਮੁਝੇ ਬੀਤੇ ਹੂਏ ਪਲ।'
                                                      
ਲੇਖਕ : ਸਤਵੀਰ ਸਿੰਘ ਚਾਨੀਆਂ
92569-73526


rajwinder kaur

Content Editor

Related News