ਮੱਖਣ ਸ਼ੇਰੋਂ ਵਾਲੇ ਦੇ ਲਿਖੇ ਗੀਤਾਂ ਨਾਲ ਚਰਚਾ ’ਚ ‘ਹਰਮੀਤ ਜੱਸੀ’ ਤੇ ‘ਨੂਰਦੀਪ ਨੂਰ’

8/7/2020 5:30:39 PM

ਜਿਵੇਂ ਸੂਰਜ ਅੰਬਰਾਂ ਦੀ ਹਿੱਕ ਚੀਰ ਕੇ ਆਪਣਾ ਜੋਸ਼ ਵਿਖਾਉਂਦਾ, ਉਸੇ ਤਰ੍ਹਾਂ ਇੱਕ ਮਿਹਨਤੀ ਤੇ ਹੌਂਸਲਿਆਂ ਦਾ ਯਾਰ ਆਪਣੀ ਕਾਮਯਾਬੀ ਦਾ ਭੁਚਾਲ ਚਲਾ ਦਿੰਦਾ। ਕਲਾ ਹਰ ਇੱਕ ਦੇ ਅੰਦਰ ਹੁੰਦੀ ਹੈ। ਪਰ ਉਸ ਨੂੰ ਬਾਹਰ ਕੱਢਣਾ ਹਰ ਇੱਕ ਦੇ ਵਸ ਦਾ ਕੰਮ ਨਹੀਂ। ਬਿਨ ਮਿਹਨਤਾਂ ਤੇ ਹੌਂਸਲੇ ਦੇ ਕਲਾ ਵੀ ਇੱਕ ਬਿਨ ਭਰੇ ਮੰਜੇ ਵਾਂਗ ਹੈ। ਥਾਂ ਤਾਂ ਰੋਕਦਾ ਪਰ ਬੈਠਣ ਲਈ ਥਾਂ ਨਹੀਂ ਦਿੰਦਾ। ਕਲਾ ਨੂੰ ਮਜਬੂਰੀਆਂ ਦੱਬ ਕੇ ਰੱਖ ਦਿੰਦੀਆਂ ਹਨ, ਜਿਸ ਕੋਲ ਕਲਾ ਹੈ, ਉਸ ਕੋਲ ਪੈਸਾ ਨਹੀਂ। ਜਿਸ ਕੋਲ ਪੈਸਾ ਹੈ ਉਸ ਕੋਲ ਕਲਾ ਨਹੀਂ। ਜਿਸ ਕੋਲ ਦੋਵੇ ਚੀਜ਼ਾਂ ਨੇ ਉਸ ਕੋਲ ਸਬਰ ਨਹੀਂ। ਬੇਸ਼ੱਕ ਸਭ ਕਹਿੰਦੇ ਨੇ ਕਿ ਸਾਰਾ ਕੁੱਝ ਪੈਸੇ ਨਾਲ ਹੀ ਨਹੀਂ। ਉਥੇ ਇਹ ਕਹਿਣਾ ਗਲਤ ਨਹੀਂ ਕਿ ਬਿਨ ਪੈਸੇ ਵੀ ਕੁੱਝ ਨਹੀਂ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਕੁਝ ਕਰ ਵਿਖਾਉਂਣ ਵਾਲੇ ਮਜਬੂਰੀਆਂ ਨੂੰ ਗਲ ਅੰਗੂਠਾ ਦੇ ਕੇ ਉਮੀਦਾਂ ਦੇ ਸਾਥੀ ਹੋ ਕੇ। ਮੰਜ਼ਿਲਾਂ ਦੇ ਵੱਲ ਨੂੰ ਆਪਣੀ ਰਫਤਾਰ ਫੜ ਲੈਂਦੇ ਹਨ। ਇਸ ਤਰ੍ਹਾਂ ਅੱਜ ਦੇ ਤਿੰਨ ਨਾਮਵਰ ਵਿਅਕਤੀ। ਇਨ੍ਹਾਂ ਨੇ ਆਪਣੀ ਸਖਤ ਮਿਹਨਤ ਦੇ ਨਾਲ ਨਾਮ ਬਣਾਇਆ ਹੈ। ਪਿਛਲੇ ਦਿਨੀਂ 2 ਗਾਇਕਾਂ ‘ਹਰਮੀਤ ਜੱਸੀ’ ਤੇ ‘ਨੂਰਦੀਪ ਨੂਰ’ ਦੋ ਹਿੱਟ ਗੀਤ, ਅਸਲੀ ਬੰਬੀਹਾ ਤੇ ਭੇਤ ਦਿਲ ਦਾ ਲੈ ਕੇ ਆਈਆਂ ਹਨ, ਜੋ ਲੋਕਾਂ ਨੇ ਬਹੁਤ ਪਸੰਦ ਕੀਤੇ। ਹਰਮੀਤ ਜੱਸੀ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਖੁਰਦ ਦੀ ਜੰਮਪਲ ਹੈ। ਜੱਸੀ ਇੱਕ ਕਲਾਕਾਰ ਹੋਣ ਦੇ ਨਾਲ ਬਹੁਤ ਵਧੀਆ ਅਦਾਕਾਰ ਵੀ ਹੈ। ਜਿਸ ਨੇ ਗੁਰਚੇਤ ਚਿੱਤਰਕਾਰ ਨਾਲ ਵੀ ਕਈ ਟੈਲੀ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਹੋਰ ਵੀ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਹਰਮੀਤ ਜੱਸੀ ਜੀ ਨਾਲ ਗੱਲ ਕਰਨ ’ਤੇ ਬਹੁਤ ਸਾਰੀ ਜਾਣਕਾਰੀ ਹਾਸਲ ਹੋਈ।

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਵੀ ਬਹੁਤ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ ਪਰ ਉਨ੍ਹਾਂ ਨੂੰ ਐਨਾ ਸਾਥ ਨਹੀਂ ਮਿਲਿਆ ਸੀ। ਪਰ ਹੁਣ ਮੱਖਣ ਸ਼ੇਰੋਂ ਵਾਲੇ ਦੇ ਲਿਖੇ ਗੀਤਾਂ ਨਾਲ ਅਸੀਂ ਚਰਚਾ ਵਿੱਚ ਆਈਆਂ। ਉਨ੍ਹਾਂ ਦੱਸਿਆ ਕਿ ਅਸੀਂ ਅੱਗੇ ਵੀ ਮੱਖਣ ਸ਼ੇਰੋਂ ਦੇ ਲਿਖੇ ਗੀਤ ਲੈ ਕੇ ਜਲਦੀ ਆ ਰਹੇ ਹਾਂ। ਮੱਖਣ ਸ਼ੇਰੋਂ ਵਾਲਾ ਵੀ ਇੱਕ ਉੱਭਰਦਾ ਗੀਤਕਾਰ ਹੈ, ਜੋ ਸੰਗਰੂਰ ਜ਼ਿਲ੍ਹੇ ’ਚ ਪੈਂਦੇ ਪਿੰਡ ਸ਼ੇਰੋਂ ਦਾ ਜੰਮਪਲ ਹੈ। ਉਹ ਮਜਬੂਰੀਆਂ ਦੇ ਜਾਲ ਨੂੰ ਮਿਹਨਤਾਂ ਦੀ ਦਾਤੀ ਨਾਲ ਕੱਟ ਰਿਹਾ ਹੈ। ਮੱਖਣ ਸ਼ੇਰੋਂ ਵਾਲਾ ਉਹ ਗੀਤਕਾਰ ਹੈ, ਜਿਸ ਨੂੰ ਅਸੀਂ ਅਕਸਰ ਸ਼ੋਸਿਲ ਮੀਡੀਆ ’ਤੇ ਵੱਖੋ ਵੱਖਰੇ ਅਖ਼ਬਾਰਾਂ ’ਚ ਵੱਖ-ਵੱਖ ਮੁੱਦਿਆਂ ਨਾਲ ਵੇਖਦੇ ਹਾਂ। ਉਸ ਦੀ ਕਲਮ ਹਮੇਸ਼ਾਂ ਕਿਰਤੀ ਲੋਕਾਂ, ਮੌਜੂਦਾ ਹਲਾਤਾਂ, ਕਿਸਾਨੀ ਜਵਾਨੀ ਦੀ ਦਸਾ ਬਿਆਨ ਕਰਦੀ ਹੈ। ਉਹ ਆਪ ਵੀ ਇੱਕ ਬਹੁਤ ਡਿਗਰੀਆਂ ਹਾਸਿਲ ਕਰਕੇ ਦਿਹਾੜੀ ਕਰ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਬੇਰੁਜ਼ਗਾਰੀ ਦੇ ਭਾਰ ਹੇਠ ਦਿਨ ਗੁਜਾਰ ਰਿਹਾ ਹੈ ਤਾਂ ਹੀ ਉਸਦੀ ਕਲਮ ਦਰਦ ਬਿਆਨ ਕਰਦੀ ਹੈ। ਮੱਖਣ ਸ਼ੇਰੋਂ ਦੀਆਂ ਗੱਲਾਂ ਤੇ ਹੱਡਬੀਤੀਆਂ ਸੁਣਕੇ ਮੰਨ ਅੰਦਰੋਂ ਭਰ ਆਇਆ। ਕਿਹੋ ਜਿਹੇ ਹਲਾਤਾਂ ਵਿੱਚ ਜਿਉਂ ਰਹੇ ਨੇ ਸਾਡੇ ਜਵਾਨ। ਮੱਖਣ ਦੇ ਹਲਾਤ ਜਾਣ ਕੇ ਬਹੁਤ ਦੁੱਖ ਹੋਇਆ। ਸਮੇਂ ਦੀਆਂ ਸਰਕਾਰਾਂ ਨੂੰ ਲਾਹਨਤਾਂ ਵੀ ਪਈਆ। ਸਲਾਮ ਆ ਇਹੋ ਜਿਹੇ ਵਿਅਕਤੀਆਂ ਨੂੰ ਜੋ ਦੂਜਿਆਂ ਲਈ ਉਦਾਹਰਨ ਬਣਦੇ ਹਨ। ਮੱਖਣ ਸ਼ੇਰੋਂ ਭੱਠੇ ’ਤੇ ਪਥੇਰ ਕਰਦਾ ਪਿੱਛਲੇ ਮਹੀਨੇ ਵੱਖ-ਵੱਖ ਟੀ.ਵੀ. ਚੈਨਲਾਂ ਨੇ ਵਿਖਾਇਆ ਵੀ ਸੀ। ਪਰ ਉਹ ਬਿਨ ਸੰਗ ਸ਼ਰਮ ਦੇ ਆਪਣੇ ਕਿੱਤੇ ਵਿੱਚ ਲੱਗਿਆ ਹੋਇਆ ਹੈ।

ਪੜ੍ਹੋ ਇਹ ਵੀ ਖਬਰ - ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਜ਼ਿੰਦਗੀ ’ਚ ਹਮੇਸ਼ਾ ਰਹੋਗੇ ਸੁੱਖੀ

ਕਲਾ ਦੀ ਉਬਾਲੇ ਨੇ ਉਸ ਦਾ ਨਾਮ ਹਰ ਇੱਕ ਕੋਨੇ ਵਿੱਚ ਫੈਲਾ ਦਿੱਤਾ। ਕੋਈ ਹੀ ਹੋਵੇਗਾ ਜੋ ਮੱਖਣ ਸ਼ੇਰੋਂ ਵਾਲੇ ਨੂੰ ਗੀਤਕਾਰ ਵਜੋਂ ਨਾ ਜਾਣਦਾ ਹੋਵੇ। ਮੱਖਣ ਸ਼ੇਰੋਂ ਨੇ ਦੋ ਹਿੱਟ ਗੀਤ ਦਿੱਤੇ। ਦੋਵੇਂ ਗੀਤ ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਦੇ। ਬਿਲਕੁੱਲ ਸਭਿਆਚਾਰ ਲੱਚਰਤਾ ਰਹਿਤ ਬਦਮਾਸੀ ਤੇ ਨਸ਼ਿਆ ਤੋਂ ਹਟਕੇ ਹਨ। ਉਨ੍ਹਾਂ ਨੂੰ ਪੁੱਛਿਆ ਕਿ ਐਨਾ ਨਾਮ ਹੋ ਗਿਆ। ਐਨੇ ਸੋਹਣੇ ਗੀਤ ਐਨੇ ਵੱਡੇ ਪੱਧਰ ’ਤੇ ਮਸ਼ਹੂਰ ਹੋਇਆ। ਮਾਣ ਸਨਮਾਨ ਬਹੁਤ ਮਿਲਿਆ ਹੋਣਾ। ਲੋਕ ਤੇਰੇ ਕੋਲ ਮਾਣ ਸਨਮਾਨ ਲੈ ਕੇ ਆਉਂਦੇ ਹੋਣਗੇ ਪਰ ਉਦੋਂ ਬੜਾ ਦੁੱਖ ਹੋਇਆ, ਜਦ ਉਸ ਨੇ ਕਿਹਾ ਕਿ ਮੇਰੇ ਕੋਲ ਤਾਂ ਕੋਈ ਸਭਿਆਚਾਰ ਦਾ ਰਖਵਾਲਾ ਨਹੀਂ ਆਇਆ।

PunjabKesari

ਉਨ੍ਹਾਂ ਕੋਲੋਂ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਮੈਂ ਹਮੇਸ਼ਾਂ ਲੱਚਰਤਾ, ਆਸ਼ਿਕੀ, ਹੱਥਿਆਰਾਂ, ਨਸ਼ੇ ਤੇ ਬਦਮਾਸ਼ੀ ਤੋਂ ਹਟ ਕੇ ਹੀ ਲਿਖਾਂਗਾ। ਮੈਂ ਇਕੱਲੇ ਨਾਮ ਜਾਂ ਪੈਸੇ ਲਈ ਨਹੀਂ ਲਿਖਦਾ। ਮੇਰੇ ਅਗਲੇ ਗੀਤ ਵੀ ਸਭਿਆਚਾਰ ਤੇ ਲੋਕ ਤੱਥ ਹੀ ਹੋਣਗੇ। ਉਨ੍ਹਾਂ ਕੋਲੋਂ ਇਹ ਗੱਲ ਜਾਣ ਕੇ ਬਹੁਤ ਖੁਸ਼ੀ ਹੋਈ, ਕਿਉਂਕਿ ਅਜਿਹੀ ਸੋਚ ਦੇ ਮਾਲਕ ਵਿਰਲੇ ਹੀ ਹੁੰਦੇ ਹਨ। ਪਰ ਦੁੱਖ ਦੀ ਗੱਲ ਕਿ ਸਭਿਆਚਾਰ ਨੂੰ ਬਚਾਉਂਣ ਵਾਲੇ ਲੱਚਰਤਾ ਅਤੇ ਹਥਿਆਰਾਂ ਵਾਲੇ ਗਾਣਿਆਂ ਦਾ ਵਿਰੋਧ ਕਰਨ ਵਾਲੇ ਰੜਕੇ ਹੀ ਨਹੀਂ। ਉਨ੍ਹਾਂ ਨੇ ਉਸਦਾ ਹੌਂਸਦਾ ਵਧਾਉਣਾ ਸੀ, ਤਾਂ ਜੋ ਅੱਗੇ ਤੋਂ ਹੋਰ ਵੀ ਇਸ ਤਰਾਂ ਦੇ ਗੀਤ ਲਿਖਣ ਦੀ ਆਸ ਰੱਖਦਾ।

ਪਰ ਸਾਨੂੰ ਚਾਹੀਦਾ ਇਹੋ ਜਿਹੇ ਕਲਾਕਾਰ ਤੇ ਗੀਤਕਾਰਾਂ ਦਾ ਸਾਥ ਦੇਈਏ। ਅਸੀਂ ਦੁਆਵਾਂ ਕਰਦੇ ਹਾਂ । ਸੱਚ ਨੂੰ ਲਿਖਣ ਅਤੇ ਗਾਉਂਣ ਵਾਲੇ ਸਦਾ ਜਿਉਂਦੇ ਰਹਿਣ। ਇਸ ਤਰ੍ਹਾਂ ਆਪਣੀ ਕਲਾ ਰਾਹੀਂ ਸੱਚ ਬਿਆਨ ਕਰਦੇ ਰਹਿਣ।      

ਰਮੇਸ਼ਵਰ ਸਿੰਘ ਪਟਿਆਲਾ
ਸਪੰਰਕ ਨੰ - 99144880392


rajwinder kaur

Content Editor rajwinder kaur