ਅੱਧੀ ਬੋਤਲ

Friday, Sep 07, 2018 - 12:13 PM (IST)

ਪੀਂਦੇ ਪੀਂਦੇ ਛੱਡ ਗਈ 'ਉਹ',ਏ ਅੱਧੀ ਬੋਤਲ,
ਲੱਗਦਾ,ਅੱਧੀ ਰਾਤ ਤਕ ਚੱਲੀ ਹੋਣੀ,ਇਹ ਅੱਧੀ ਬੋਤਲ,
ਅੱਧੀ ਮੁਹੱਬਤ ਜਿਹੀ ਲੱਗਦੀ,ਇਹ ਅੱਧੀ ਬੋਤਲ,
ਪੂਰੀ ਨਹੀਂ ,ਇਹ ਤੇਰੇ-ਮੇਰੇ ਵਿਚ,ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ' ਇਹ ਅੱਧੀ ਬੋਤਲ।
ਮੇਰੇ ਘਰ ਦੀ ਸ਼ੋਭਾ ਨਹੀਂ,ਇਹ ਅੱਧੀ ਬੋਤਲ,
ਅੱਧੀ ਭਰੀ,ਅੱਧੀ ਖਾਲੀ,ਇਹ ਅੱਧੀ ਬੋਤਲ,
ਮੇਰੀ ਜ਼ਿੰਦਗੀ ਜਿਹੀ ਲੱਗਦੀ ,ਇਹ ਅੱਧੀ ਬੋਤਲ,
ਉੱਠ ਕੇ ਨਾ ਜਾਂਦੀ,ਹਾਲੇ ਬਾਕੀ ਸੀ,ਇਹ ਅੱਧੀ ਬੋਤਲ,
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ' ਇਹ ਅੱਧੀ ਬੋਤਲ।
ਸੁਪਨਿਆਂ ਵਿਚ ਆਉਂਦੀ,ਇਹ ਅੱਧੀ ਬੋਤਲ,
ਨੀਂਦਾਂ ਨੂੰ ਆ ਤੋੜਦੀ,ਇਹ ਅੱਧੀ ਬੋਤਲ,
ਮੈਨੂੰ ਫਿਰ ਸੋਂਣ ਨਾ ਦਿੰਦੀ,ਇਹ ਅੱਧੀ ਬੋਤਲ,
ਲਿਖਣ ਵਿਚ ਮਜ਼ਬੂਰ ਕਰਵਾਉਂਦੀ ,ਇਹ ਅੱਧੀ ਬੋਤਲ, 
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ' ਇਹ ਅੱਧੀ ਬੋਤਲ।
ਮੇਰਾ 'ਨਾਂ' ਬਦਨਾਮ ਜਿਹੀ,ਇਹ ਅੱਧੀ ਬੋਤਲ,
ਲੋਕੀਂ ਤਾਨੇਂ ਮਰਦੇਂ,ਮੈਂ ਅੱਧੀ ਬੋਤਲ,
ਰੱਬ ਆਗੇ ਫਰਿਆਦਾ ਕਰਵਾਉਂਦੀ,ਇਹ ਅੱਧੀ ਬੋਤਲ,
ਮੇਰੀ ਸੋਚ ਵਿਚ ਭਰਮ ਭਾਉਂਦੀ,ਇਹ ਅੱਧੀ ਬੋਤਲ, 
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ' ਇਹ ਅੱਧੀ ਬੋਤਲ।
ਅੱਧੇ ਤੋੜ ਦੀ ਲੱਗਦੀ,ਇਹ ਅੱਧੀ ਬੋਤਲ,
ਡੱਬ ਲੁਕਾਵਾਂ, ਘੁੱਟ ਕੇ,ਇਹ ਅੱਧੀ ਬੋਤਲ,
ਕੀ ਵਿਖਾਵਾਂ ਜੱਗ ਨੂੰ,ਇਹ ਅੱਧੀ ਬੋਤਲ,
ਮੇਰੇ ਅੱਧ 'ਨਸੀਬਾਂ' ਵਾਂਗਰਾ,ਇਹ ਅੱਧੀ ਬੋਤਲ, 
ਰੱਬ ਦਾ ਵਾਸਤਾ ਛੱਡ ਨਾ ਜਾਂਦੀ,'ਉਹ' ਇਹ ਅੱਧੀ ਬੋਤਲ।
ਪੂਰਾ ਨਸ਼ਾ ਖਿਲਾਰ ਜਾਈਂ,ਬਣ ਪੂਰੀ ਬੋਤਲ....
ਬੋਤਲ ਜਿਹਾ ਨਾ ਰਹਿ ਜਾਈਂ,ਇਹ ਅੱਧੀ ਬੋਤਲ,
ਹਵਾ ਜਿਹੀ ਭਰ ਜਾਂਦੀ ਏ,ਪੀ ਪੂਰੀ ਬੋਤਲ,
ਸੰਤ ਸਿਆਣੇ ਆਖਦੇ,ਪੀਣੀ ਮਾੜੀ ਬੋਤਲ।
ਸੰਦੀਪ ਕੁਮਾਰ ਨਰ ਬਲਾਚੌਰ 
ਮੋਬਾ:9041543692


Related News