ਬਾਬਾ ਨਾਨਕ ਮਾਫ ਕਰੀ...

Tuesday, Nov 19, 2019 - 10:37 AM (IST)

ਬਾਬਾ ਨਾਨਕ ਮਾਫ ਕਰੀ...

ਬਾਬਾ ਨਾਨਕ ਮਾਫ਼ ਕਰੀ
ਅਸੀਂ ਸਮਝੇ ਨੀ ਤੇਰੀ ਬਾਣੀ ਨੂੰ
ਤੂੰ 500 ਸਾਲ ਪਹਿਲਾਂ ਹੋਕਾ ਦਿੱਤਾ
ਅਤੇ ਅਸੀਂ ਹੁਣ ਬਚਾਉਣ ਲੱਗੇ ਪਾਣੀ ਨੂੰ
ਬਾਬਾ ਨਾਨਕ ਮਾਫ ਕਰੀ
ਅਸੀਂ ਸਮਝੇ ਨੀ ਤੇਰੀ ਬਾਣੀ ਨੂੰ।
ਸੋ ਕਿਉ ਮੰਦਾ ਆਖੀਏ
ਜਿਤੁ ਜੰਮੇ ਰਾਜਾਣ
ਏਥੇ ਬੰਦੇ ਕੁੜੀਆਂ ਦਿਆਂ
ਇੱਜਤਾਂ ਖਾਇ ਜਾਣ
ਤੂੰ ਤਾਂ ਸਾਨੂੰ ਕਿਹਾ ਸੀ
ਪਰ ਅਸੀਂ ਦੇ ਨਾਂ ਸਕੇ ਇਜੱਤ ਧੀ-ਧਿਆਨੀ ਨੂੰ
ਮਾਫ ਕਰਿ ਨਾਨਕਾ
ਅਸੀਂ ਸਮਝੇ ਨੀ ਤੇਰੀ ਬਾਣੀ ਨੂੰ।
ਹਾਕਮ ਹੀ ਇੱਥੇ ਲੁਟੀ ਜਾਂਦੇ
ਲੋਕੀ ਧੀਆਂ ਕੂੜੇ ਚ ਸੂਟੀ ਜਾਂਦੇ
ਮਿਲਾਵਟੀ ਹਾਂ ਅਸੀਂ ਚੀਜ਼ਾਂ ਖਾਂਦੇ
ਪਤਾ ਨਹੀਂ ਜ਼ਹਿਰ ਕਿਦਾਂ ਪਾਚੋਂਦੇ
ਹੱਕ-ਸੱਚ ਦਾ ਤੂੰ ਹੋਕਾ ਦਿੱਤਾ
ਦੁਨੀਆਂ ਨੂੰ ਸੁਧਰਣ ਦਾ ਮੌਕਾ ਦਿੱਤਾ
ਤੂੰ ਦੱਸ ਹੁਣ ਕੌਣ ਸਮਝਾਵੇ
ਮੱਤ ਸਾਡੀ ਨਿਆਣੀ ਨੂੰ
ਬਾਬਾ ਨਾਨਕ ਸਾਨੂੰ ਮਾਫ਼ ਕਰੀ
ਅਸੀਂ ਸਮਝੇ ਨੀ ਤੇਰੀ ਬਾਣੀ ਨੂੰ।
ਆਥਣ-ਤੜਕੇ ਤੈਨੂੰ ਰੋਜ਼ ਹਾਂ ਪੜਦੇ
ਸੋਨੇ ਚ ਅਸੀਂ ਗੁਰਦੁਆਰੇ ਮੜ੍ਹਦੇ
ਬੇਈਮਾਨੀ ਅਸੀਂ ਫੇਰ ਨੀ ਛੱਡਦੇ
ਹੱਕ ਸੱਚ ਲਈ ਕਦੇ ਨਾ ਖੜ੍ਹਦੇ
ਹੁਣ ਤਾਂ ਲੋਕੀ ਹਵਸ ਦਾ ਸ਼ਿਕਾਰ ਬਣਾ ਰਹੇ
ਇਕ ਬਾਲੜੀ ਨਿਆਣੀ ਨੂੰ
ਨਾਨਕਾ ਸਾਨੂ ਮਾਫ ਕਰੀ
ਅਸੀਂ ਸਮਝੇ ਨੀ ਤੇਰੀ ਬਾਣੀ ਨੂੰ।
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤ ਮਹਤੂ
ਏਨਾ ਨੂੰ ਅਸੀਂ ਗੰਧਲੇ ਕਰਤਾ
ਮਰਗੀ ਸਾਡੀ ਮੱਤ
ਕਿਤੋਂ ਆਜਾ ਬਾਬਾ
ਬਚਾਲੇ ਸਾਡੀ ਹੁੰਦੀ ਖ਼ਤਮ ਕਹਾਣੀ ਨੂੰ
ਨਾਨਕ ਸਾਨੂੰ ਮਾਫ਼ ਕਰੀ
ਅਸੀਂ ਸਮਝੇ ਨੀ ਤੇਰੀ ਬਾਣੀ ਨੂੰ
ਹੋਊ ਇਕੱਤਰ ਮੇਰੇ ਭਾਈ
ਦੁਵਿਧਾ ਦੂਰ ਕਰੋ ਲਿਵ ਲਾਇ
ਪਰ ਹੁਣ ਤੱਕ ਏਕੇ ਦਾ ਫੁੱਲ ਨੀ ਖਿਲੀਆ
ਜਾਤ ਪਾਤ ਦਾ ਭੇਦ ਨੀ ਮਿਟਿਆ
ਮਨਾਉਣਾ ਤਾਂ ਗੁਰੂਪੁਰਬ ਹੀ ਆ
ਫਿਰ ਸਟੇਜਾਂ ਵੱਖਰੀਆਂ ਕਿਉਂ ਲਾਉਣੀਆਂ ਨੇ
ਏਨਾ ਧਰਮ ਦੇ ਠੇਕੇਦਾਰਾ
ਲੋਕਾਂ ਵਿਚ ਵੰਡੀਆ ਕਦੋ ਤੱਕ ਪਾਉਣੀਆਂ ਨੇ
20 ਡਾਲਰ ਤੇ ਅਸੀਂ ਅਉਖੇ ਹੁੰਦੇ
ਜਦੋ ਸਰਾ ਦਾ ਕਮਰਾ 2000 ਚ ਮਿਲਦਾ ਓਦੋਂ ਕਿਵੇ ਅਸੀਂ ਸੋਖੇ ਹੁੰਦੇ
ਕੌਣ ਬਦਲੂ ਨਾਨਕਾ ਸੋਚ ਸਾਡੀ ਕਾਣੀ ਨੂੰ
ਮਾਫ ਕਰਿ ਬਾਬਾ ਅਸੀਂ ਸਮਝੇ ਨੀ ਤੇਰੀ ਬਾਣੀ ਨੂੰ🙏🏻


ਵਰਿੰਦਰ
ਮੋਬਾਇਲ-7508749445


author

Aarti dhillon

Content Editor

Related News