ਗੀਤ : ਸੰਘੀ ਦੱਬਦੇ ਕਿਸਾਨਾਂ

09/28/2020 5:11:01 PM

 ਗੀਤ : ਸੰਘੀ ਦੱਬਦੇ ਕਿਸਾਨਾਂ

ਸੰਘੀ ਦੱਬਦੇ ਕਿਸਾਨਾਂ
ਸਮਾਂ ਖੁੰਝੇ ਨਾ ਨਿਸ਼ਾਨਾ
ਕਿਰਤੀ ਤੇਰੇ ਨਾਲ ਸਾਰੇ
ਤਖਤ ਝੁਕਾ ਦੇ ਜਵਾਨਾ
ਸੰਘੀ ਦੱਬਦੇ ਕਿਸਾਨਾਂ...

ਲਿਖੇ ਖੂਨ ਪਸੀਨੇ ਨਾਲ਼ 
ਪੰਨੇ ਹੁਣ ਤੱਕ ਇਤਿਹਾਸ ਦੇ
ਅੱਜ ਸਮਿਆਂ ਦੀ ਹਿੱਕ ਉੱਤੇ 
ਲੋਹ ਬਣ ਰੋਹ ਨੂੰ ਤਰਾਸ਼ ਦੇ
ਖਿੱਚ ਦੇ ਲ਼ਕੀਰ ਸ਼ੇਰਾ
ਗਾ ਕੇ ਅਣਖ ਦਾ ਤਰਾਨਾ
ਸੰਘੀ ਦੱਬਦੇ ਕਿਸਾਨਾਂ...

ਤੈਨੂੰ ਤੇਰੀਆਂ ਹੀ ਬਿੱਲੀਆਂ
ਚਿੜਾਉਣ ਕਰ ਮਿਆਊਂ ਮਿਆਊਂ  
ਸਾਹਮਣੇ ਲੁਟੇਰੇ ਤੇਰੇ
ਛਿੱਤਰ ਮਾਰ ਭਿਊਂ-ਭਿਊਂ 
ਲੂੰਬੜਾਂ ਦੀ ਚਾਲ-ਬਾਜ਼ੀ 
ਨਾ ਕੋਈ ਕਰਜੇ ਸ਼ੈਤਾਨਾਂ
ਸੰਘੀ ਦੱਸਦੇ ਕਿਸਾਨਾਂ...

ਪੁੱਤ ਤੇਰੇ ਮਰਦੇ ਨੇ ਹੱਦਾਂ ਉੱਤੇ
ਤੂੰ ਹੋ ਮਿੱਟੀ ਨਾਲ਼ ਮਿੱਟੀ ਮਰਦਾ
ਰਾਤ ਦਿਨ ਕਰ ਕੇ ਮੁਸੱਕਤਾਂ
ਅੰਨ ਦਾਤਿਆ ਤੂੰ ਭੁੱਖਾ ਮਰਦਾ
ਤੇਰੀਆਂ ਨਬਜ਼ਾਂ ਨੂੰ ਟੋਹਣ
ਨੇਤਾਵਾਂ ਨੇ ਗਾਉਣੈ ਅਫਸਾਨਾ 
ਸੰਘੀ ਦੱਬਦੇ...

"ਰੇਤਗੜੵ " ਪੈਰ ਪੁੱਟੀਂ ਨਾ ਪਿਛਾਂਹ
"ਬਾਲੀ" ਹੱਥ ਆਉਣੀ ਤੇਰੇ ਬਾਜ਼ੀ 
ਠੱਗਾਂ ਲੋਟੂਆਂ ਦੀ ਟੋਲੀ
ਚਿੱਤ ਕਰਨੇ ਗੋਡੀ ਲਾ ਕੇ ਨਾਜ਼ੀ
ਤੈਅ ਦੇ ਕੇ ਮੁੱਛਾਂ ਨੂੰ ਜੂਝੀਂ 
ਯਾਦ ਕਰੇ ਤੈਨੂੰ ਸਦੀਆਂ ਜ਼ਮਾਨਾ
ਸੰਘੀ ਦੱਬਦੇ ਕਿਸਾਨਾਂ....

ਬਲਜਿੰਦਰ ਸਿੰਘ ਬਾਲੀ ਰੇਤਗੜੵ 
9465129168


rajwinder kaur

Content Editor

Related News