ਇਲੈਕਸ਼ਨ ਤੇ ਝੂਠੇ ਵਾਅਦੇ

05/17/2019 11:00:34 AM

ਇਲੈਕਸ਼ਨ ਤੇ ਝੂਠੇ ਵਾਅਦੇ
ਨਾਲ ਪੰਜੇ ਦੇ ਲੁੱਟ ਮਚਾਈ,
ਫੁੱਲਾਂ ਨੂੰ ਗਿਆ ਮਧੋਲਿਆ,
ਤੱਕੜੀ ਦੇ ਵਿਚ ਕਾਣ ਰਹੀ, ਨ ਇਕ
ਬਰਾਬਰ ਤੋਲਿਆ।
ਸਾਰਿਆਂ ਝੂਠੇ ਵਾਅਦੇ ਕੀਤੇ,
ਲੇਕਿੰਨ ਬੁਰੇ ਇਰਾਦੇ ਕੀਤੇ,
ਗ਼ਰੀਬ ਲੋਕਾਈ ਦੇ ਦਿਲਾਂ ਦੇ,
ਜ਼ਖ਼ਮਾਂ ਵਾਲੇ ਫੱਟ ਨ ਸੀਤੇ,
ਭੋਲੀ ਜਨਤਾ ਚੁੱਪ ਕਰ ਬੈਠੀ, ਕੋਈ
ਵੀ ਕੁਝ ਨ ਬੋਲਿਆ।
ਨਾਲ ਪੰਜੇ ਦੇ ਲੁੱਟ ਮਚਾਈ...
15 ਲੱਖ ਖਾਤੇ ਵਿਚ ਪਾਏ, ਕਿੱਥੇ
ਰੱਖੀਏ ਸਮਝ ਨਾ ਆਏ,
ਬੈਂਕ ਦੇ ਲਾਕਰ ਤੰਗ ਪੈ ਗਏ, ਕਰਨ
ਲੱਗੇ ਉਹ ਹਾਏ-ਹਾਏ,
ਇਸ ਰੂਟ ਕੀ ਲਾਈਨੇ ਬਿਜੀ ਹੈਂ,
ਗਿਫ਼ਟ ਮੋਬਾਈਲ ਬੋਲਿਆ।
ਨਾਲ ਪੰਜੇ ਦੇ ਲੁੱਟ ਮਚਾਈ...
ਬੇਰੁਜ਼ਗਾਰੀ ਵੀ ਨਾ ਹਟਾਈ, ਘਰਾਂ
ਵਿਚ ਵੀ ਖੁਸ਼ੀ ਨ ਆਈ,
ਸਰਕਾਰਾਂ ਦਾ ਕਰਨ ਸਿਆਪਾ,
ਰਲਮਿਲ ਸਭ ਮਾਈ ਤੇ ਭਾਈ,
ਹੱਕ ਮੰਗਣ ਵਾਲਿਆਂ ਦਾ ਏਥੇ, ਖ਼ੂਨ
ਗਿਆ ਸਦਾ ਡੋਲਿਆ।
ਨਾਲ ਪੰਜੇ ਦੇ ਲੁੱਟ ਮਚਾਈ...
ਲਾਊਡ ਸਪੀਕਰ ਰੌਲਾ ਪਾਵੇ, ਕੂੜ
ਵੇਚਣ ਦਾ ਸ਼ੋਰ ਮਚਾਵੇ,
ਕਿਹੜਾ ਮੁਰਗਾ ਕਿਹੜੇ ਪਾਸੇ,
ਕਿਹੜਾ ਕਿਸ ਪਾਸੇ ਫਸ ਜਾਵੇ,
ਨਸ਼ੇ ਲਾਲਚ ਜਾਂ ਜ਼ਮੀਰ ਵੇਚ ਕੇ,
ਡੋਰ ਨਰਕ ਦਾ ਖੋਲਿਆ।
ਨਾਲ ਪੰਜੇ ਦੇ ਲੁੱਟ ਮਚਾਈ...
ਕੁਰਸੀ ਲੈਣ ਲਈ ਗੁੰਡਾਗਰਦੀ,
ਭੋਲੀ ਜਨਤਾ ਪਈ ਏ ਜਰਦੀ,
ਗੁੰਡਿਆਂ ਦੀ ਹੱਥ ਠੋਕੀ ਬਣਕੇ,
ਪੁਲਿਸ ਵੀ ਏਥੇ ਕੁਝ ਨ ਕਰਦੀ,
ਪੱਤਰਕਾਰਾਂ ਨੂੰ ਮਿਲਣ ਧਮਕੀਆਂ,
ਜੇ ਕਿਸੇ ਸੱਚ ਬੋਲਿਆ।
ਨਾਲ ਪੰਜੇ ਦੇ ਲੁੱਟ ਮਚਾਈ...
ਚੰਗਾ ਮੰਨ ਜੋ ਲੋਕਾਂ ਚੁਣਿਆ,
ਉਸਨੇ ਵੀ ਨਾ ਦੁੱਖੜਾ ਸੁਣਿਆ,
ਉਸਨੇ ਵੀ ਨਾ ਤੋੜ ਨਿਭਾਈ, ਠੱਗਣ
ਵਾਲਾ ਮਾਰਗ ਚੁਣਿਆ,
ਕੋਲੋਂ ਤੋਂ ਵੱਧ ਦਿਲ ਦਾ ਕਾਲਾ,
ਸੋਨਾ ਸਮਝ ਜੋ ਟੋਹਲਿਆ।
ਨਾਲ ਪੰਜੇ ਦੇ ਲੁੱਟ ਮਚਾਈ...
ਦੇਖਦੇ ਆਂ ਹੁਣ ਕਿਹੜਾ ਆਊ,
ਜਿਹੜਾ ਆ ਸਰਕਾਰ ਬਣਾਊ,
ਭ੍ਰਿਸ਼ਟਾਚਾਰ ਕਿਵੇਂ ਦੂਰ
ਕਰੇਗਾ, ਰੇਪਾਂ ਤਾਈਂ ਕਿਵੇਂ
ਠੱਲ ਪਾਊ,
ਗਰੀਬਾਂ ਦੇ ਹਰ ਕੋਈ ਹੱਕ
ਖੋਂਹਦਾ, ਭੇਦ ਪਰਸ਼ੋਤਮ ਖੋਲਿਆ।
ਨਾਲ ਪੰਜੇ ਦੇ ਲੁੱਟ ਮਚਾਈ...
ਪਰਸ਼ੋਤਮ ਲਾਲ ਸਰੋਏ, ਮੋਬਾ :
91-92175-44348


Aarti dhillon

Content Editor

Related News