ਸੁਲਗ ਰਿਹਾ.....?

Saturday, Mar 24, 2018 - 03:57 PM (IST)

ਸੁਲਗ ਰਿਹਾ.....?

ਸੁਲਗ ਰਿਹਾ ਕੁਝ,
ਅੰਦਰ ਮੇਰੇ,
ਕੋਈ ਕੰਮ ਨਾ ਆਏ,
ਮੰਦਰ ਮੇਰੇ।
ਹਰ ਧਰਮ ਦੀ,
ਆੜ ਚੋ ਲੋਕੀ,
ਫਸ ਗਏ ਨੇ ਕਿਸੇ,
ਝਾੜ ਚੋ ਲੋਕੀ,
ਮਨ ਦੇ ਦੂਰ ਨਾ, 
ਹੋਏ ਹਨੇਰੇ,
ਸੁਲਗ ਰਿਹਾ ਕੁਝ,
ਅੰਦਰ ਮੇਰੇ,
ਕੋਈ ਕੰਮ ਨਾ ਆਏ,
ਮੰਦਰ ਮੇਰੇ।
ਬਸ ਇੱਕ ਇੱਛਾ,
ਹੈ ਮੇਰੀ,
'ਸੁਰਿੰਦਰ'ਦੂਰ ਹੋ ਜਾਵੇ, 
ਤੇਰੀ ਮੇਰੀ,
ਮੇਰੀ ਇਹ ਇੱਛਾ ਹੀ,
ਪਿਆਰ ਬਖੇਰੇ,
ਸੁਲਗ ਰਿਹਾ ਕੁਝ,
ਅੰਦਰ ਮੇਰੇ,
ਕੋਈ ਕੰਮ ਨਾ ਆਏ,
ਮੰਦਰ ਮੇਰੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000


Related News