ਪੀਏਯੂ ਵਿਚ ਅਧਿਆਪਨ, ਖੋਜ ਅਤੇ ਪਸਾਰ ਸਿੱਖਿਆ ਬਾਰੇ ਕੋਰਸ ਹੋਇਆ ਆਰੰਭ

09/27/2018 4:27:17 PM

ਪੀਏਯੂ ਦੇ ਪਸਾਰ ਸਿੱਖਿਆ ਗ੍ਰਹਿ ਵਿਭਾਗ ਅਤੇ ਕਮਿਊਨੀਕੇਸ਼ਨ ਪ੍ਰਬੰਧਨ ਵਿਗਿਆਨ ਵਿਭਾਗ ਵੱਲੋਂ ਇਕ ਤਿਆਰੀ ਕੋਰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੋਰਸ ਦਾ ਸਿਰਲੇਖ ਪ੍ਰਭਾਵਸ਼ਾਲੀ ਅਧਿਆਪਨ, ਖੋਜ ਅਤੇ ਪਸਾਰ ਸਿੱਖਿਆ ਹੈ। ਇਸ ਕੋਰਸ ਦਾ ਆਰੰਭ ਗ੍ਰਹਿ ਵਿਗਿਆਨ ਕਾਲਜ ਦੇ ਡੀ. ਡਾ ਜੇ ਕੇ ਗੁਲਾਟੀ ਨੇ ਕੀਤਾ । ਇਸ ਵਾਰ ਇਸ ਕੋਰਸ ਵਿਚ ਵੱਖ-ਵੱਖ ਵਿਭਾਗਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਪੀਏਯੂ ਦੇ ਖੇਤਰੀ ਖੋਜ ਸਟੇਸ਼ਨਾਂ ਤੋਂ ਸਿੱਖਿਆਰਥੀ ਹਿੱਸਾ ਲੈ ਰਹੇ ਹਨ। ਇਸ ਕੋਰਸ ਦੀ ਰੂਪਰੇਖਾ ਨਵੇਂ ਭਰਤੀ ਹੋਏ ਅਧਿਆਪਨ, ਅਮਲੇ ਨੂੰ ਉਹਨਾਂ ਦੀ ਅਧਿਆਪਕ ਖੋਜੀ ਅਤੇ ਪਸਾਰ ਮਾਹਿਰ ਵਜੋਂ ਭੂਮਿਕਾ ਦੀ ਸਿਖਲਾਈ ਲਈ ਬਣਾਈ ਗਈ ਹੈ। ਪੀਏਯੂ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਅਤੇ ਸੇਵਾ ਮੁਕਤ ਅਧਿਆਪਕ ਇਸ ਕੋਰਸ ਵਿਚ ਵਿਸ਼ਾ-ਮਾਹਿਰਾਂ ਵਜੋਂ ਸ਼ਾਮਲ ਹੋ ਰਹੇ ਹਨ। ਸਹਾਇਕ ਪਜ਼ੋਫੈਸਰ ਡਾ. ਪ੍ਰੀਤੀ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਅਤੇ ਭਾਗ ਲੈਣ ਵਾਲੇ ਸਿੱਖਿਆਰਥੀਆਂ ਦਾ ਸਵਾਗਤ ਕੀਤਾ। ਵਿਭਾਗ ਦੇ ਮੁਖੀ ਅਤੇ ਸੀਨੀਅਰ ਵਿਗਿਆਨੀ ਡਾ. ਕਿਰਨਜੋਤ ਸਿੱਧੂ ਨੇ ਕਿਹਾ ਕਿ ਇਹ ਕੋਰਸ ਸਿੱਖਿਆਰਥੀਆਂ ਦੀ ਅਧਿਆਪਕ, ਖੋਜੀ ਅਤੇ ਪਸਾਰ ਮਾਹਿਰ ਵਜੋਂ ਪ੍ਰਤਿਭਾ ਨੂੰ ਨਿਖਾਰ ਕੇ ਯੂਨੀਵਰਸਿਟੀ ਦੇ ਅਮਲੇ ਨੂੰ ਹੋਰ ਸਮਰੱਥ ਬਣਾਏਗਾ। ਉਹਨਾਂ ਨੇ ਇਸ ਕੋਰਸ ਦੀ ਵਿਸ਼ਾ-ਵਿਭਿੰਨਤਾ ਉਪਰ ਤਸੱਲੀ ਪ੍ਰਗਟ ਕੀਤੀ ।

ਜਗਦੀਸ਼ ਕੌਰ


Related News