ਖੂਨ ਵਹਾਉਂਣਾ ਪੈਂਦਾ

06/19/2018 5:16:04 PM

ਸੁੱਤਿਆਂ ਦੇ ਤਾਂਈ ਹਾਕ ਮਾਰ ਕੇ ਵੀ ਜਗਾਉਂਦੇ ਆਂ,
ਜੇ ਨਾ ਉੱਠਣ ਤਾਂ ਫੇਰ ਹਲੂਣਾਂ, ਮਾਰ ਜਗਾਉਂਦੇ ਆਂ,
ਨਾ ਬਣੇ ਫਿਰ ਵੀ ਗੱਲ ਤਾਂ ਪਾਣੀ ਪਾ ਜਗਾਉਂਣਾ ਪੈਂਦਾ,
ਇੱਥੇ ਮਾਨਵਤਾ ਦੇ ਜੀਵਨ ਲਈ, ਹੈ ਖੂਨ ਵਹਾਉਂਣਾ ਪੈਂਦਾ..

ਸਾਡੇ ਗੁਰੂਆਂ-ਪੀਰਾਂ ਜਾਗ ਜਾਓ ਦਾ ਬੜਾ ਈ ਹੋਕਾ ਲਾਇਆ,
ਉਨਾਂ ਅੰਮ੍ਰਿਤ ਵਰਖਾ ਕੀਤੀ ਤੇ ਮੇਹਰਾਂ ਦਾ ਮੀਂਹ ਵਰਸਾਇਆ,
ਜੇ ਡੰਗਰ ਕੋਈ ਨੁਕਸਾਨ ਕਰੇ, ਸੋਟਾ ਉਠਾਉਂਣਾ ਪੈਂਦਾ।
ਇੱਥੇ ਮਾਨਵਤਾ ਦੇ ਜੀਵਨ ਲਈ, ਹੈ ਖ਼ੂਨ ਵਹਾਉਂਣਾ ਪੈਂਦਾ..

ਇਤਿਹਾਸ ਪਿਆ ਖੁੱਦ ਬੋਲ ਰਿਹਾ, ਛਲ-ਕਪਟੀ ਰਿਹਾ ਏ ਭਾਰੂ,
ਸੋਚਣ-ਪਰਖਣ ਦੀ ਵਿਹਲ ਨਹੀਂ, ਉਹ ਸੱਚ ਨੂੰ ਕੀ ਵਿਚਾਰੂ,
ਫਿਰ ਮੂਰਖ਼, ਕਪਟੀ, ਪਾਪੀ ਨੂੰ,ਬਸ ਸਬਕ ਸਿਖਾਉਂਣਾ ਪੈਦਾ।
ਇੱਥੇ ਮਾਨਵਤਾ ਦੇ ਜੀਵਨ ਲਈ, ਹੈ ਖੂਨ ਵਹਾਉਂਣਾ ਪੈਂਦਾ..।

ਮਾਨਵ ਤਾਂ ਕੋਈ ਬਚਿਆਂ ਨਾ, ਧਰਮਾਂ ਦੀ ਲਾਸ਼ ਈ ਘੁੰਮੇ,
ਸੱਚ ਤਾਂਈਂ ਠੋਕਰ ਮਾਰ ਕੇ, ਮੂਰਖ਼ ਪੈਰ ਕੂੜ ਦੇ ਚੁੰਮੇ,
ਕੋਈ ਪਾਗ਼ਲਖ਼ਾਨਾ ਲੱਭ ਕੇ, ਉਸਨੂੰ ਜਮ੍ਹਾ ਕਰਾਉਂਣਾ ਪੈਂਦਾ।
ਇੱਥੇ ਮਾਨਵਤਾ ਦੇ ਜੀਵਨ ਲਈ, ਹੈ ਖੂਨ ਵਹਾਉਂਣਾ ਪੈਂਦਾ..।

ਸੱਚ ਨਾਲ ਦੁਸ਼ਮਣੀ ਪਾਲਣ, ਜਿਹੜੇ ਕੂੜ ਦੇ ਬਣੇ ਵਪਾਰੀ,
ਪਰਸ਼ੋਤਮ ਆਖੇ ਦੁਨੀਆਂ 'ਤੇ, ਇਹ ਫੈਲ ਗਈ ਮਹਾਮਾਰੀ,
ਚੌਧਰ ਦਾ ਭੂਤ ਜੇ ਚੁੰਬੜ ਜਾਵੇ, ਉਸ ਤਾਂਈਂ ਲਾਹੁਣਾ ਪੈਂਦਾ।
ਏਥੇ ਮਾਨਵਤਾ ਦੇ ਜੀਵਨ ਲਈ, ਹੈ ਖੂਨ ਵਹਾਉਂਣਾ ਪੈਂਦਾ..।
ਪਰਸ਼ੋਤਮ ਲਾਲ ਸਰੋਏ
ਮੋਬਾ: 9217544348


Related News