ਸੋਹਣੀ ਜਿਹੀ ਨੂੰਹ

Thursday, May 11, 2017 - 04:43 PM (IST)

 ਸੋਹਣੀ ਜਿਹੀ ਨੂੰਹ
ਸ਼ਿੰਦਰ ਮਾਂ ਬਣਨ ਵਾਲੀ ਹੈ। ਇਹ ਖ਼ਬਰ ਸੁਣ ਕੇ ਘਰ ''ਚ ਖੁਸ਼ੀ ਦਾ ਮਾਹੌਲ ਸੀ। ਸਾਰੇ ਖੁਸ਼ ਸਨ ਕਿ ਘਰ ''ਚ ਇਕ ਨਿੱਕਾ ਜਿਹਾ ਨਵਾਂ ਮਹਿਮਾਨ ਆਉਣ ਵਾਲਾ ਹੈ। ਸ਼ਿੰਦਰ ਦੇ ਪਤੀ ਹਰਨਾਮ ਨੂੰ ਇਸ ਗੱਲ ਨੇ ਐਨੀ ਖੁਸ਼ੀ ਦਿੱਤੀ ਕਿ ਉਹ ਪਹਿਲਾਂ ਦੀ ਤਰ੍ਹਾਂ ਇਸ ਵਾਰੀ ਵੀ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸਾਰੀਆਂ ਵਿਉਂਤਾ ਬਣਾਉਣ ਲੱਗ ਗਿਆ। ਪਰ ਹਰਨਾਮ ਦੀ ਮਾਤਾ ਦੇ ਦਿਲ ''ਚ ਕੁਝ ਹੋਰ ਹੀ ਚੱਲ ਰਿਹਾ ਸੀ, ਉਹ ਚਾਹੁੰਦੀ ਸੀ ਕਿ ਆਉਣ ਵਾਲਾ ਬੱਚਾ ਮੁੰਡਾ ਹੀ ਹੋਵੇ, ਆਪਣੀ ਨੂੰਹ ਨੂੰ ਸੋਹਣੀ ਜਿਹੀ ਤਾਕੀਦ ਕਰਦਿਆਂ ਉਸਨੇ ਕਿਹਾ ਕਿ ਕਲ ਡਾਕਟਰ ਕੋਲ ਜਾ ਕੇ ਚੈੱਕ ਕਰਵਾਓ, ਕੁਝ ਵੀ ਹੋਵੇ ਉਸਨੂੰ ਪੋਤਾ ਹੀ ਚਾਹੀਦਾ ਹੈ, ਉਸਦੇ ਬੜੇ ਅਰਮਾਨ ਨੇ ਕਿ ਉਹ ਆਪਣੇ ਪੋਤੇ ਦਾ ਵਿਆਹ ਦੇਖੇ ਅਤੇ ਇਕ ਸੋਹਣੀ ਜਿਹੀ ਨੂੰਹ ਆਪਣੇ ਘਰ ਲੈ ਕੇ ਆਵੇ। ਇਹ 
ਸੁਣ ਕੇ ਸਾਰੇ ਸੁੰਨ ਹੋ ਗਏ।
 
ਸਨਦੀਪ ਸਿੰਘ ਸਿੱਧੂ
ਫੋਨ: 9463661542

Related News