ਕਰਜ਼ੇ ਤੋਂ ਪਰੇਸ਼ਾਨ ਮਜ਼ਦੂਰ ਨੇ ਕੀਤੀ ਆਤਮ-ਹੱਤਿਆ

Monday, Mar 09, 2020 - 05:18 PM (IST)

ਕਰਜ਼ੇ ਤੋਂ ਪਰੇਸ਼ਾਨ ਮਜ਼ਦੂਰ ਨੇ ਕੀਤੀ ਆਤਮ-ਹੱਤਿਆ

ਸੰਗਰੂਰ (ਕੋਹਲੀ): ਸੰਗਰੂਰ ਦੇ ਪਿੰਡ ਖੋਖਰਕਲਾ 'ਚ ਮਜ਼ਦੂਰ ਹਰਬੰਸ ਸਿੰਘ (48) ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਰਬੰਸ ਸਿੰਘ ਲਕੜੀ ਦੇ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਕੰਮ ਦੀ ਕਮੀ ਦੇ ਚੱਲਦੇ ਉਸ ਨੇ ਫਾਈਨੈੱਸ ਕੰਪਨੀ ਤੋਂ ਕਰਜ਼ਾ ਲਿਆ ਹੋਇਆ ਸੀ। ਹਰਬੰਸ ਦੀ ਪਤਨੀ ਵੀ ਨਰੇਗਾ ਦੇ ਆਦਿਮ ਮਜ਼ਦੂਰੀ ਦਾ ਕੰਮ ਕਰਦੀ ਹੈ। ਕਰਜ਼ੇ ਦੀ ਕਿਸ਼ਤ ਅਦਾ ਨਾ ਕਰਨ 'ਤੇ ਹਰਬੰਸ ਮਾਨਸਿਕ ਰੂਪ ਤੋਂ ਪਰੇਸ਼ਾਨ ਚੱਲ ਰਿਹਾ ਸੀ। ਅੱਜ ਸਵੇਰੇ ਜਦੋਂ ਸਾਰੇ ਘਰ ਦੇ ਕੰਮ 'ਤੇ ਚਲੇ ਗਏ ਤਾਂ ਹਰਬੰਸ ਨੇ ਪੱਖੇ ਨਾਲ ਚੁੰਨੀ ਬੰਨ੍ਹ ਨੇ ਆਤਮ-ਹੱਤਿਆ ਕਰ ਲਈ। ਇਸ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਹੈ।


author

Shyna

Content Editor

Related News