UP ਦੇ ਨੌਜਵਾਨ ਨੇ ਬਠਿੰਡਾ ''ਚ ਕੀਤੀ ਖ਼ੁਦਕੁਸ਼ੀ, ਬਰਾਮਦ ਹੋਇਆ 6 ਪੇਜ਼ਾਂ ਦਾ ਸੁਸਾਈਡ ਨੋਟ

Friday, May 26, 2023 - 10:58 AM (IST)

UP ਦੇ ਨੌਜਵਾਨ ਨੇ ਬਠਿੰਡਾ ''ਚ ਕੀਤੀ ਖ਼ੁਦਕੁਸ਼ੀ, ਬਰਾਮਦ ਹੋਇਆ 6 ਪੇਜ਼ਾਂ ਦਾ ਸੁਸਾਈਡ ਨੋਟ

ਬਠਿੰਡਾ (ਸੁਖਵਿੰਦਰ) : ਨਰੂਆਣਾ ਰੋਡ ’ਤੇ ਇਕ ਵਿਦਿਆਰਥੀ ਵੱਲੋਂ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਨਰੂਆਣਾ ਰੋਡ ’ਤੇ ਇਕ ਨੌਜਵਾਨ ਗੰਭੀਰ ਹਾਲਤ ’ਚ ਸੜਕ ’ਤੇ ਪਿਆ ਰੌਲਾ ਪਾ ਰਿਹਾ ਸੀ, ਜਿਸਦੇ ਕੋਲ ਸਲਫ਼ਾਸ (ਜ਼ਹਿਰਿਲੀ ਦਵਾਈ) ਦੀ ਸ਼ੀਸ਼ੀ ਮੌਜੂਦ ਸੀ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਮੌਕੇ ’ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ। ਸੰਸਥਾ ਵਰਕਰਾਂ ਵੱਲੋਂ ਤੁਰੰਤ ਗੰਭੀਰ ਹਾਲਤ ’ਚ ਪੀੜਤ ਨੌਜਵਾਨ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦਾ ਇਲਾਜ ਸ਼ੁਰੂ ਕੀਤਾ ਗਿਆ। ਜ਼ੇਰੇ ਇਲਾਜ ਨੌਜਵਾਨ ਵੱਲੋਂ ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨ ਵੀ ਦਰਜ ਕਰਵਾਏ।

ਇਹ ਵੀ ਪੜ੍ਹੋ- ਬਾਘਾਪੁਰਾਣਾ 'ਚ ਪਲਟੀ ਸਵਾਰੀਆਂ ਨਾਲ ਭਰੀ PRTC ਬੱਸ, ਮਚਿਆ ਚੀਕ-ਚਿਹਾੜਾ

ਇਸ ਮੌਕੇ ਉਕਤ ਨੌਜਵਾਨ ਵੱਲੋਂ 6 ਪੇਜ਼ਾਂ ਦਾ ਸੁਸਾਇਡ ਨੋਟ ਵੀ ਪੁਲਸ ਨੂੰ ਸੌਂਪਿਆ, ਜਿਸ ਵਿਚ ਖ਼ੁਦਕੁਸ਼ੀ ਕਰਨ ਦਾ ਨਿੱਜੀ ਕਾਰਨ ਦੱਸਿਆ ਹੈ। ਕਰੀਬ 4 ਘੰਟੇ ਇਲਾਜ ਚੱਲਣ ਤੋਂ ਬਾਅਦ ਨੌਜਵਾਨ ਨੇ ਦਮ ਤੋੜ ਦਿੱਤਾ। ਨੌਜਵਾਨ ਦੀ ਪਛਾਣ ਦੀਪਕ ਕੁਮਾਰ ਪਾਂਡੇ (24) ਪੁੱਤਰ ਦਵਿੰਦਰ ਕੁਮਾਰ ਵਾਸੀ ਨਸੀਰਪੁਰ ਯੂ. ਪੀ. ਵਜੋਂ ਹੋਈ। ਮ੍ਰਿਤਕ ਨੌਜਵਾਨ ਰਾਮਪੁਰਾ ਰੋਡ ਸਥਿਤ ਯੂਨੀਵਰਸਿਟੀ ’ਚ ਪੜ੍ਹਾਈ ਕਰ ਰਿਹਾ ਸੀ ਅਤੇ ਬਠਿੰਡਾ ’ਚ ਕਿਰਾਏ ਦੇ ਮਕਾਨ ’ਚ ਇਕੱਲਾ ਰਹਿੰਦਾ ਸੀ। ਫਿਲਹਾਲ ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- CM ਮਾਨ ਦੇ ਅਲਟੀਮੇਟਮ ਤੋਂ ਬਾਅਦ ਬੋਲੇ ਸਾਬਕਾ CM ਚੰਨੀ, ਆਖੀ ਇਹ ਗੱਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News