ਕਾਂਗਰਸ ਪਾਰਟੀ ’ਚ ਅਨੁਸ਼ਾਸ਼ਨ ਭੰਗ ਕਰਨ ਵਾਲੇ ਲੋਕਾਂ ਲਈ ਕੋਈ ਥਾਂ ਨਹੀਂ : ਰਾਜਾ ਵੜਿੰਗ

05/20/2022 3:36:41 PM

ਦਿੜ੍ਹਬਾ ਮੰਡੀ ( ਅਜੈ ) : ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੜ੍ਹਬਾ ਵਿਖੇ ਰੱਖੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਹਲਕੇ ਦੇ ਹਰ ਪਿੰਡ 'ਚ ਜਾ ਕੇ ਹਰ ਵਰਕਰ ਨੂੰ ਉਹ ਸਿੱਧੇ ਤੌਰ ’ਤੇ ਮਿਲੇਗਾ ਤੇ ਨਾਲ ਹੀ ਕਾਂਗਰਸ ਦੀ ਮਜ਼ਬੂਤੀ ਲਈ ਕਿਸੇ ਵੀ ਵਰਕਰ ਵੱਲੋਂ ਦਿੱਤੀ ਗਈ ਉਸ ਦੀ ਵੱਡਮੁੱਲੀ ਰਾਏ ਨੂੰ ਮੰਨਿਆ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਜਾਂਗੀਰ ਨਹੀਂ ਹੈ, ਸਗੋਂ ਕਾਂਗਰਸ ਨਾਲ ਕਿਸੇ ਵੀ ਨੇਤਾ ਜਾਂ ਵਰਕਰ ਦੀ ਇੱਕ ਵੱਖਰੀ ਪਛਾਣ ਹੈ। ਉਨ੍ਹਾਂ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਸਮੇਂ ਹੋਈ ਹਾਰ ਨੂੰ ਕਾਂਗਰਸ ਦੇ ਪੰਜਾਬ ਅੰਦਰ ਪਹਿਲੀ ਕਤਾਰ ਦੇ ਨੇਤਾਵਾਂ ਵਿੱਚ ਮੁੱਖ ਮੰਤਰੀ ਬਣਨ ਦੀ ਲਾਲਸਾ ਨੂੰ ਮੁੱਖ ਕਾਰਨ ਦੱਸਿਆ ਹੈ। ਜਿਸ ਲਈ ਉਹ ਆਗੂ ਨਿਜੀ ਤੌਰ ’ਤੇ ਲੜਦੇ ਰਹੇ ਅਤੇ ਪਾਰਟੀ ਦਾ ਨੁਕਸਾਨ ਕਰਦੇ ਰਹੇ ਹਨ।

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਵੜਿੰਗ ਨੇ ਨੌਜਵਾਨ ਵਰਕਰਾਂ ਨੂੰ ਕਿਹਾ ਕਿ ਜਿੰਦਗੀ ਵਿੱਚ ਕਾਮਯਾਬ ਹੋਣ ਲਈ ਨਿਸ਼ਾਨਾ ਮਿੱਥਣਾ ਜ਼ਰੂਰੀ ਹੈ ਅਤੇ ਉਸ ਨਿਸ਼ਾਨੇ ਦੀ ਪੂਰਤੀ ਲਈ ਆਪਣੀ ਸਾਰੀ ਸ਼ਕਤੀ ਲਾ ਦਿਓ ਅਤੇ ਕਾਮਯਾਬੀ ਤੁਹਾਡੇ ਦਰ ਅੱਗੇ ਖੜੀ ਹੋਵੇਗੀ। ਸੰਸਦੀ ਹਲਕਾ ਸੰਗਰੂਰ ਅੰਦਰ ਜਲਦੀ ਹੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਪਾਰਟੀ ਆਪਣੇ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਕੇ ਪਾਰਟੀ ਦੀ ਸ਼ਕਤੀ ਇੱਕਠਾ ਕਰਨ ’ਤੇ ਲੱਗੀ ਹੋਈ ਹੈ। ਪਾਰਟੀ ਦੀ ਗੁੱਟਬੰਦੀ ਬਾਰੇ ਉਨ੍ਹਾਂ ਕਿਹਾ ਕਿ ਹੁਣ ਪਾਰਟੀ ਅੰਦਰ ਸਿਰਫ਼ ਇੱਕ ਹੀ ਗੁੱਟ ਰਹੇਗਾ ਜਿਸ ਦਾ ਨਾਮ ਕਾਂਗਰਸ ਹੈ। ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ, ਯੂਥ ਆਗੂ ਜਗਦੇਵ ਸਿੰਘ ਗਾਗਾ, ਜਿਲ੍ਹਾ ਇੰਜਾਰਜ਼ ਇੰਦਰਵੀਰ ਸਿੰਘ ਬੁਲਾਰੀਆਂ, ਹਰਮਨ ਬਡਲਾ ਅਤੇ ਹੋਰ ਵੱਡੀ ਗਿਣਤੀ ਵਰਕਰ ਹਾਜ਼ਰ ਸਨ।  

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News