SSP ਭਾਰਗਵ ਨੇ ਪੰਚਾਇਤਾਂ ਨੂੰ ਕੋਰੋਨਾ ਤੋਂ ਨਿਵੇਕਲੇ ਢੰਗ ਨਾਲ ਕੀਤਾ ਜਾਗਰੂਕ

03/30/2020 8:34:07 PM

ਮਾਨਸਾ- ਦੇਸ਼ ਵਿਚ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਕੋਰੋਨਾ ਨਾਮੀ ਬੀਮਾਰੀ ਤੋਂ ਮਾਨਸਾ ਦੇ ਐਸਐਸਪੀ ਡਾ ਨਰਿੰਦਰ ਭਾਰਗਵ ਨੇ ਪੰਚਾਇਤਾਂ ਤੇ ਨੌਜਵਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇਸ ਬੀਮਾਰੀ ਦੇ ਮੁਢਲੀ ਜਕੜ ਵਿਚ ਨਹੀਂ ਆਏ,ਜਦੋਂ ਕਿ ਵੱਡੇ ਵੱਡੇ ਮੁਲਕਾਂ ਚ ਇਹ ਬੀਮਾਰੀ ਵੱਡੀ ਤਬਾਹੀ ਮਚਾ ਚੁੱਕੀ ਹੈ।ਉਨਾਂ ਪੰਚਾਇਤਾਂ ਨੂੰ ਇਸ ਘੜੀ ਵਿਚ ਮਹੱਤਵਪੂਰਨ ਰੋਲ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕੋਰੋਨਾ ਨੂੰ ਰੋਕਣ ਲਈ ਸਰਕਾਰ, ਜ਼ਿਲਾ ਪ੍ਰਸ਼ਾਸ਼ਨ ਤੇ ਪੁਲਿਸ ਜਿਹੜੇ ਯਤਨ ਕਰ ਰਹੀ ਹੈ,ਉਸਦੇ ਸਾਰਥਿਕ ਨਤੀਜੇ ਸਾਹਮਣੇ ਲੈ ਕੇ ਆਉਣ ਲਈ ਹਰ ਵਿਅਕਤੀ, ਹਰ ਪੰਚਾਇਤ ਤੇ ਹਰ ਉਦਮੀ ਨੌਜਵਾਨ ਨੂੰ ਹੰਭਲਾ ਮਾਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਰੋਨਾ ਇਕ ਚੇਨ ਰਾਹੀਂ ਫੈਲਣ ਵਾਲੀ ਬੀਮਾਰੀ ਹੈ,ਜਿਸ ਨੂੰ ਤੋੜਨਾ ਹੀ ਸਾਡਾ ਮੁੱਖ ਮਕਸਦ ਹੈ। ਉਨਾਂ ਇਸ ਦੌਰਾਨ ਦਰਜਨਾਂ ਪਿੰਡਾਂ ਦੀ ਪੰਚਾਇਤਾਂ ਨਾਲ ਵੀਡੀੳ ਕਾਨਫਰੰਸ ਕੀਤੀ ਤੇ ਉਦਮੀ ਨੌਜਵਾਨ ਨੂੰ ਇਸ ਨਾਲ ਜੋੜ ਕੇ ਇਹ ਕਾਰਜ ਵਿੱਢਿਆ ਹੈ।
ਐਸਐਪੀ ਡਾ ਭਾਰਗਵ ਨੇ ਕਿਹਾ ਕਿ ਲੋਕਾਂ ਨੂੰ ਘਰ ਬੈਠੇ ਹੀ ਮਾਨਸਾ, ਸਰਦੂਲਗੜ, ਬੁਢਲਾਡਾ ਆਦਿ ਥਾਵਾਂ ਤੇ ਜ਼ਰੂਰਤ ਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ।ਜਿਸ ਵਿਚ ਸਮਾਜਸੇਵੀ ਸੰਸਥਾਵਾਂ ਸਹਿਯੋਗ ਕਰ ਰਹੀਆਂ ਹਨ। ਉਨਾਂ ਕਿਹਾ ਕਿ ਲੋਕਾਂ ਨੁੰ ਜੇਕਰ ਮਜਬੂਰੀਵਸ ਆਪਣੇ ਘਰਾਂ ਤੋਂ ਕਿਸੇ ਕੰਮ ਲਈ ਬਾਹਰ ਆਦਿ ਜਾਣਾ ਪਵੇ ਤਾਂ ਪੁਲਿਸ ਨੇ ਇਸ ਵਾਸਤੇ ਪੁਲਿਸ ਦੀਆਂ ਵਿਸ਼ੇਸ  ਕਮੇਟੀਆਂ ਤੇ ਪੁਲਿਸ ਕੰਟਰੌਲ ਰੂਮ ਵਿਚ ਹੈਲਪ ਲਾਈਨ ਬਣਾਈ ਗਈ ਹੈ।ਡਾ ਭਾਰਗਵ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਉਣ ਵਾਲਾ ਸਮਾਂ  ਸਾਡੇ ਲਈ ਸੰਵੇਦਨਸ਼ੀਲ ਹੈ,ਪਰ ਅਸੀਂ ਪਜੰਾਬੀ ਇਸ ਤਰਾਂ ਹਿੰਮਤ ਤੇ ਕੋਰੋਨਾ ਦੀ ਚੇਨ ਤੋੜਦੇ ਹੋਏ ਜਿੱਤ ਵੱਲ ਵਧਾਗੇ।ਉਨਾਂ ਕਿਹਾ ਕਿ ਅਸੀਂ ਅਮਲੀਜਾਮਾ ਪਹਿਨਾ ਕੇ ਇਸ ਲੜਾਈ ਦੀ ਜਿੱਤ ਵੱਲ ਵਧ ਰਹੇ ਹਾਂ। ਉਨਾਂ ਪਿੰਡਾਂ ਦੀ ਪੰਚਾਇਤਾਂ ਨਾਲ ਤਾਲਮੇਲ ਕਰਕੇ ਇਸ ਬੀਮਾਰੀ ਨੂੰ ਭਜਾਉਣ ਦਾ ਦਾਅਵਾ ਕੀਤਾ। ਉਨਾਂ ਵੀਡੀੳ ਕਾਨਫਰੰਸ ਰਾਹੀਂ ਪੰਚਾਇਤਾਂ ਨੂੰ ਕੋਰੋਨਾ ਦੀ ਚੇਨ ਤੋੜਨ ਦਾ ਸੱਦਾ ਦਿੱਤਾ ਤੇ ਇਸ ਵਾਸਤੇ ਮਾਹਿਰ ਡਾਕਟਰਾਂ ਦੀਆਂ ਦਲੀਲਾਂ ਦਿੱਤੀਆਂ। ਇਸ ਨਿਵੇਕਲੀ ਕੋਸਿਸ਼ ਰਾਹੀਂ ਪਹਿਲ ਕਰਨ ਵਾਸਤੇ ਉਨਾਂ ਦੇ ਕਾਰਜ ਦੀ ਪ੍ਰਸੰਸਾ ਕੀਤੀ।
ਐਸਐਸਪੀ ਮਾਨਸਾ ਦੀ ਇਸ ਅਨੋਖੀ ਮੁਹਿੰਮ ਦਾ ਧੰਨਵਾਦ ਕਰਦਿਆਂ ਬਲਾਕ ਮਾਨਸਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ, ਸਰਪੰਚ ਹਰਬੰਸ ਸਿੰਘ ਭਾਈਦੇਸਾ, ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਸੁੱਖੀ ਭੰਮਾ, ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ, ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ ਆਦਿ ਨੇ ਕਿਹਾ ਕਿ ਪੰਚਾਇਤਾਂ ਚ ਜਿਸ ਤਰਾਂ ਲੋਕ ਭਲਾਈ ਦਾ ਸੁਨੇਹਾ ਲੈ ਕੇ ਉਹ ਪੰਚਾਇਤਾਂ ਦੇ ਰੁ ਬ ਰੂ ਹੋ ਰਹੇ ਹਨ, ਉਨਾਂ ਦੇ ਇਸ ਉਪਰਾਲੇ ਨਾਲ ਪੰਚਾਇਤਾਂ ਤੇ ਆਮ ਪੇਂਡੂ ਲੋਕਾਂ ਵਿਚ ਨਵੀਂ ਜਾਗਰੂਕਤਾ ਆ ਰਹੀ ਹੈ। ਉਨਾਂ ਕਿਹਾ ਕਿ ਪੁਲਿਸ ਦੀ ਇਸ ਮੁਹਿੰਮ ਦਾ ਲੋਕ ਵੀ ਸਾਥ ਦੇਣ ਲੱਗੇ ਹਨ ਤੇ 14 ਦਿਨਾਂ ਦਾ ਬੀਮਾਰੀ ਦੇ ਪ੍ਰਕੋਪ  ਖਤਮ ਹੁੰਦੇ ਹੀ ਅਸੀਂ ਦੇਸ਼ ਦੀ ਤੰਦਰੁਸਤੀ ਦਾ ਸੁਨੇਹਾ ਲੈ ਕੇ ਆਪਣੇ ਘਰਾਂ , ਆਪਣੇ ਪਰਿਵਾਰਾਂ ਚ ਰਹਿ ਕੇ ਖੁਸ਼ੀ ਮਾਣ ਸਕਾਗੇ।ਉਕਤ ਪੰਚਾਇਤਾਂ ਨੇ ਕਿਹਾ ਕਿ ਜੇਕਰ ਪੁਲਿਸ ਵਿਭਾਗ ਸਾਨੂੰ ਇਸ ਤਰਾਂ ਜਾਣੂ ਨਾ ਕਰਵਾਉਂਦਾ ਤਾਂ ਇਹ ਨਾਜੁਕ ਸਥਿਤੀ ਸਾਡੇ ਲਈ ਹੋਰ ਵੀ ਖਤਰਨਾਕ ਬਣ ਜਾਵੇਗੀ। ਕਿਉਂਕਿ ਸੰਪੰਨ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਦਾ ਸਿਹਤ ਸਿਸਟਮ ਢਾਂਚਾ ਕਾਫੀ ਕਮਜ਼ੋਰ ਹੈ,ਜਿਸ ਪ੍ਰਤੀ ਜਾਗਰੂਕਤਾ ਹੀ ਸਾਡੇ ਬਚਾੳ ਦਾ ਇਕ ਸਾਰਥਿਕ ਕਦਮ ਹੈ।


Bharat Thapa

Content Editor

Related News