ਬਜ਼ੁਰਗ ਜੋੜੇ ਲਈ ਮਸੀਹਾ ਬਣੀ ਪੰਜਾਬ ਪੁਲਸ, ਦੋ ਮਹੀਨਿਆਂ ਤੋਂ ਕਰ ਰਹੀ ਸੇਵਾ
Friday, May 29, 2020 - 11:31 AM (IST)
ਸ੍ਰੀ ਮੁਕਤਸਰ ਸਾਹਿਬ : ਕੋਰੋਨਾ ਦੇ ਕਹਿਰ 'ਚ ਪੰਜਾਬ ਪੁਲਸ ਦੇ ਮੁਲਾਜ਼ਮਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦਿਨ-ਰਾਤ ਲੋਕਾਂ ਦੀ ਸੇਵਾ ਕਰ ਰਹੇ ਹਨ। ਪੰਜਾਬ ਪੁਲਸ ਮੁਲਾਜ਼ਮਾਂ ਨੇ ਕਰਫਿਊ ਦੌਰਾਨ ਲੋਕਾਂ 'ਤੇ ਸਿਰਫ ਡੰਡੇ ਹੀ ਨਹੀਂ ਚਲਾਏ ਸਗੋਂ ਭੁੱਖਿਆਂ ਨੂੰ ਖਾਣਾ ਵੀ ਖੁਆਇਆ, ਤੇ ਜ਼ਖਮਾਂ 'ਤੇ ਮੱਲ੍ਹਮ ਵੀ ਲਾਇਆ ਹੈ।
ਇਹ ਵੀ ਪੜ੍ਹੋ : ਭੁੱਖੇ-ਪਿਆਸੇ ਪ੍ਰਵਾਸੀ ਮਜ਼ਦੂਰਾਂ ਨੇ ਬੱਚਿਆਂ ਸਮੇਤ ਡੀ. ਸੀ. ਦਫਤਰ ਅੱਗੇ ਲਗਾਇਆ ਧਰਨਾ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਦਰਵਾਲਾ 'ਚ ਕਰਫਿਊ ਲੱਗਣ ਦੇ ਬਾਅਦ ਤੋਂ ਪੁਲਸ ਵਲੋਂ ਕੱਚੇ ਮਕਾਨ 'ਚ ਰਹਿ ਰਹੇ ਇਕ ਬਜ਼ੁਰਗ ਜੋੜੇ ਦੀ ਲਗਾਤਾਰ ਸੇਵਾ ਕਰ ਰਹੀ ਹੈ। ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਵਲੋਂ ਨਾ ਸਿਰਫ ਬਜ਼ੁਰਗ ਦੇਸਾ ਸਿੰਘ ਤੇ ਉਸ ਦੀ ਪਤਨੀ ਨੂੰ ਸਵਰਨ ਕੌਰ ਨੂੰ ਰਾਸ਼ਨ ਪਹੁੰਚਾਇਆ ਗਿਆ ਸਗੋਂ ਜਦੋਂ ਪੁਲਸ ਨੂੰ ਪਤਾ ਲੱਗਾ ਕਿ ਦੇਸਾ ਸਿੰਘ ਦੇ ਇਕ ਲੱਤ 'ਤੇ ਜ਼ਖਮ ਹੈ ਤਾਂ ਲਗਾਤਾਰ ਮੱਲ੍ਹਮ ਪੱਟੀ ਵੀ ਪੁਲਸ ਵਲੋਂ ਕਰਵਾਈ ਜਾ ਰਹੀ ਹੈ। ਪੁਲਸ ਮੁਲਾਜ਼ਮ ਹਰ ਰੋਜ਼ ਆ ਕੇ ਬਜ਼ੁਰਗ ਜੋੜੇ ਦੇ ਜ਼ਖਮ 'ਤੇ ਪੱਟੀ ਕਰਦੇ ਹਨ ਤੇ ਇਹ ਬਜ਼ੁਰਗ ਅੱਖਾਂ ਵਿਚ ਹੰਝੂ ਲੈ ਕੇ ਉਨ੍ਹਾਂ ਦੀ ਇਸ ਮਦਦ ਲਈ ਧੰਨਵਾਦ ਕਰਦਾ ਹੈ।
ਇਹ ਵੀ ਪੜ੍ਹੋ : ਆਈ.ਸੀ.ਪੀ. ਅਟਾਰੀ ਬਾਰਡਰ ਰਾਹੀ ਦੋ ਮਹੀਨੇ ਬਾਅਦ ਆਇਆ ਅਫਗਾਨੀ ਟਰੱਕ