550ਵੇਂ ਪ੍ਰਕਾਸ਼ ਪੁਰਬ ''ਤੇ 17 ਨਵੰਬਰ ਤੱਕ ਸਪੈਸ਼ਲ ਰੇਲ ਗੱਡੀਆਂ ਚਲਾ ਰਿਹੈ ਰੇਲਵੇ ਵਿਭਾਗ

10/23/2019 12:38:22 AM

ਫਿਰੋਜ਼ਪੁਰ, (ਮਲਹੋਤਰਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੁਲਤਾਨਪੁਰ ਲੋਧੀ 'ਚ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਸਮਾਗਮਾਂ ਸਬੰਧੀ ਰੇਲਵੇ ਵਿਭਾਗ ਨੇ ਆਪਣਾ ਖਾਕਾ ਤਿਆਰ ਕਰ ਲਿਆ ਹੈ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਅੰਤਰਰਾਸ਼ਟਰੀ ਸਮਾਗਮਾਂ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਸਹਾਇਤਾ ਲਈ ਰੇਲਵੇ ਵਿਭਾਗ ਨੇ 6 ਅਕਤੂਬਰ ਤੋਂ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ 1 ਤੋਂ 17 ਨਵੰਬਰ ਤੱਕ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਹੋਰ ਸਪੈਸ਼ਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।

ਕਿਥੋਂ ਚੱਲਣਗੀਆਂ ਸਪੈਸ਼ਲ ਰੇਲ ਗੱਡੀਆਂ
ਡੇਰਾ ਬਾਬਾ ਨਾਨਕ ਤੋਂ ਸੁਲਤਾਨਪੁਰ ਵਿਚਾਲੇ, ਅੰਮ੍ਰਿਤਸਰ ਅਤੇ ਡੇਰਾ ਬਾਬਾ ਨਾਨਕ ਦੇ ਵਿਚਾਲੇ ਅਤੇ ਲੋਹੀਆਂ ਖਾਸ-ਨਵੀਂ ਦਿੱਲੀ ਵਿਚਾਲੇ ਰੋਜ਼ਾਨਾ 2 ਅਪ-ਡਾਊਨ ਗੱਡੀਆਂ ਚੱਲਣਗੀਆਂ।
ਸੁਲਤਾਨਪੁਰ ਲੋਧੀ ਅਤੇ ਹਿਸਾਰ ਵਿਚਾਲੇ, ਸ਼੍ਰੀ ਗੰਗਾਨਗਰ, ਨਵਾਂਸ਼ਹਿਰ ਦੁਆਬਾ, ਫਾਜ਼ਿਲਕਾ, ਨੰਗਲ ਡੈਮ, ਪਟਿਆਲਾ ਦੇ ਵਿਚਾਲੇ ਰੋਜ਼ਾਨਾ ਇਕ-ਇਕ ਅਪ ਡਾਊਨ ਗੱਡੀ ਚੱਲੇਗੀ।

ਹੋਰ ਨਿਯਮਿਤ ਗੱਡੀਆਂ
ਫਿਰੋਜ਼ਪੁਰ ਛਾਉਣੀ ਤੋਂ ਦਰਭੰਗਾ ਦੇ ਵਿਚਾਲੇ, ਫਿਰੋਜ਼ਪੁਰ ਛਾਉਣੀ ਅਤੇ ਪਟਨਾ ਵਿਚਾਲੇ, ਫਿਰੋਜ਼ਪੁਰ ਛਾਉਣੀ ਅਤੇ ਨੰਦੇੜ ਦੇ ਵਿਚਾਲੇ, ਲੋਹੀਆਂ ਖਾਸ ਅਤੇ ਨਵੀਂ ਦਿੱਲੀ ਵਿਚਾਲੇ ਪਿਛਲੇ ਮਹੀਨੇ ਤੋਂ ਨਿਯਮਿਤ ਰੇਲ ਗੱਡੀਆਂ ਚੱਲ ਰਹੀਆਂ ਹਨ।

ਰੋਜ਼ਾਨਾ ਰੇਲ ਗੱਡੀਆਂ
ਡੀ. ਆਰ. ਐੱਮ. ਅਗਰਵਾਲ ਨੇ ਦੱਸਿਆ ਕਿ ਉਕਤ ਸਪੈਸ਼ਲ ਰੇਲ ਗੱਡੀਆਂ ਤੋਂ ਇਲਾਵਾ ਆਮ ਦਿਨਾਂ ਵਿਚ ਚੱਲਣ ਵਾਲੀ ਗੱਡੀ ਸੰਖਿਆ 19226, 19224 ਅਤੇ 7 ਪੈਸੰਜਰ ਰੇਲ ਗੱਡੀਆਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਰੂਟ 'ਤੇ ਅਪ-ਡਾਊਨ ਕਰਨਗੀਆਂ।


KamalJeet Singh

Content Editor

Related News