ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਦੇ ਫ਼ਿਰ 61 ਮਾਮਲਿਆਂ ਦੀ ਹੋਈ ਪੁਸ਼ਟੀ

09/02/2020 6:04:12 PM

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ): ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਦੇ 61 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 24 ਕੇਸ ਸ੍ਰੀ ਮੁਕਤਸਰ ਸਾਹਿਬ, 11 ਕੇਸ ਮਲੋਟ, 6 ਕੇਸ ਗਿੱਦੜਬਾਹਾ, 16 ਕੇਸ ਜ਼ਿਲ੍ਹਾ ਜੇਲ੍ਹ ਬੂੜਾ ਗੁੱਜਰ ਰੋਡ, 1 ਕੇਸ ਪਿੰਡ ਜੰਡਵਾਲਾ, 1 ਕੇਸ ਪਿੰਡ ਪਿਉਰੀ, 1 ਕੇਸ ਪਿੰਡ ਮਨੀਆਂਵਾਲਾ ਤੇ 1 ਕੇਸ ਪਿੰਡ ਰੁਖ਼ਾਲਾ ਵਿਖੇ ਦਰਜ ਕੀਤਾ ਗਿਆ ਹੈ। ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਪਾਜ਼ੇਟਿਵ ਕੇਸ 1052 ਹੋ ਗਏ ਹਨ, ਜਦੋਂਕਿ ਜ਼ਿਲ੍ਹੇ 'ਚ ਕੋਰੋਨਾ ਨਾਲ 10 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 374 ਹੈ, ਜਦੋਂਕਿ ਅੱਜ ਤੱਕ 1570 ਰਿਪੋਰਟਾਂ ਦਾ ਨਤੀਜਾ ਪੈਂਡਿੰਗ ਹੈ।

ਇਹ ਵੀ ਪੜ੍ਹੋ:  ਭਾਰਤ ਨੇਪਾਲ ਸਬੰਧਾਂ ਨੂੰ ਉਭਾਰਣ ਲਈ ਹੋਵੇਗਾ ਫੋਟੋਗ੍ਰਾਫੀ ਮੁਕਾਬਲਾ

ਦੇਸ਼ 'ਚ ਮਹਾਮਾਰੀ ਕੋਵਿਡ-19 ਦੇ ਦਿਨੋਂ-ਦਿਨ ਵਧਦੇ ਕਹਿਰ ਨੂੰ ਰੋਕਣ ਲਈ ਇਸ ਦੀ ਜਾਂਚ, ਇਲਾਜ ਅਤੇ ਸੰਪਰਕ ਦਾ ਪਤਾ ਲਗਾਉਣ 'ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਮੁਹਿੰਮ ਦੇ ਅਧੀਨ ਇਕ ਸਤੰਬਰ ਨੂੰ ਇਕ ਦਿਨ 'ਚ ਫਿਰ 10 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ। ਮੰਗਲਵਾਰ ਨੂੰ 10 ਲੱਖ 12 ਹਜ਼ਾਰ 367 ਨਮੂਨਿਆਂ ਦਾ ਪ੍ਰੀਖਣ ਕੀਤਾ ਗਿਆ। ਇਕ ਪੰਦਰਵਾੜੇ ਅੰਦਰ ਇਹ ਤੀਜਾ ਮੌਕਾ ਹੈ, ਜਦੋਂ ਕੋਰੋਨਾ ਵਾਇਰਸ ਦੀ ਇਕ ਦਿਨ 'ਚ 10 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਗਈ। ਦੇਸ਼ 'ਚ 29 ਅਗਸਤ ਨੂੰ ਰਿਕਾਰਡ 10 ਲੱਖ 55 ਹਜ਼ਾਰ 27 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਸ ਤੋਂ ਪਹਿਲਾਂ 21 ਅਗਸਤ ਨੂੰ 10 ਲੱਖ 23 ਲੱਖ 836 ਕੋਰੋਨਾ ਜਾਂਚ ਕੀਤੀ ਗਈ ਸੀ ਅਤੇ ਇਕ ਦਿਨ 'ਚ 10 ਲੱਖ ਤੋਂ ਵੱਧ ਇਨਫੈਕਸ਼ਨ ਪ੍ਰੀਖਣ ਕਰਨ ਵਾਲਾ ਵਿਸ਼ਵ 'ਚ ਭਾਰਤ ਤੀਜਾ ਦੇਸ਼ ਬਣਿਆ ਸੀ।

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਕੀਤੀ ਸਕਾਲਰਸ਼ਿਪ ਘਪਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ


Shyna

Content Editor

Related News