ਫਿਰੋਜ਼ਪੁਰ ’ਚ ਥਾਣੇ ਸਾਹਮਣੇ ਚੱਲੀਆਂ ਗੋਲੀਆਂ, 2 ਜ਼ਖਮੀ
Monday, Jul 03, 2023 - 05:48 PM (IST)

ਫਿਰੋਜ਼ਪੁਰ (ਕੁਮਾਰ)– ਬੀਤੀ ਰਾਤ ਦੇਰ ਥਾਣੇ ਦੇ ਸਾਹਮਣੇ ਪੁਰਾਣੇ ਹਸਪਤਾਲ ਵਾਲੀ ਪੁੱਡਾ ਮਾਰਕੀਟ ਵਿਚ ਗੋਲੀ ਚੱਲੀ, ਜਿਸ ’ਚ ਸੁਨੀਲ ਅਤੇ ਕ੍ਰਿਸ਼ਨਾ ਸਹੋਤਾ ਜ਼ਖ਼ਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਐੱਮ. ਐੱਲ. ਆਰ. ਕੱਟਣ ਅਤੇ ਮਰੱਹਮ ਪੱਟੀ ਕਰਨ ਤੋਂ ਬਾਅਦ ਦੋਵਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਇਸ ਸਬੰਧੀ ਸੰਪਰਕ ਕਰਨ ’ਤੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਿਊਟੀ ’ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਸੁਨੀਲ ਅਤੇ ਕ੍ਰਿਸ਼ਨ ਦੇ ਪੈਰ ’ਚ ਸੱਟ ਲੱਗੀ ਹੈ ਅਤੇ ਜ਼ਖਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੈਰ ’ਚ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- ਬਾਬਾ ਬਰਫਾਨੀ ਦੀ ਲਗਨ 'ਚ ਲੀਨ 69 ਸਾਲਾ ਦਸ਼ਵੰਤੀ, ਸਰਕਾਰੀ ਨੌਕਰੀ ਛੱਡ 25 ਸਾਲਾਂ ਤੋਂ ਕਰ ਰਹੀ ਸੇਵਾ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਜ਼ਖਮੀ ਵਿਅਕਤੀਆਂ ਦੇ ਪੈਰਾਂ ’ਤੇ ਜ਼ਖ਼ਮ ਗੋਲੀਆਂ ਲੱਗਣ ਕਾਰਨ ਹੋਏ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਮਾਹਿਰ ਡਾਕਟਰ ਹੀ ਕਰ ਸਕਦੇ ਹਨ। ਇਸ ਮੌਕੇ ਜ਼ਖ਼ਮੀ ਹੋਏ ਕ੍ਰਿਸ਼ਨਾ ਸਹੋਤਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਰੇਹੜੀ ਵਾਲਿਆਂ ਦਾ ਆਪਸ ’ਚ ਝਗੜਾ ਹੋ ਗਿਆ, ਜਿਨ੍ਹਾਂ ’ਚ ਇਕ ਵਿਅਕਤੀ ਜਿਸਨੂੰ ਉਹ ਚੰਗੀ ਤਰ੍ਹਾਂ ਜਾਣਦੇ ਹਨ, ਆਪਣੇ ਨਾਲ 5 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਆਇਆ ਸੀ, ਜਿਸ ਨੂੰ ਰੋਕਣ ’ਤੇ ਉਸ ਨੇ ਗੋਲੀ ਚਲਾ ਦਿੱਤੀ ਅਤੇ ਦੋਵੇਂ ਨੂੰ ਜ਼ਖ਼ਮੀ ਕਰ ਦਿੱਤਾ। ਦੂਜੇ ਪਾਸੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਵਿਅਕਤੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।