ਸ਼ੇਖਾਵਤ ਨੇ ਜੇਲ ’ਚੋਂ ਦਿੱਤੀ ਸਾਲੀ ਨੂੰ ਧਮਕੀ, ਕਿਹਾ-ਅੰਜਾਮ ਭੁਗਤਣ ਲਈ ਰਹੋ ਤਿਆਰ

Tuesday, Oct 16, 2018 - 02:56 AM (IST)

ਸ਼ੇਖਾਵਤ ਨੇ ਜੇਲ ’ਚੋਂ ਦਿੱਤੀ ਸਾਲੀ ਨੂੰ ਧਮਕੀ, ਕਿਹਾ-ਅੰਜਾਮ ਭੁਗਤਣ ਲਈ ਰਹੋ ਤਿਆਰ

ਬਠਿੰਡਾ, (ਵਰਮਾ)- ਪੰਜਾਬ ਸਰਕਾਰ ਵੱਲੋਂ ਜੇਲ ’ਚ ਬੰਦ ਕੈਦੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਲਈ ਐੱਸ. ਟੀ. ਡੀ. ਬੂਥ ਤੋਂ ਫੋਨ ਕਰਨ ਦੀ ਸੁਵਿਧਾ ਦਿੱਤੀ ਗਈ ਹੈ ਪਰ ਕੁਝ ਕੈਦੀ ਇਸ ਸੁਵਿਧਾ ਦੀ ਦੁਰਵਰਤੋਂ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ, ਜਦੋਂ  ਆਪਣੀ ਪਤਨੀ ਦੀ ਖੁਦਕੁਸ਼ੀ ਦੇ ਦੋਸ਼ ਵਿਚ ਜੇਲ ਵਿਚ ਬੰਦ ਡਾ. ਸ਼ੇਖਾਵਤ ਨੇ ਮੁੰਬਈ ਸਥਿਤ ਆਪਣੀ ਸਾਲੀ ਕਾਂਤਾ ਸੋਮਾਨੀ ਨੂੰ ਮਾਨਸਿਕ ਤੌਰ ਦੇ ਤੰਗ ਕਰ ਕੇ ਅੰਜਾਮ ਭੁਗਤਣ ਦੀ ਧਮਕੀ ਦਿੱਤੀ। ਡਾ. ਦੀਪਸ਼ਿਖਾ  ਜੋ ਕਿ   ਬਠਿੰਡਾ ਵਿਚ  ਪਾਈਨਰ  ਸਕੈਨ  ਸੈਂਟਰ  ਚਲਾਉਦੀਂ  ਸੀ  ਅਤੇ  ਅਾਪਣੇ  ਪਤੀ  ਦੇ ਹਸਪਤਾਲ ਵਿਚ ਰਹਿੰਦੀ  ਸੀ, ਦੀ ਸ਼ੱਕੀ ਮੌਤ ਦੇ ਮਾਮਲੇ ਵਿਚ ਉਸ ਦੇ ਪਤੀ ਡਾ. ਸ਼ੇਖਾਵਤ ’ਤੇ ਖੁਦਕੁਸ਼ੀ ਦਾ ਦੋਸ਼ ਲੱਗਾ, ਜਿਸ ਤਹਿਤ ਉਹ ਜੇਲ ਵਿਚ ਬੰਦ ਹੈ। ਦੀਪਸ਼ਿਖਾ ਦੀ ਵੱਡੀ ਭੈਣ ਸੋਮਾਨੀ ਨੇ ਦੱਸਿਆ ਕਿ ਐਤਵਾਰ ਸਵੇਰੇ 7:45 ਤੋਂ ਲੈ ਕੇ 8:10 ਵਜੇ ਤੱਕ ਏਅਰਟੈੱਲ ਕੰਪਨੀ ਦੇ ਮੋਬਾਇਲ ਫੋਨ ਤੋਂ ਕਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੋਬਾਇਲ ਦੇ ਟਰੂ ਕਾਲਰ ’ਤੇ ਰਵੀ ਵਰਮਾ ਦਾ ਨਾਂ ਡਿਸਪਲੇਅ ਹੋ ਰਿਹਾ ਸੀ। ਜਦੋਂ ਗੱਲ ਸ਼ੁਰੂ ਹੋਈ ਤਾਂ ਦੂਜੇ ਪਾਸੇ ਡਾ. ਸ਼ੇਖਾਵਤ ਦੀ ਆਵਾਜ਼ ਆਈ ਅਤੇ ਉਸਨੇ ਉਲਟਾ ਪੁਲਟਾ ਕਹਿਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਉਸ ਨੂੰ ਮਾਨਸਿਕ ਤੌਰ ’ਤੇ ਤੰਗ ਵੀ ਕੀਤਾ, ਜਿਸ ਤੋਂ ਬਾਅਦ ਉਹ ਘਬਰਾ ਗਈ। ਉਸ ਨੇ ਦੱਸਿਆ ਕਿ ਉਸਦੀ ਪੂਰੀ ਰਿਕਾਰਡਿੰਗ ਵੀ ਉਸਦੇ ਕੋਲ ਹੈ ਅਤੇ ਇਸਦੀ ਸ਼ਿਕਾਇਤ ਡੀ. ਜੀ. ਪੀ. ਤੋਂ ਲੈ ਕੇ ਪੁਲਸ ਅਧਿਕਾਰੀਆਂ ਤੇ ਜੇਲ ਪ੍ਰਸ਼ਾਸਨ ਨੂੰ ਵੀ ਕੀਤੀ ਗਈ। ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਉਹ ਮੁੰਬਈ ਵਿਚ ਹੈ, ਫੋਨ ਰਾਹੀਂ ਪੁਲਸ ਨੂੰ ਇਸਦੀ ਸ਼ਿਕਾਇਤ ਕੀਤੀ ਤਾਂ ਉਧਰੋਂ ਪੁਲਸ ਅਧਿਕਾਰੀ ਨੇ ਕਿਹਾ ਕਿ ਮੈਡਮ ਤੁਸੀਂ ਮੁੰਬਈ ਵਿਚ ਹੋ ਤਾਂ ਸ਼ਿਕਾਇਤ ਵੀ ਉਥੇ ਹੀ ਨਜ਼ਦੀਕੀ ਥਾਣੇ ਵਿਚ ਹੋਵੇਗੀ। ਉਨ੍ਹਾਂ ਦੱਸਿਆ ਕਿ ਉਹ ਇਸਦੀ ਲਿਖਤ ਸ਼ਿਕਾਇਤ ਵੀ ਪੁਲਸ ਉੱਚ ਅਧਿਕਾਰੀਆਂ ਨੂੰ ਆਪਣੇ ਵਕੀਲ ਰਾਹੀਂ ਕਰ ਰਹੀ ਹੈ, ਜਿਸਦੇ ਨਤੀਜੇ ਵੀ ਨਾਲ ਲਾਏ ਜਾਣਗੇ। ਜ਼ਿਕਰਯੋਗ ਹੈ ਕਿ 5 ਦਸੰਬਰ ਨੂੰ ਸ਼ੱਕੀ ਹਾਲਤ ਵਿਚ ਦੀਪਸ਼ਿਖਾ ਪੂਰੀ ਤਰ੍ਹਾਂ ਝੁਲਸ ਗਈ ਸੀ ਅਤੇ ਇਲਾਜ ਦੇ 2 ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ।  8 ਮਹੀਨੇ ਦੀ ਲੁਕਣ-ਮੀਟੀ ਖੇਡਣ ਤੋਂ ਬਾਅਦ ਅਾਖਿਰ ਸ਼ੇਖਾਵਤ  ਨੇ  ਅਦਾਲਤ ਵਿਚ  ਸਰੰਡਰ ਕਰ ਦਿੱਤਾ ਅਤੇ ਉਸ ਨੂੰ ਜੇਲ ਭੇਜ ਦਿੱਤਾ, ਉਦੋਂ ਤੋਂ ਉਹ ਜੇਲ ਵਿਚ ਹੈ। ਜੇਲ ਚੋਂ ਹੀ ਉਹ ਫੋਨ ’ਤੇ ਧਮਕੀਆਂ ਦੇਣ ਲੱਗਾ।
ਕੀ ਕਹਿਣਾ ਹੈ ਜੇਲ ਸੁਪਰਡੈਂਟ ਦਾ
 ਕੇਂਦਰੀ ਜੇਲ ਬਠਿੰਡਾ ਦੇ ਸੁਪਰਡੈਂਟ ਸੁਖਵਿੰਦਰ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਕੈਦੀਆਂ ਨੂੰ ਹਫਤੇ ਵਿਚ ਇਕ ਵਾਰ ਤੈਅ ਸਮੇਂ ’ਤੇ ਐੱਸ. ਟੀ. ਡੀ. ਤੋਂ ਫੋਨ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਡਾ. ਸ਼ੇਖਾਵਤ ਨੇ ਜਿਸ ਫੋਨ ਦਾ ਇਸਤੇਮਾਲ ਕੀਤਾ, ਉਹ ਜੇਲ ਦੇ ਹਰ ਪੀ. ਸੀ. ਓ. ਵਿਚ ਲੱਗਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦੀ ਪੂਰੀ ਰਿਕਾਰਡਿੰਗ ਹੁੰਦੀ ਹੈ, ਜੇਕਰ  ਕੋਈ ਲਿਖਤ ਸ਼ਿਕਾਇਤ ਆਉਂਦੀ ਹੈ ਤਾਂ ਸਬੰਧਤ ਮਾਮਲੇ ਦੀ ਜਾਂਚ ਕੀਤੀ ਜਾ ਸਕਦੀ ਹੈ। ਜੇਕਰ ਧਮਕੀ ਦਿੱਤੀ ਗਈ ਤਾਂ ਪੁਲਸ ਨੂੰ ਸ਼ਿਕਾਇਤ ਦੇ ਕੇ ਮਾਮਲਾ ਦਰਜ ਕੀਤਾ ਜਾਵੇਗਾ।


Related News